ETV Bharat / bharat

ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰੀ ਵਿਗਿਆਨ ਦਿਵਸ ਦੀ ਦਿੱਤੀ ਵਧਾਈ - ‘ਮਨ ਕੀ ਬਾਤ’ ਪ੍ਰੋਗਰਾਮ

ਰਾਸ਼ਟਰੀ ਵਿਗਿਆਨ ਦਿਵਸ ਦਾ ਉਦੇਸ਼ ਵਿਗਿਆਨ ਦੀ ਮਹੱਤਤਾ ਨੂੰ ਦਰਸਾਉਣਾ ਅਤੇ ਇਸ ਦੀ ਵਰਤੋਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। 1986 ਵਿੱਚ, ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨੀਕਲ ਕਮਿਊਨੀਕੇਸ਼ਨ (NCSTC) ਨੇ ਭਾਰਤ ਸਰਕਾਰ ਨੂੰ 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ ਵਜੋਂ ਘੋਸ਼ਿਤ ਕਰਨ ਦੀ ਅਪੀਲ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰੀ ਵਿਗਿਆਨ ਦਿਵਸ ਦੀ ਵਧਾਈ ਦਿੱਤੀ

author img

By

Published : Feb 28, 2022, 11:56 AM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਸੋਮਵਾਰ ਨੂੰ ਰਾਸ਼ਟਰੀ ਵਿਗਿਆਨ ਦਿਵਸ (National Science Day) 'ਤੇ ਵਿਗਿਆਨੀਆਂ ਅਤੇ ਵਿਗਿਆਨ ਪ੍ਰੇਮੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਮਨੁੱਖੀ ਤਰੱਕੀ ਲਈ ਵਿਗਿਆਨ ਦੀ ਸ਼ਕਤੀ ਨੂੰ ਵਰਤਣ ਲਈ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਉਣ ਲਈ ਕਿਹਾ। ਇਹ ਦਿਨ 'ਰਮਨ ਪ੍ਰਭਾਵ' ਦੀ ਖੋਜ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜਿਸ ਲਈ ਭਾਰਤੀ ਭੌਤਿਕ ਵਿਗਿਆਨੀ ਸੀਵੀ ਰਮਨ ਨੂੰ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਮੋਦੀ ਨੇ ਟਵੀਟ ਕਰਕੇ ਲਿਖਿਆ ਕਿ ਸਾਰੇ ਵਿਗਿਆਨੀਆਂ ਅਤੇ ਵਿਗਿਆਨ ਵਿੱਚ ਦਿਲਚਸਪੀ ਰੱਖਣ ਵਾਲਿਆਂ ਨੂੰ ਰਾਸ਼ਟਰੀ ਵਿਗਿਆਨ ਦਿਵਸ (National Science Day) ਦੀਆਂ ਮੁਬਾਰਕਾਂ। ਆਓ ਅਸੀਂ ਆਪਣੀ ਸਮੂਹਿਕ ਵਿਗਿਆਨਕ ਜ਼ਿੰਮੇਵਾਰੀ (Scientific responsibility) ਨੂੰ ਨਿਭਾਉਣ ਅਤੇ ਮਨੁੱਖੀ ਤਰੱਕੀ ਲਈ ਵਿਗਿਆਨ ਦੀ ਸ਼ਕਤੀ ਨੂੰ ਵਰਤਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰੀਏ।

  • National Science Day greetings to all scientists and science enthusiasts. Let us reaffirm our commitment towards fulfilling our collective scientific responsibility and leveraging the power of science for human progress.

    Here is what I had said during #MannKiBaat yesterday. pic.twitter.com/gEM2yFUSJI

    — Narendra Modi (@narendramodi) February 28, 2022 " class="align-text-top noRightClick twitterSection" data=" ">

ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ (‘Mann Ki Baat’ program) ਦੀ ‘ਕਲਿੱਪ’ ਵੀ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਰਾਸ਼ਟਰੀ ਵਿਗਿਆਨ ਦਿਵਸ ਬਾਰੇ ਗੱਲ ਕਰਦਿਆਂ ਸੁਣਿਆ ਜਾ ਸਕਦਾ ਹੈ। ਉਨ੍ਹਾਂ ਸਮੂਹ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਵਿੱਚ ਵਿਗਿਆਨਕ ਭਾਵਨਾ ਪੈਦਾ ਕਰਨ ਲਈ ਉਪਰਾਲੇ ਕਰਨ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਸਭ ਤੋਂ ਉੱਘੇ ਵਿਗਿਆਨੀ ਅਤੇ ਨੋਬਲ ਪੁਰਸਕਾਰ ਜੇਤੂ ਸਰ ਚੰਦਰਸ਼ੇਖਰ ਵੈਂਕਟ ਰਮਨ ਨੂੰ ਸੀਵੀ ਰਮਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸੀਵੀ ਰਮਨ ਦਾ ਜਨਮ 7 ਨਵੰਬਰ 1888 ਨੂੰ ਹੋਇਆ ਸੀ ਅਤੇ 1970 ਵਿੱਚ ਮੌਤ ਹੋ ਗਈ ਸੀ। ਉਸਦੇ ਪਿਤਾ ਚੰਦਰਸ਼ੇਖਰ ਅਈਅਰ ਗਣਿਤ ਅਤੇ ਭੌਤਿਕ ਵਿਗਿਆਨ ਦੇ ਲੈਕਚਰਾਰ ਸਨ।

ਰਾਸ਼ਟਰੀ ਵਿਗਿਆਨ ਦਿਵਸ ਦਾ ਉਦੇਸ਼ ਵਿਗਿਆਨ ਦੀ ਮਹੱਤਤਾ ਨੂੰ ਦਰਸਾਉਣਾ ਅਤੇ ਇਸ ਦੀ ਵਰਤੋਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। 1986 ਵਿੱਚ, ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨੀਕਲ ਕਮਿਊਨੀਕੇਸ਼ਨ (NCSTC) ਨੇ ਭਾਰਤ ਸਰਕਾਰ ਨੂੰ 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ ਵਜੋਂ ਘੋਸ਼ਿਤ ਕਰਨ ਦੀ ਅਪੀਲ ਕੀਤੀ। ਜਿਸ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਅਤੇ ਉਸ ਦਿਨ ਨੂੰ ਰਾਸ਼ਟਰੀ ਵਿਗਿਆਨ ਦਿਵਸ ਐਲਾਨ ਦਿੱਤਾ।

ਇਹ ਵੀ ਪੜ੍ਹੋ:ਰਾਮ ਰਹੀਮ ਦੀ ਫਰਲੋ ਖ਼ਤਮ, ਅੱਜ ਹੋਵੇਗੀ ਜੇਲ੍ਹ ਵਾਪਸੀ

ETV Bharat Logo

Copyright © 2025 Ushodaya Enterprises Pvt. Ltd., All Rights Reserved.