ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਜਟ ਉੱਤੇ ਬੋਲਦੇ ਹੋਏ ਕਿਹਾ ਕਿ ਇਹ ਬਜਟ ਹਰ ਵਰਗ ਦੇ ਸੁਪਨੇ ਪੂਰੇ ਕਰੇਗਾ। ਮਿਡਲ ਕਲਾਸ ਦੀ ਉਮੀਦ ਪੂਰੀ ਕਰਨ ਵਾਲਾ ਬਜਟ ਹੈ। ਦੇਸ਼ ਦੀ ਪੰਰਪਰਾਗਤ ਰੂਪ ਵਜੋਂ ਆਪਣੇ ਹੱਥਾਂ ਨਾਲ ਮਿਹਨਤ ਕਰਨ ਵਾਲੇ 'ਵਿਸ਼ਵਕਰਮਾ' ਇਸ ਦੇਸ਼ ਦੇ ਨਿਰਮਾਤਾ ਹਨ। ਪਹਿਲੀ ਵਾਰ 'ਵਿਸ਼ਵਕਰਮਾ' ਦੇ ਸਿੱਖਿਆ ਅਤੇ ਸਹਾਇਤਾ ਨਾਲ ਸਬੰਧਤ ਯੋਜਨਾ ਬਜਟ ਵਿੱਚ ਲਿਆਂਦਾ ਗਿਆ ਹੈ। ਅੰਮ੍ਰਿਤ ਕਾਲ ਦਾ ਪਹਿਲਾ ਬਜਟ ਵਿਕਸਿਤ ਭਾਰਤ ਦੇ ਨਿਰਮਾਣ ਦੀ ਮਜ਼ਬੂਤੀ ਨੀਂਹ ਰੱਖੇਗਾ। ਉਨ੍ਹਾਂ ਕਿਹਾ ਕਿ ਇਹ ਬਜਟ ਗਰੀਬ, ਮੱਧਮ ਵਰਗ, ਕਿਸਾਨ ਸਣੇ ਉਮੀਦਾਂ ਭਰੇ ਸਮਾਜ ਦੇ ਸੁਪਨਿਆਂ ਨੂੰ ਪੂਰਾ ਕਰੇਗਾ।
ਬਜਟ ਭਾਰਤ ਦੀ ਮਜ਼ਬੂਤ ਨੀਂਹ ਰੱਖੇਗਾ : ਪੀਐਮ ਮੋਦੀ ਨੇ ਕਿਹਾ ਕਿ ਅੰਮ੍ਰਿਤ ਕਾਲ ਦਾ ਇਹ ਪਹਿਲਾ ਬਜਟ ਭਾਰਤ ਦੀ ਮਜ਼ਬੂਤ ਨੀਂਹ ਰੱਖੇਗਾ। ਇਸ ਬਜਟ ਰਾਹੀਂ ਗਰੀਬ, ਕਿਸਾਨ ਤੇ ਮੱਧ ਵਰਗ ਸਭ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਉਨ੍ਹਾਂ ਨੇ ਨਿਰਮਲਾ ਸੀਤਾਰਮਨ ਅਤੇ ਉਨ੍ਹਾਂ ਟੀਮ ਨੂੰ ਇਸ ਇਤਿਹਾਸਿਕ ਬਜਟ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਹੱਥੀ ਕਾਰਜ ਕਰਨ ਵਾਲਿਆਂ ਸ਼ਿਲਪਕਾਰਾਂ ਤੇ ਕਿਰਤੀਆਂ ਲਈ ਵੱਡੀ ਰਾਹਤ ਹੈ।
ਮਹਿਲਾਵਾਂ ਨੂੰ ਨਵਾਂ ਬਲ ਦੇਵੇਗਾ ਬਜਟ : ਪੀਐਮ ਮੋਦੀ ਨੇ ਕਿਹਾ ਕਿ ਮਹਿਲਾਵਾਂ ਨੂੰ ਲੈ ਕੇ ਇਸ ਬਜਟ ਵਿੱਚ ਜੋ ਐਲਾਨ ਕੀਤੇ ਗਏ ਹਨ, ਉਨ੍ਹਾਂ ਨੂੰ ਅੱਗੇ ਵੱਧਣ ਲਈ ਪ੍ਰੋਤਸਾਹਨ ਕਰੇਗਾ ਅਤੇ ਉਨ੍ਹਾਂ ਨੂੰ ਬਲ ਦੇਵੇਗਾ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਥੋੜਾ ਬਲ ਮਿਲੇਗਾ, ਤਾਂ ਉਹ ਜਾਦੂ ਕਰ ਸਕਦੀਆਂ ਹਨ। ਇਸ ਬਜਟ ਰਾਹੀਂ ਗ੍ਰਹਿਣੀਆਂ ਲਈ ਵੱਡਾ ਤੋਹਫਾ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਮਹਿਲਾਵਾਂ ਲਈ ਵਿਸ਼ੇਸ਼ ਯੋਜਨਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ, ਨੌਜਵਾਨਾਂ ਨੂੰ ਲੈ ਕੇ ਵੀ ਵੱਡੇ ਐਲਾਨ ਇਸ ਬਜਟ ਵਿੱਚ ਕੀਤੇ ਗਏ ਹਨ।
ਕਿਸਾਨਾਂ ਤੇ ਮੱਧ ਵਰਗ ਨੂੰ ਰਾਹਤ ਮਿਲੇਗੀ : ਪੀਐਮ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਮੱਧ ਵਰਗ ਨਾਲ ਹਮੇਸ਼ਾ ਖੜੀ ਹੈ। ਪੀਐਮ ਮੋਦੀ ਨੇ ਕਿਹਾ ਅੱਜ ਪੇਸ਼ ਹੋਏ ਬਜਟ ਰਾਹੀਂ ਖੇਤੀ ਦੇ ਨਾਲ-ਨਾਲ ਮੱਛੀ ਪਾਲਣ ਤੇ ਹੋਰ ਸੈਕਟਰ ਵਿੱਚ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਨੂੰ ਵੀ ਵੱਡੀ ਰਾਹਤ ਮਿਲੇਗੀ। ਬੁਨਿਆਦੇ ਢਾਂਚੇ ਨੂੰ ਲੈ ਕੇ 10 ਲੱਖ ਕਰੋੜ ਰੁਪਏ ਦਾ ਵਾਧਾ ਭਾਰਤ ਦੇ ਵਿਕਾਸ ਵਿੱਚ ਨਵੀਂ ਗਤੀ ਦੇਵੇਗਾ। ਇਹ ਨੌਜਵਾਨਾਂ ਲਈ ਜਿੱਥੇ ਰੋਜ਼ਗਾਰ ਪੈਦਾ ਕਰੇਗਾ, ਉੱਥੇ ਹੀ, ਕਈ ਵਰਗਾਂ ਲਈ ਕਮਾਈ ਦਾ ਸਾਧਨ ਬਣੇਗਾ। ਇਸ ਤੋਂ ਇਲਾਵਾ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਨਵੇਂ ਬਜਟ ਦੇ ਸੰਕਲਪ ਨੂੰ ਲੈ ਕੇ 2024 ਵੱਲ ਅੱਗੇ ਵੱਧਦੇ ਹਾਂ।
ਇਹ ਵੀ ਪੜ੍ਹੋ: BUDGET 2023 : ਜਾਣੋ, ਅੱਜ ਬਜਟ 2023 'ਚ ਆਮਦਨ ਕਰ ਤੋਂ ਲੈ ਕੇ ਹੋਰ ਵੱਡੇ ਐਲਾਨਾਂ ਬਾਰੇ