ETV Bharat / bharat

80 ਕਰੋੜ ਦੇਸ਼ਵਾਸੀਆਂ ਨੂੰ ਮੁਫ਼ਤ ਮਿਲੇਗਾ ਰਾਸ਼ਨ ਤੇ ਕੋਰੋਨਾ ਟੀਕਾਕਰਨ -ਪੀਐਮ ਮੋਦੀ - ਮੁਫ਼ਤ ਮਿਲੇਗਾ ਰਾਸ਼ਨ ਤੇ ਕੋਰੋਨਾ ਟੀਕਾਕਰਨ

ਪੀਐਮ ਮੋਦੀ ਨੇ ਕੋਰੋਨਾ ਵਾਇਰਸ ਦੇ ਮੁੱਦੇ 'ਤੇ ਦੇਸ਼ਵਾਸੀਆਂ ਨੂੰ ਸੰਬੋਧਤ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ (Coronavirus) ਬੀਤੇ 100 ਸਾਲਾਂ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ। ਉਨ੍ਹਾਂ ਕਿਹਾ ਕਿ ਇਸ ਵਿਸ਼ਵ ਮਹਾਂਮਾਰੀ ਨਾਲ ਨਜਿੱਠਣ ਲਈ ਇਕ ਨਵਾਂ ਢਾਂਚਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਿਦੇਸ਼ਾਂ ਤੋਂ ਵੀ ਦਵਾਈਆਂ ਦਰਾਮਦ ਕਰਨ 'ਚ ਕੋਈ ਕਸਰ ਨਹੀਂ ਛੱਡੀ ਹੈ। ਇਸ ਦੌਰਾਨ ਉਨ੍ਹਾਂ ਨੇ ਦੀਵਾਲੀ ਤੱਕ 80 ਕਰੋੜ ਦੇਸ਼ਵਾਸੀਆਂ ਨੂੰ ਮੁਫ਼ਤ ਮਿਲੇਗਾ ਰਾਸ਼ਨ ਤੇ ਕੋਰੋਨਾ ਟੀਕਾਕਰਨ ਮੁਹੱਈਆ ਕਰਵਾਉਣ ਦੀ ਗੱਲ ਕਹੀ।

80 ਕਰੋੜ ਦੇਸ਼ਵਾਸੀਆਂ ਨੂੰ ਮੁਫ਼ਤ ਮਿਲੇਗਾ
80 ਕਰੋੜ ਦੇਸ਼ਵਾਸੀਆਂ ਨੂੰ ਮੁਫ਼ਤ ਮਿਲੇਗਾ
author img

By

Published : Jun 7, 2021, 9:09 PM IST

ਨਵੀਂ ਦਿੱਲੀ :ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਦੇਸ਼ਵਾਸੀਆਂ ਨੂੰ ਸੰਬੋਧਤ ਕੀਤਾ। ਕੋਰੋਨਾ ਮਹਾਂਮਾਰੀ ਤੋਂ ਬਚਾਅਲ ਲਈ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਦੇ ਸਬੰਧ 'ਚ, ਪੀਐਮ ਮੋਦੀ ਨੇ ਕਿਹਾ ਕਿ ਜੇਕਰ ਭਾਰਤ ਵਿੱਚ ਵੈਕਸੀਨ ਨਾਂ ਬਣੀ ਹੁੰਦੀ, ਤਾਂ ਕਲਪਨਾ ਕਰੋ ਕਿ ਕੀ ਹੁੰਦਾ? ਉਨ੍ਹਾਂ ਕਿਹਾ ਕਿ ਵਿਦੇਸ਼ ਤੋਂ ਕੋਰੋਨਾ ਵੈਕਸੀਨ (Corona Vaccine) ਲਿਆਉਣ 'ਚ ਕਈਂ ਸਾਲ ਲੱਗਣਗੇ। ਟੀਕਾ ਸਾਡਾ ਸੁਰੱਖਿਆ ਕਵਚ ਹੈ।

ਪੀਐਮ ਮੋਦੀ-1

ਕੋਰੋਨਾ ਦੀ ਦੂਜੀ ਲਹਿਰ

ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਨਾਲ ਜੰਗ ਜਾਰੀ ਹੈ। ਭਾਰਤ ਬੇਹਦ ਮੁਸ਼ਕਲ ਸਮੇਂ ਚੋਂ ਲੰਘ ਰਿਹਾ ਹੈ, ਇਥੇ ਕਈ ਲੋਕਾਂ ਨੇ ਆਪਣੇ ਨੇੜਲੇ ਲੋਕਾਂ ਨੂੰ ਖੋਹ ਦਿੱਤਾ ਹੈ। ਮੇਰੀ ਪੂਰੀ ਹਮਦਰਦੀ ਉਨ੍ਹਾਂ ਨਾਲ ਹੈ। ਇਹ ਪਿਛਲੇ 100 ਸਾਲਾਂ 'ਚ ਸਭ ਤੋਂ ਵੱਡੀ ਤ੍ਰਾਸਦੀ ਹੈ। ਆਧੁਨਿਕ ਸੰਸਾਰ ਨੇ ਅਜਿਹੀ ਤ੍ਰਾਸਦੀ ਕਦੇ ਨਹੀਂ ਵੇਖੀ ਸੀ। ਕੋਵਿਡ ਹਸਪਤਾਲ ਬਣਨ ਤੋਂ ਲੈ ਕੇ ਆਈਸੀਯੂ ਬੈਡ ਬਣਾਉਣ, ਟੈਸਟਿੰਗ ਲੈਬ ਦਾ ਨੈਟਵਰਕ ਤਿਆਰ ਕਰਨਾ, ਨਵਾਂ ਹੈਲਥ ਢਾਂਚਾ ਤਿਆਰ ਕੀਤਾ ਗਿਆ ਹੈ।

ਪੀਐਮ ਮੋਦੀPART-2

80 ਕਰੋੜ ਦੇਸ਼ਵਾਸੀਆਂ ਨੂੰ ਮਿਲੇਗਾ ਰਾਸ਼ਨ

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਜਦੋਂ ਕੋਰੋਨਾ ਕਾਰਨ ਤਾਲਾਬੰਦੀ ਲਗਾਈ ਗਈ ਸੀ, 80 ਕਰੋੜ ਦੇਸ਼ਵਾਸੀਆਂ ਲਈ ਮੁਫਤ ਰਾਸ਼ਨ ਦਾ ਪ੍ਰਬੰਧ ਕੀਤਾ ਗਿਆ ਸੀ, ਇਸ ਸਾਲ ਕੋਰੋਨਾ ਦੀ ਦੂਜੀ ਲਹਿਰ ਦੇ ਦੌਰਾਨ ਵੀ ਅਜਿਹਾ ਹੀ ਫੈਸਲਾ ਲਿਆ ਗਿਆ ਹੈ। ਇਹ ਦੀਵਾਲੀ ਤੱਕ ਜਾਰੀ ਰਹੇਗਾ।

ਪੀਐਮ ਮੋਦੀ PART-3

10 ਗੁਣਾ ਵਧਿਆ ਲੀਕਵਡ ਆਕਸੀਜਨ ਦਾ ਉਤਪਾਦਨ

ਪੀਐਮ ਮੋਦੀ ਨੇ ਕਿਹਾ ਅਪ੍ਰੈਲ-ਮਈ ਵਿੱਚ ਆਕਸੀਜਨ ਦੀ ਡਿਮਾਂਡ ਬੇਹਦ ਵੱਧ ਗਈ ਸੀ। ਮੈਡੀਕਲ ਇਤਿਹਾਸ 'ਚ ਕਦੇ ਵੀ ਆਕਸੀਜਨ ਦੀ ਇੰਨ੍ਹੀ ਲੋੜ ਨਹੀਂ ਪਈ। ਸਰਕਾਰ ਨੇ ਇਸ ਦੀ ਉਪਲਬਧਤਾ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਰੇਲ ਤੋਂ ਲੈ ਨੇਵੀ ਤੱਕ ਨੂੰ ਇਸ ਕੰਮ ਲਈ ਲਾਇਆ ਗਿਆ। ਲੀਕਵਡ ਆਕਸੀਜਨ ਦਾ ਉਤਪਾਦਨ 10 ਗੁਣਾ ਵਧਾ ਦਿੱਤਾ ਦਗਿਆ। ਦੁਨੀਆ ਦੇ ਹਰ ਕੋਨੇ ਤੋਂ ਜੋ ਵੀ ਮਿਲਿਆ, ਉਸ ਨੂੰ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਲੋੜੀਦਾਂ ਦਵਾਈਆਂ ਦੇ ਉਤਪਾਦਨ ਨੂੰ ਵਧਾ ਦਿੱਤਾ ਗਿਆ ਤੇ ਵਿਦੇਸ਼ਾਂ ਤੋਂ ਵੀ ਦਵਾਈਆਂ ਲਿਆਉਣ 'ਚ ਕਸਰ ਨਹੀਂ ਛੱਡੀ ਗਈ। ਇਨ੍ਹਾਂ ਸਭ ਦੇ ਬਾਵਜੂਦ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹੈ ਕੋਰੋਨਾ ਨਿਯਮਾਂ ਦੀ ਪਾਲਣਾ ਕਰਨਾ ਤੇ ਹਰ ਸਮੇਂ ਮਾਸਕ ਪਾਉਣਾ। ਵੈਕਸੀਨ ਸਾਡੇ ਲਈ ਸੁਰੱਖਿਆ ਕਵਚ ਹੈ।

ਪੀਐਮ ਮੋਦੀPART -4

ਇਹ ਵੀ ਪੜ੍ਹੋ : ਮਿਜੋਰਮ ਦੀ ਕੁੜੀ ਨੇ ਪੈਂਸਿਲ ਹੀਲਜ਼ ਪਾ ਕੇ ਫੁੱਟਬਾਲ ਨਾਲ ਕੀਤਾ

ETV Bharat Logo

Copyright © 2025 Ushodaya Enterprises Pvt. Ltd., All Rights Reserved.