ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਜੀ-7 (group of seven) ਸਿਖਰ ਸੰਮੇਲਨ (summit conference) ਨੂੰ ਸਬੰਧਿਤ ਕਰਨਗੇ। ਪ੍ਰਧਾਨ ਮੰਤਰੀ ਮੋਦੀ 12 ਅਤੇ 13 ਜੂਨ ਨੂੰ ਜੀ-7 ਦੇ ਸਿਖਰ ਸੰਮੇਲਨ ਦੇ ਸਪੰਰਕ (ਆਉਟਰੀਚ) ਭਾਗਾਂ ਵਿੱਚ ਡਿਜੀਟਲ ਰਾਹੀਂ ਹਿੱਸਾ ਲੈਣਗੇ।
ਪੀਐਮ ਮੋਦੀ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ (British Prime Minister Boris Johnson) ਦੇ ਸੱਦੇ ਉੱਤੇ ਡਿਜੀਟਲ ਰਾਂਹੀ ਇਸ ਸੰਮੇਲਨ ਵਿੱਚ ਸ਼ਿਰਕਤ (Attend this conference through digital medium) ਕਰਨਗੇ। ਬ੍ਰਿਟਿਸ਼ ਇਸ ਸਿਖਰ ਸੰਮੇਲਨ ਦੀ ਪ੍ਰਧਾਨਗੀ ਕਰ ਰਿਹਾ ਹੈ ਅਤੇ ਉਸ ਨੇ ਭਾਰਤ, ਆਸਟ੍ਰੇਲਿਆ, ਦਖਣੀ ਕੋਰੀਆ ਅਤੇ ਦਖਣੀ ਅਫਰੀਕਾ ਨੂੰ ਜੀ-7 ਦੇ ਸਿਖਰ ਸੰਮੇਲਨ ਵਿੱਚ ਸਦਾ ਦਿੱਤਾ ਹੈ। ਜੀ-7 ਵਿੱਚ ਕਨੇਡਾ ਫਰਾਂਸ ਜਰਮਨੀ ਇਟਲੀ ਜਾਪਾਨ ਅਮਰੀਕਾ ਅਤੇ ਬ੍ਰਿਟੇਨ ਦੇ ਨਾਲ ਹੀ ਯੂਰਪੀਅਨ ਯੂਨੀਅਨ ਵੀ ਹੈ।
ਇਹ ਦੂਜਾ ਮੌਕਾ ਹੋਵੇਗਾ ਜਦੋਂ ਪ੍ਰਧਾਨ ਮੰਤਰੀ ਮੋਦੀ ਜੀ-7 ਬੈਠਕ ਵਿੱਚ ਸ਼ਾਮਲ ਹੋਣਗੇ। ਸਾਲ 2019 ਵਿੱਚ ਫਰਾਂਸ ਦੀ ਪ੍ਰਧਾਨਗੀ ਵਿੱਚ ਹੋਏ ਸ਼ਿਖਰ ਸੰਮੇਲਨ ਵਿੱਚ ਭਾਰਤ ਨੂੰ ਸੱਦਿਆ ਗਿਆ ਸੀ। ਇਸ ਸੰਮੇਲਨ ਵਿੱਚ 'ਜਲਵਾਯੂ, ਜੈਵ ਵਿਭਿੰਨਤਾ ਅਤੇ ਮਹਾਂਸਾਗਰ ਅਤੇ ਡਿਜੀਟਲ ਬਦਲਾਓ' ਤੋਂ ਜੁੜੇ ਸਤਰਾਂ ਵਿੱਚ ਪ੍ਰਧਾਨ ਮੰਤਰੀ ਨੇ ਹਿੱਸਾ ਲਿਆ ਸੀ।
ਪ੍ਰਧਾਨ ਮੰਤਰੀ ਦਫਤਰ (ਪੀ.ਐੱਮ.ਓ.) ਦੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਸੰਮੇਲਨ ਦਾ ਵਿਸ਼ਾ ਬਿਹਤਰ ਪੁਨਰ ਨਿਰਮਾਣ ਹੈ ਅਤੇ ਬ੍ਰਿਟੇਨ ਨੇ ਆਪਣੀ ਪ੍ਰਧਾਨਗੀ ਦੇ ਤਹਿਤ ਚਾਰ ਮੁੱਢਲੇ ਖੇਤਰ ਤੈਅ ਕੀਤੇ ਗਏ ਹਨ।
ਇਸ ਸੰਮੇਲਨ ਵਿੱਚ ਸਿਹਤ ਅਤੇ ਮੌਸਮ ਵਿੱਚ ਤਬਦੀਲੀ ਨੂੰ ਕੇਂਦਰ ਵਿੱਚ ਰੱਖ ਕੇ ਕੋਰੋਨਾ ਮਹਾਮਾਰੀ ਤੋਂ ਵਿਸ਼ਵਵਿਆਪੀ ਰਕਵਰੀ ਦੇ ਅੱਗੇ ਦੇ ਰਾਹਾਂ ਉੱਤੇ ਸਾਰੇ ਆਗੂ ਆਪਣੇ ਵਿਚਾਰ ਦਾ ਆਦਾਨ ਪ੍ਰਦਾਨ ਕਰਨਗੇ।
ਜ਼ਿਕਰਯੋਗ ਹੈ ਕਿ ਵਿਦੇਸ਼ੀ ਮੰਤਰਾਲੇ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਪੀ.ਐੱਮ. ਮੋਦੀ ਦੇਸ਼ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੀ ਸਥਿਤੀ ਦੇ ਮਦੇਨਜ਼ਰ ਜੀ-7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਬ੍ਰਿਟੇਨ ਨਹੀਂ ਜਾਣਗੇ।
ਪਿਛਲੇ ਮਹੀਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਜੀ -7 ਦੇਸ਼ਾਂ ਦੇ ਵਿਦੇਸ਼ ਮੰਤਰੀ ਦੇ ਸੰਮੇਲਨ ਵਿੱਚ ਹਿੱਸਾ ਲੈਣ ਦੇ ਲਈ ਲੰਡਨ ਦਾ ਦੌਰਾ ਕੀਤਾ ਸੀ। ਹਾਲਾਕਿ ਭਾਰਤੀ ਪ੍ਰਤੀਮੰਡਲ ਦੇ ਦੋ ਮੈਂਬਰਾਂ ਦੇ ਕੋਵਿਡ-19 ਤੋਂ ਸੰਕਰਮਿਤ ਪਾਏ ਜਾਣ ਦੇ ਬਾਅਦ ਉਹ ਖੁਦ ਇਸ ਸੰਮੇਲਨ ਵਿੱਚ ਹਾਜ਼ਰ ਨਹੀਂ ਹੋ ਸਕੇ ਸੀ। ਉਨ੍ਹਾਂ ਨੇ ਡਿਜੀਟਲ ਜ਼ਰੀਏ ਸੰਮੇਲਨ ਵਿੱਚ ਹਿੱਸਾ ਲਿਆ ਸੀ।