ਨਵੀਂ ਦਿੱਲੀ: 31 ਜਨਵਰੀ ਨੂੰ ਸ਼ੁਰੂ ਹੋਣ ਜਾ ਰਹੇ ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 29 ਜਨਵਰੀ ਨੂੰ ਕੈਬਨਿਟ ਦੀ ਬੈਠਕ ਸੱਦੀ ਗਈ ਹੈ। ਨਵੇਂ ਸਾਲ 2023 ਵਿੱਚ ਇਹ ਮੋਦੀ ਸਰਕਾਰ ਦੇ ਮੰਤਰੀ ਮੰਡਲ ਦੀ ਪਹਿਲੀ ਬੈਠਕ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਇਸ ਬੈਠਕ ਵਿੱਚ ਕੇਂਦਰ ਸਰਕਾਰ ਦੇ ਸਾਰੇ ਕੇਂਦਰੀ ਮੰਤਰੀ, ਸੂਬਾ ਮੰਤਰੀ ਵੀ ਸ਼ਾਮਿਲ ਹੋ ਰਹੇ ਹਨ। ਇਸ ਬੈਠਕ ਦੇ ਅਹਿਮ ਹੋਣ ਦੇ ਵੀ ਪੂਰੇ ਆਸਾਰ ਹਨ।
ਜਾਣਕਾਰੀ ਮੁਤਾਬਿਕ ਨਰਿੰਦਰ ਮੋਦੀ ਦੀ ਸਰਕਾਰ ਦੇ ਕਾਰਜਕਾਲ ਦੇ ਆਖਿਰੀ ਬਜਟ ਸੈਸ਼ਨ ਤੋਂ ਪਹਿਲਾਂ ਸੱਦੀ ਘਈ ਬੈਠਕ ਨੂੰ ਬਜਟ ਸੈਸ਼ਨ ਦੇ ਲਿਹਾਜ ਨਾਲ ਕਾਫੀ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ। ਸੰਸਦ ਦਾ ਬਜਟ ਸੈਸ਼ਨ ਇਸ ਵਾਰ 31 ਜਨਵਰੀ ਤੋਂ ਸ਼ੁਰੂ ਹੋਵੇਗਾ। ਸੈਸ਼ਨ ਦੀ ਸ਼ੁਰੂਆਤ ਰਾਸ਼ਟਰਪਤੀ ਦੇ ਭਾਸ਼ਣ ਤੋਂ ਹੋਵੇਗੀ। ਇਕ ਫਰਵਰੀ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ,ਮੋਦੀ ਸਰਕਾਰ ਦੇ ਵਰਤਮਾਨ ਕਾਰਜਕਾਲ ਦਾ ਆਖਿਰੀ ਬਜਟ ਪੇਸ਼ ਕਰਨਗੇ।
ਇਹ ਵੀ ਪੜ੍ਹੋ: ਅਯੁੱਧਿਆ 'ਚ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਮੀਟਿੰਗ ਰੱਦ, ਕੁਸ਼ਤੀ ਸੰਘ ਦੀ ਬੈਠਕ 4 ਹਫਤਿਆਂ ਲਈ ਮੁਲਤਵੀ
ਸੂਤਰਾਂ ਦੀ ਮੰਨੀਏ ਤਾਂ ਇਸ ਤੋਂ ਪਹਿਲਾਂ 29 ਜੁਲਾਈ ਨੂੰ ਸੱਦੀ ਗਈ ਕੈਬਨਿਟ ਦੀ ਬੈਠਕ ਵਿੱਚ ਮੰਤਰੀਆਂ ਨੂੰ ਖਾਸ ਨਿਰਦੇਸ਼ ਦਿੱਤੇ ਜਾ ਸਕਦੇ ਹਨ। ਕਿਉਂ ਕਿ ਇਹ ਬਜਟ ਸੈਸ਼ਨ ਮੋਦੀ ਸਰਕਾਰ ਦੀ ਮੌਜੂਦਾ ਕਾਰਜਕਾਲ ਦਾ ਆਖਿਰੀ ਬਜਟ ਹੈ। 2024 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੀ ਇਸ ਬਜਟ ਦੇ ਅਹਿਮ ਹੋਣ ਦੇ ਆਸਾਰ ਹਨ। ਬੈਠਕ ਵਿੱਚ ਭਾਰਤ ਨੂੰ ਮਿਲੀ ਜੀ-20 ਦੀ ਪ੍ਰਧਾਨਗੀ ਨਾਲ ਜੁੜੇ ਪ੍ਰੋਗਰਾਮਾਂ ਉੱਤੇ ਵੀ ਚਰਚਾ ਹੋ ਸਕਦੀ ਹੈ। ਦੇਸ਼ਭਰ ਦੇ 50 ਤੋਂ ਵਧੇਰੇ ਜਿਆਦਾ ਸਥਾਨਾਂ ਉੱਤੇ ਜੀ-20 ਨਾਲ ਜੁੜੇ ਕੋਈ ਦੋ ਸੌ ਪ੍ਰੋਗਰਾਮ ਹੋਣੇ ਹਨ। ਇਨ੍ਹਾਂ ਪ੍ਰੋਗਰਾਮਾਂ ਵਿੱਚ ਜੀ-20 ਤੋਂ ਅਲਾਵਾ ਆਈਐਮਐਫ ਅੇਤ ਵਰਲਡ ਬੈਂਕ ਵਰਗੇ 14 ਅੰਤਰਰਾਸ਼ਟਰੀ ਸੰਸਥਾਨ ਸ਼ਾਮਿਲ ਹੋਣਗੇ।
ਬੈਠਕ ਵਿੱਚ ਕਈ ਮੰਤਰੀ ਆਪਣੇ ਆਪਣੇ ਮੰਤਰਾਲਿਆਂ ਦੇ ਕੰਮਕਾਜ ਨੂੰ ਲੈ ਕੇ ਪ੍ਰੈਂਜੇਟਸ਼ਨ ਵੀ ਦੇਣਗੇ। ਹਾਲਾਂਕਿ ਮੰਤਰੀ ਮੰਡਲ ਵਿੱਚ ਫੇਰਬਦਲ ਅਤੇ ਵਿਸਥਾਰ ਦੀਆਂ ਖਬਰਾਂ ਵਿਚਾਲੇ 29 ਜਨਵਰੀ ਨੂੰ ਹੋਣ ਵਾਲੀ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਨੂੰ ਮੋਦੀ ਸਰਕਾਰ ਦੇ ਮੌਜੂਦਾ ਮੰਤਰੀਮੰਡਲ ਦੀ ਆਖਿਰੀ ਬੈਠਕ ਵੀ ਦੱਸਿਆ ਜਾ ਰਿਹਾ ਹੈ। (ਆਈਏਐੱਨਐੱਸ)