ਨਵੀਂ ਦਿੱਲੀ : ਅੱਜ ਤੋਂ ਸੰਸਦ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਇਆ ਹੈ। ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪੀਐਮ ਮੋਦੀ ਮੀਡੀਆ ਦੇ ਮੁਖਾਤਿਬ ਹੋਏ, ਇਸ ਦੌਰਾਨ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ।
ਪੀਐਮ ਮੋਦੀ ਨੇ ਕਿਹਾ, " ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਭ ਨੂੰ ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਲੱਗ ਗਈ ਹੋਵੇਗੀ। ਵੈਕਸੀਨ ਬਾਂਹ 'ਤੇ ਲਗਦੀ ਹੈ ਤੇ ਜਦੋਂ ਵੈਕਸੀਨ ਬਾਂਹ 'ਤੇ ਲੱਗਦੀ ਹੈ ਤਾਂ ਤੁਸੀਂ ਬਾਹੂਬਲੀ ਬਣ ਜਾਂਦੇ ਹੋ। ਹੁਣ ਤੱਕ 40 ਕਰੋੜ ਤੋਂ ਵੱਧ ਲੋਕ ਕੋਰੋਨਾ ਦੇ ਖਿਲਾਫ ਜਾਰੀ ਜੰਗ ਵਿੱਚ ਬਾਹੂਬਲੀ ਬਣ ਚੁੱਕੇ ਹਨ। "
-
Vaccine is given in 'baahu' (arms), those who take it become 'Baahubali'. Over 40 cr people have become 'Baahubali' in the fight against COVID. It's being taken forward. The pandemic has gripped the entire world. So we want meaningful discussions in the Parliament over it: PM pic.twitter.com/YjrKUGQAqB
— ANI (@ANI) July 19, 2021 " class="align-text-top noRightClick twitterSection" data="
">Vaccine is given in 'baahu' (arms), those who take it become 'Baahubali'. Over 40 cr people have become 'Baahubali' in the fight against COVID. It's being taken forward. The pandemic has gripped the entire world. So we want meaningful discussions in the Parliament over it: PM pic.twitter.com/YjrKUGQAqB
— ANI (@ANI) July 19, 2021Vaccine is given in 'baahu' (arms), those who take it become 'Baahubali'. Over 40 cr people have become 'Baahubali' in the fight against COVID. It's being taken forward. The pandemic has gripped the entire world. So we want meaningful discussions in the Parliament over it: PM pic.twitter.com/YjrKUGQAqB
— ANI (@ANI) July 19, 2021
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਸ਼ਨ 'ਚ ਸੰਸਦ ਮੈਂਬਰਾਂ ਦੇ ਤਿੱਖੇ ਤੇ ਤੇਵਰਦਾਰ ਸਵਾਲਾਂ ਦਾ ਸਵਾਗਤ ਹੈ। ਉਨ੍ਹਾਂ ਕਿਹਾ, ਇਸ ਮਹਾਂਮਾਰੀ ਨੇ ਸਾਰੇ ਸੰਸਾਰ ਨੂੰ ਘੇਰ ਲਿਆ ਹੈ, ਇਸ ਲਈ ਅਸੀਂ ਚਾਹੁੰਦੇ ਹਾਂ ਕਿ ਸੰਸਦ ਵਿੱਚ ਵੀ ਇਸ ਮਹਾਂਮਾਰੀ ਦੇ ਸਬੰਧ ਵਿੱਚ ਸਾਰਥਕ ਚਰਚਾਵਾਂ ਹੋਣੀਆਂ ਚਾਹੀਦੀਆਂ ਹਨ। ਸਾਰੇ ਸੰਸਦ ਮੈਂਬਰਾਂ ਤੋਂ ਸਾਰੇ ਵਿਹਾਰਕ ਸੁਝਾਅ ਪੂਰੇ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਮਹਾਂਮਾਰੀ ਦੇ ਖਿਲਾਫ ਜਾਰੀ ਜੰਗ 'ਚ ਨਵੀਨਤਾ ਆ ਸਕੇ ਤੇ ਕਮੀਆਂ ਨੂੰ ਵੀ ਦੂਰ ਕੀਤਾ ਜਾ ਸਕੇ।
ਪੀਐਮ ਨੇ ਕਿਹਾ ਕਿ ਇਹ ਸੈਸ਼ਨ ਇੱਕ ਲਾਭਕਾਰੀ, ਸਾਰਥਕ ਵਿਚਾਰ ਵਟਾਂਦਰੇ ਲਈ ਸਮਰਪਿਤ ਹੋਣਾ ਚਾਹੀਦਾ ਹੈ। ਦੇਸ਼ ਦੀ ਜਨਤਾ ਜੋ ਜਵਾਬ ਚਾਹੁੰਦੀ ਹੈ, ਉਹ ਜਵਾਬ ਦੇਣ ਲਈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਮੈਂ ਸਾਰੇ ਹੀ ਸੰਸਦ ਮੈਂਬਰਾਂ ਤੇ ਸਿਆਸੀ ਪਾਰਟੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਤਿੱਖੇ ਤੋਂ ਤਿੱਖੇ ਸਵਾਲ ਪੁੱਛਣ ਤੇ ਇਸ ਦੇ ਨਾਲ ਹੀ ਸਰਕਾਰ ਨੂੰ ਵੀ ਸ਼ਾਂਤ ਮਾਹੌਲ 'ਚ ਜਵਾਬ ਦੇਣ ਦਾ ਮੌਕਾ ਦੇਣ।
ਖ਼ੁਦ ਛੱਤਰੀ ਲੈ ਕੇ ਖੜੇ ਸਨ ਪੀਐਮ
ਜਦੋਂ ਪ੍ਰਧਾਨ ਮੰਤਰੀ ਮੋਦੀ ਸੰਸਦ ਭਵਨ ਪਹੁੰਚੇ ਤਾਂ ਹਲਕੀ ਬਾਰਿਸ਼ ਹੋ ਰਹੀ ਸੀ। ਇਸ ਦੌਰਾਨ ਪੀਐਮ ਮੋਦੀ ਖ਼ੁਦ ਆਪਣੇ ਹੱਥ 'ਚ ਛੱਤਰੀ ਲੈ ਕੇ ਖੜੇ ਨਜ਼ਰ ਆਏ। ਮੀਡੀਆ ਨੂੰ ਸੰਬੋਧਨ ਕਰਦਿਆਂ ਵੀ ਪ੍ਰਧਾਨ ਮੰਤਰੀ ਨੇ ਹੱਥ 'ਚ ਛਤਰੀ ਫੜੀ ਹੋਈ ਸੀ।
ਇਹ ਵੀ ਪੜ੍ਹੋ : LIVE UPDATE: ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ