ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੂਜੇ ਖੇਲੋ ਇੰਡੀਆ ਨੈਸ਼ਨਲ ਵਿੰਟਰ ਗੇਮਜ਼ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਦਫਤਰ ਨੇ ਇਹ ਜਾਣਕਾਰੀ ਦਿੱਤੀ। 27 ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਬੋਰਡਾਂ ਨੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਆਪਣੀਆਂ ਟੀਮਾਂ ਭੇਜੀਆਂ ਹਨ।
ਸੰਬੋਧਨ ਦੀਆਂ ਖ਼ਾਸ ਗੱਲਾਂ
- ਦੂਜਾ ਖੇਲੋ ਇੰਡੀਆ ਵਿੰਟਰ ਗੇਮਜ਼ ਦੇ ਉਦਘਾਟਨੀ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਲੋ ਇੰਡੀਆ ਵਿੰਟਰ ਗੇਮਜ਼ ਦਾ ਦੂਜਾ ਐਡੀਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਸਰਦੀਆਂ ਦੀਆਂ ਖੇਡਾਂ ਵਿੱਚ ਭਾਰਤ ਦੀ ਪ੍ਰਭਾਵਸ਼ਾਲੀ ਮੌਜੂਦਗੀ ਨਾਲ ਜੰਮੂ-ਕਸ਼ਮੀਰ ਨੂੰ ਇਕ ਵੱਡਾ ਹੱਬ ਬਣਾਉਣ ਲਈ ਇਹ ਇਕ ਵੱਡਾ ਕਦਮ ਹੈ।
- ਗੁਲਮਰਗ ਵਿੱਚ ਇਹ ਖੇਡ ਦਰਸਾਉਂਦੀਆਂ ਹਨ ਕਿ ਜੰਮੂ-ਕਸ਼ਮੀਰ ਸ਼ਾਂਤੀ ਅਤੇ ਵਿਕਾਸ ਦੀਆਂ ਨਵੀਆਂ ਸਿਖਰਾਂ ਨੂੰ ਛੂਹਣ ਲਈ ਕਿੰਨਾ ਤਿਆਰ ਹੈ। ਇਸ ਦੇ ਕਾਰਨ ਜੰਮੂ-ਕਸ਼ਮੀਰ ਦੀ ਸੈਰ-ਸਪਾਟਾ ਨੂੰ ਵੀ ਨਵੀਂ ਊਰਜਾ ਅਤੇ ਜੋਸ਼ ਮਿਲੇਗਾ।
ਇਹ ਖੇਡਾਂ 26 ਫ਼ਰਵਰੀ ਤੋਂ 2 ਮਾਰਚ ਤੱਕ ਗੁਲਮਰਗ, ਜੰਮੂ ਕਸ਼ਮੀਰ ਵਿੱਚ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਹ ਖੇਡ ਜੰਮੂ-ਕਸ਼ਮੀਰ ਸਪੋਰਟਸ ਕੌਂਸਲ ਅਤੇ ਜੰਮੂ-ਕਸ਼ਮੀਰ ਵਿੰਟਰ ਸਪੋਰਟਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਆਯੋਜਿਤ ਕੀਤੇ ਹਨ। ਪੀਐਮਓ ਦੇ ਅਨੁਸਾਰ, ਖੇਡ ਗਤੀਵਿਧੀਆਂ ਵਿੱਚ ਅਲਪਾਈਨ ਸਕੀਇੰਗ, ਨੋਰਡਿਕ ਸਕੀ, ਸਨੋਬੋਰਡਿੰਗ, ਸਕੀ ਸਕੀ ਮਾਊਂਨਟਿੰਗ, ਆਈਸ ਹਾਕੀ, ਆਈਸ ਸਕੇਟਿੰਗ, ਆਈਸ ਸਟਾਕ ਆਦਿ ਸ਼ਾਮਲ ਹੋਣਗੇ।
27 ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਬੋਰਡਾਂ ਨੇ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਲਈ ਆਪਣੀਆਂ ਟੀਮਾਂ ਭੇਜੀਆਂ ਹਨ।
ਇਹ ਵੀ ਪੜ੍ਹੋ: ਬੰਗਾਲ ਸਣੇ 5 ਸੂਬਿਆਂ 'ਚ ਅੱਜ ਚੋਣ ਤਰੀਕਾਂ ਦਾ ਹੋਵੇਗਾ ਐਲਾਨ