ETV Bharat / bharat

Modi Rally In Nizamabad: KCR ਦੀ ਧੀ ਕੇ. ਕਵਿਤਾ ਦੇ ਖੇਤਰ ਨਿਜ਼ਾਮਾਬਾਦ ਤੇਲੰਗਾਨਾ 'ਚ ਪ੍ਰਧਾਨ ਮੰਤਰੀ ਮੋਦੀ ਕਰਨਗੇ ਵਿਸ਼ਾਲ ਰੈਲੀ - ਪੀਐੱਮ ਮੋਦੀ ਦੀ ਖਬਰ

ਪੀਐੱਮ ਮੋਦੀ ਅੱਜ ਤੇਲੰਗਾਨਾ ਦੌਰੇ 'ਤੇ ਹਨ। ਜਿਥੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸੂਬੇ ਦੇ ਮਹੱਤਵਪੂਰਨ ਖੇਤਰ ਨਿਜ਼ਾਮਾਬਾਦ ਵਿੱਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। (PM Modi will address rally in Mahabubnagar,Telangana)

PM Modi Rally in KCR's Daughter, K. Kavita's Area Nizamabad Telangana
KCR ਦੀ ਧੀ ਕੇ.ਕਵਿਤਾ ਦੇ ਖੇਤਰ ਨਿਜ਼ਾਮਾਬਾਦ ਤੇਲੰਗਾਨਾ 'ਚ ਪ੍ਰਧਾਨ ਮੰਤਰੀ ਮੋਦੀ ਕਰਨਗੇ ਵਿਸ਼ਾਲ ਰੈਲੀ
author img

By ETV Bharat Punjabi Team

Published : Oct 3, 2023, 10:58 AM IST

ਹੈਦਰਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਕ ਵਾਰ ਫਿਰ ਤੇਲੰਗਾਨਾ ਦੌਰੇ 'ਤੇ ਹਨ। ਪ੍ਰਧਾਨ ਮੰਤਰੀ ਇੱਥੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਜਾਣਕਾਰੀ ਮੁਤਾਬਕ ਅੱਜ 3 ਅਕਤੂਬਰ ਨੂੰ ਪੀ.ਐੱਮ ਮੋਦੀ ਤੇਲੰਗਾਨਾ ਦੇ ਨਿਜ਼ਾਮਾਬਾਦ 'ਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਦੋ ਦਿਨ ਪਹਿਲਾਂ ਵੀ ਪੀਐਮ ਮੋਦੀ ਨੇ ਤੇਲੰਗਾਨਾ ਦੇ ਮਹਿਬੂਬਨਗਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਰੈਲੀ ਰਾਹੀਂ ਭਾਜਪਾ ਨੇ ਸੂਬੇ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2023 ਲਈ ਆਪਣੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਕੇ.ਕਵਿਤਾ ਦਾ ਖੇਤਰ ਹੈ ਨਿਜ਼ਾਮਾਬਾਦ : ਨਿਜ਼ਾਮਾਬਾਦ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਧੀ ਕੇ.ਕਵਿਤਾ ਅਤੇ ਮੌਜੂਦਾ ਬੀਆਰਐਸ ਐਮਐਲਸੀ ਦਾ ਕਾਰਜ ਖੇਤਰ ਰਿਹਾ ਹੈ। ਤੇਲੰਗਾਨਾ ਦੀ ਸਿਆਸੀ ਜਾਣਕਾਰੀ ਦੀ ਮੰਨੀਏ ਤਾਂ ਉਹ ਇੱਥੋਂ 2024 'ਚ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ। ਇਸ ਲਈ ਨਿਜ਼ਾਮਾਬਾਦ ਵਿੱਚ ਪੀਐਮ ਮੋਦੀ ਦੀ ਰੈਲੀ ਦਾ ਇੱਕ ਵੱਖਰਾ ਮਹੱਤਵ ਹੋਵੇਗਾ। 2019 ਵਿੱਚ ਵੀ, ਕਵਿਤਾ ਨਿਜ਼ਾਮਾਬਾਦ ਸੀਟ ਤੋਂ ਲੋਕ ਸਭਾ ਲਈ ਬੀਆਰਐਸ (ਉਸ ਸਮੇਂ ਟੀਆਰਐਸ) ਦੀ ਉਮੀਦਵਾਰ ਸੀ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੂੰ ਮੌਜੂਦਾ ਭਾਜਪਾ ਸੰਸਦ ਡੀ ਅਰਵਿੰਦ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਐਤਵਾਰ ਨੂੰ ਤੇਲੰਗਾਨਾ ਦੇ ਮਹਿਬੂਬਨਗਰ ਦਾ ਦੌਰਾ ਕਰਨ ਵਾਲੇ ਮੋਦੀ ਨੇ ਦੇਸ਼ ਅਤੇ ਤੇਲੰਗਾਨਾ ਵਿੱਚ ਹਲਦੀ ਦੇ ਕਿਸਾਨਾਂ ਦੇ ਲਾਭ ਲਈ ਇੱਕ ਰਾਸ਼ਟਰੀ ਹਲਦੀ ਬੋਰਡ ਦੀ ਸਥਾਪਨਾ ਦਾ ਐਲਾਨ ਕੀਤਾ ਸੀ।

ਕਿਸਾਨਾਂ ਦੀਆਂ ਲਟਕਦੀਆਂ ਮੰਗਾਂ : ਹਲਦੀ ਬੋਰਡ ਦੀ ਸਥਾਪਨਾ ਨਿਜ਼ਾਮਾਬਾਦ ਵਿੱਚ ਹਲਦੀ ਦੇ ਕਿਸਾਨਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਹੈ। ਭਾਜਪਾ ਦੇ ਸੰਸਦ ਮੈਂਬਰ ਅਰਵਿੰਦ,ਜਿਨ੍ਹਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਹਲਦੀ ਬੋਰਡ ਦੀ ਸਥਾਪਨਾ ਲਈ ਕੰਮ ਕਰਨ ਦਾ ਵਾਅਦਾ ਕੀਤਾ ਸੀ, ਉਹਨਾਂ ਨੇ ਸੋਮਵਾਰ ਨੂੰ ਇਸ ਐਲਾਨ ਲਈ ਮੋਦੀ ਦਾ ਧੰਨਵਾਦ ਕੀਤਾ। ਅਰਵਿੰਦ ਨੇ ਬੋਰਡ ਦੀ ਸਥਾਪਨਾ ਲਈ 2019 ਤੋਂ ਆਪਣੇ ਯਤਨਾਂ ਨੂੰ ਯਾਦ ਕੀਤਾ।

8,000 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟ: ਇੱਕ ਅਧਿਕਾਰਤ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਮੋਦੀ ਮੰਗਲਵਾਰ ਨੂੰ ਨਿਜ਼ਾਮਾਬਾਦ ਦੇ ਆਪਣੇ ਦੌਰੇ ਦੌਰਾਨ ਲਗਭਗ 8,000 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਮੋਦੀ NTPC ਦੇ ਤੇਲੰਗਾਨਾ ਸੁਪਰ ਥਰਮਲ ਪਾਵਰ ਪ੍ਰੋਜੈਕਟ ਦੇ ਫੇਜ਼ 1 ਦੇ ਪਹਿਲੇ 800 ਮੈਗਾਵਾਟ ਯੂਨਿਟ ਦਾ ਵੀ ਉਦਘਾਟਨ ਕਰਨਗੇ। ਪੀਐਮਓ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਹ ਯੂਨਿਟ ਸੂਬੇ ਨੂੰ ਘੱਟ ਕੀਮਤ ਵਿੱਚ ਬਿਜਲੀ ਮੁਹੱਈਆ ਕਰਵਾਏਗਾ। ਇਸ ਨਾਲ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ। ਇਹ ਦੇਸ਼ ਦੇ ਸਭ ਤੋਂ ਵਾਤਾਵਰਣ ਅਨੁਕੂਲ ਪਾਵਰ ਸਟੇਸ਼ਨਾਂ ਵਿੱਚੋਂ ਇੱਕ ਹੋਵੇਗਾ।

ਪੀਐਮ ਮੋਦੀ ਦੀ ਅੱਜ ਦੀ ਯਾਤਰਾ ਰਾਜ ਦੇ ਰੇਲਵੇ ਬੁਨਿਆਦੀ ਢਾਂਚੇ ਨੂੰ ਵੀ ਹੁਲਾਰਾ ਦੇਵੇਗੀ। ਪ੍ਰਧਾਨ ਮੰਤਰੀ ਮਨੋਹਰਾਬਾਦ ਅਤੇ ਸਿੱਦੀਪੇਟ ਨੂੰ ਜੋੜਨ ਵਾਲੀ ਨਵੀਂ ਲਾਈਨ ਅਤੇ ਧਰਮਾਬਾਦ-ਮਨੋਹਰਾਬਾਦ ਅਤੇ ਮਹਿਬੂਬਨਗਰ-ਕਰਨੂਲ ਵਿਚਕਾਰ ਬਿਜਲੀਕਰਨ ਪ੍ਰੋਜੈਕਟ ਸਮੇਤ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ। ਰਾਜ ਵਿੱਚ ਸਿਹਤ ਬੁਨਿਆਦੀ ਢਾਂਚੇ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਹੋਏ, ਮੋਦੀ ਪ੍ਰਧਾਨ ਮੰਤਰੀ-ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ ਦੇ ਤਹਿਤ 20 ਗੰਭੀਰ ਦੇਖਭਾਲ ਬਲਾਕਾਂ ਦਾ ਨੀਂਹ ਪੱਥਰ ਵੀ ਰੱਖਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.