ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਨਾਲ ਵਰਚੁਅਲ ਸੰਮੇਲਨ ਕਰਨਗੇ। ਇਸ ਸੰਮੇਲਨ ਦੌਰਾਨ ਉਹ ਅਗਲੇ 10 ਸਾਲ ਵਿੱਚ ਦੁਵੱਲੇ ਸੰਬੰਧਾਂ ਵਿੱਚ ਵਿਸਥਾਰ ਕਰਨ ਦਾ ਖਾਕਾ ਜਨਤਕ ਕਰਨਗੇ।
ਸੰਮੇਲਨ ਦਾ ਐਲਾਨ ਕਰਦੇ ਹੋਏ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਬਹੁਪੱਖੀ ਰਣਨੀਤਕ ਸੰਬੰਧਾਂ ਨੂੰ ਵਧਾਉਣ ਅਤੇ ਆਪਸੀ ਹਿੱਤ ਦੇ ਖੇਤਰੀ ਅਤੇ ਵਿਸ਼ਵਵਿਆਪੀ ਮੁੱਦਿਆਂ 'ਤੇ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਇੱਕ ਮੌਕਾ ਪ੍ਰਦਾਨ ਕਰਾਉਣਗੇ।
ਵਿਦੇਸ਼ ਮੰਤਰਾਲੇ ਨੇ ਕਿਹਾ, ਕਾਨਫਰੰਸ ਦੌਰਾਨ, ਸਾਲ 2030 ਤੱਕ ਲਈ ਵਿਸਥਾਰਪੂਰਵਕ ਖਾਕਾ ਰਖਿਆ ਜਾਵੇਗਾ ਜੋ ਭਾਰਤ ਬ੍ਰਿਟੇਨ ਦੇ ਵਿੱਚ ਅਗਲੇ ਦਹਾਕੇ ਵਿੱਚ ਪੰਜ ਪ੍ਰਮੱਖ ਖੇਤਰਾਂ ਵਿੱਚ ਸਹਿਯੋਗ ਅਤੇ ਵਿਸਤਾਰ ਲਈ ਰਾਹ ਪੱਧਰਾ ਕਰੇਗਾ।
ਉੱਥੇ ਹੀ ਲੰਡਨ ਵਿੱਚ ਡਾਉਨਿੰਗ ਸਟ੍ਰੀਟ ਨੇ ਵੀ ਦੋਨਾਂ ਨੇਤਾਵਾਂ ਦੀ ਬੈਠਕ ਦੀ ਪੁਸ਼ਟੀ ਕੀਤੀ।
ਬ੍ਰਿਟਿਸ਼ ਸਰਕਾਰ ਨੇ ਦੋਵਾਂ ਪ੍ਰਧਾਨ ਮੰਤਰੀਆਂ ਦੀ ਬੈਠਕ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬ੍ਰਿਟੇਨ 1000 ਹੋਰ ਵੈਂਟੀਲੇਟਰ ਭਾਰਤੀ ਹਸਪਤਾਲ ਨੂੰ ਮੁਹੱਈਆ ਕਰਵਾਏਗਾ ਤਾਂ ਕੋਵਿਡ -19 ਦੀ ਨਾਜ਼ੁਕ ਸਥਿਤੀ ਨਾਲ ਨਜਿੱਠਣ ਵਿੱਚ ਮਦਦ ਮਿਲ ਸਕੇ।
ਇਹ ਸਹਾਇਤਾ ਪਿਛਲੇ ਹਫ਼ਤੇ 200 ਵੈਂਟੀਲੇਟਰਾਂ, 495 ਆਕਸੀਜਨ ਸੰਵੇਦਕਾਂ ਅਤੇ ਤਿੰਨ ਆਕਸੀਜਨ ਜਨਰੇਟਰਾਂ ਨੂੰ ਭੇਜਣ ਤੋਂ ਵੱਖ ਹੋਵੇਗੀ।
ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਕਾਰਜਕਾਲ ਦਫ਼ਤਰ ਡਾਉਨਿੰਗ ਸਟ੍ਰੀਟ ਨੇ ਕਿਹਾ, "ਮੰਗਲਵਾਰ ਨੂੰ ਪ੍ਰਧਾਨਮੰਤਰੀ ਜੌਨਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬ੍ਰਿਟੇਨ ਅਤੇ ਭਾਰਤ ਦਰਮਿਆਨ ਵਿਸ਼ਾਲ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਸਹਿਮਤ ਦੇ ਲਈ ਆਨਲਾਈਨ ਬੈਠਕ ਕਰਨਗੇ ਜਿਸ ਵਿੱਚ ਕੋਵਿਡ-19 ਵਿਰੁੱਧ ਲੜਾਈ ਵਿੱਚ ਸਹਿਯੋਗ ਸ਼ਾਮਲ ਹੈ।"