ETV Bharat / bharat

ਛੱਠ ਪੂਜਾ ਤਿਉਹਾਰ ਜੀਵਨ 'ਚ ਸਾਫ-ਸਫਾਈ 'ਤੇ ਜ਼ੋਰ ਦਿੰਦਾ: PM ਮੋਦੀ

ਪ੍ਰਧਾਨਮੰਤਰੀ ਨਰੇਂਦਰ ਮੋਦੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ ਤੋਂ ਮਨ ਕੀ ਬਾਤ ਦੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਛੱਠ ਪੂਜਾ ਤਿਉਹਾਰ ਜੀਵਨ 'ਚ ਸਾਫ-ਸਫਾਈ 'ਤੇ ਜ਼ੋਰ ਦਿੰਦਾ ਹੈ।

author img

By

Published : Oct 30, 2022, 10:56 AM IST

Updated : Oct 30, 2022, 12:12 PM IST

Mann ki Baat Today
Mann ki Baat Today

ਨਵੀਂ ਦਿੱਲੀ: ਪ੍ਰਧਾਨਮੰਤਰੀ ਨਰੇਂਦਰ ਮੋਦੀ ਅੱਜ ਮਨ ਕੀ ਬਾਤ ਦੀ ਕਰਦਿਆ ਛੱਠ ਪੂਜਾ ਦੀ ਵਧਾਈ ਦਿੱਤੀ। ਇਹ ਉਨ੍ਹਾਂ ਦਾ ਮਾਸਿਕ ਰੇਡਿਓ ਪ੍ਰੋਗਰਾਮ ਦਾ 94ਵਾਂ ਸੰਸਕਰਨ ਹੈ। ਪ੍ਰੋਗਰਾਮ ਦਾ ਪ੍ਰਸਾਰਣ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁਚੇ ਨੈੱਟਵਰਕ ਉੱਤੇ ਕੀਤਾ ਗਿਆ। ਦੱਸ ਦਈਏ ਕਿ ਮਨ ਕੀ ਬਾਤ ਦਾ ਸਭ ਤੋਂ ਪਹਿਲਾਂ ਸੰਸਕਰਨ 2014 ਵਿੱਚ ਪ੍ਰਸਾਰਿਤ ਕੀਤਾ ਗਿਆ ਸੀ।

ਮਾਸਿਕ ਰੇਡਿਓ ਪ੍ਰੋਗਰਾਮ ਦਾ 94ਵਾਂ ਸੰਸਕਰਨ ਵਿੱਚ ਬੋਲਦੋ ਹੋਏ ਪੀਐਮ ਮੋਦੀ ਨੇ ਕਿਹਾ ਕਿ "ਅੱਜ ਦੇਸ਼ ਦੇ ਕਈ ਹਿੱਸਿਆਂ ਵਿੱਚ ਸੂਰਯਾ ਉਪਾਸਨਾ ਦਾ ਮਹਾਪਰਵ ਛੱਠ ਪੂਜਾ ਮਨਾਈ ਜਾ ਰਹੀ ਹੈ। ਛੱਠ ਪੂਜਾ ਦਾ ਹਿੱਸਾ ਬਣਨ ਲਈ ਲੱਖਾਂ ਸ਼ਰਧਾਲੂ ਆਪਣੇ ਪਿੰਡ, ਪਰਿਵਾਰ ਵਿਚਾਲੇ ਪਹੁੰਚੇ ਹਨ। ਮੇਰੀ ਪ੍ਰਾਥਨਾ ਹੈ ਕਿ ਛੱਠ ਮੈਯਾ ਸੁੱਖ ਤੇ ਕਲਿਆਣ ਦਾ ਆਸ਼ੀਰਵਾਦ ਦੇਵੇ।"

ਸੂਰਯਾ ਉਪਾਸਨਾ ਦੀ ਇਸ ਪਰੰਪਰਾ ਹੈ ਕਿ ਸਾਡੀ ਸੰਸਕ੍ਰਿਤੀ , ਸਾਡੀ ਆਸਥਾ, ਕੁਦਰਤ ਦਾ ਕਿੰਨਾ ਡੂੰਘਾ ਪ੍ਰਭਾਵ ਹੈ। ਇਸ ਪੂਜਾ ਜ਼ਰੀਏ ਸਾਡੇ ਜੀਵਨ ਵਿੱਚ ਸੂਰਜ ਦੇ ਪ੍ਰਕਾਸ਼ ਦਾ ਮਹੱਤਵ ਸਮਝਿਆ ਜਾਂਦਾ ਹੈ। ਨਾਲ ਹੀ, ਇਹ ਸੰਦੇਸ਼ ਵੀ ਦਿੱਤਾ ਗਿਆ ਹੈ ਕਿ ਉਤਾਰ-ਚੜਾਅ, ਜੀਵਨ ਦਾ ਅਨਿੱਖੜਵਾਂ ਅੰਗ ਹੈ। ਛੱਠ ਪੂਜਾ "ਇਕ ਭਾਰਤ-ਸਰੋਤਮ ਭਾਰਤ" ਦਾ ਵੀ ਉਦਾਹਰਨ ਹੈ।

  • After the space sector was opened for India’s youth, revolutionary changes have started coming in it.

    Start-ups are bringing new innovations and technologies in this field. #MannKiBaat pic.twitter.com/Bs0BVztlV5

    — PMO India (@PMOIndia) October 30, 2022 " class="align-text-top noRightClick twitterSection" data=" ">

ਇਸ ਤੋਂ ਇਲਾਵਾ ਪੀਐਮ ਮੋਦੀ ਨੇ ਕਿਹਾ ਕਿ "ਪੁਲਾੜ ਖੇਤਰ ਨੂੰ ਭਾਰਤ ਦੇ ਨੌਜਵਾਨਾਂ ਲਈ ਖੋਲ੍ਹਣ ਤੋਂ ਬਾਅਦ, ਇਸ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਸਟਾਰਟਅੱਪ ਇਸ ਖੇਤਰ ਵਿੱਚ ਨਵੀਆਂ ਕਾਢਾਂ ਅਤੇ ਤਕਨਾਲੋਜੀ ਲਿਆ ਰਹੇ ਹਨ।"

ਉਨ੍ਹਾਂ ਕਿਹਾ ਕਿ "ਵਿਦਿਆਰਥੀ ਸ਼ਕਤੀ ਹੀ ਭਾਰਤ ਨੂੰ ਮਜ਼ਬੂਤ ​​ਬਣਾਉਣ ਦਾ ਆਧਾਰ ਹੈ। ਇਹ ਅੱਜ ਦੇ ਨੌਜਵਾਨ ਹੀ ਹਨ ਜੋ ਆਉਣ ਵਾਲੇ ਸਾਲਾਂ ਵਿੱਚ ਭਾਰਤ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣਗੇ।" ਇਸ ਤੋਂ ਉਨ੍ਹਾਂ ਨੇ ਤਕਨਾਲਜੀ ਖੇਤਰ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ।

ਪੀਐਮ ਮੋਦੀ ਨੇ ਕਰਨਾਟਕ, ਤਾਮਿਲਨਾਡੂ ਅਤੇ ਤ੍ਰਿਪੁਰਾ ਦੀਆਂ ਵਾਤਾਵਰਣ-ਅਨੁਕੂਲ ਪਹਿਲਕਦਮੀਆਂ ਬਾਰੇ ਜ਼ਿਕਰ ਕੀਤਾ ਜੋ ਸਾਰਿਆਂ ਨੂੰ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ‘ਰਨ ਫਾਰ ਯੂਨਿਟੀ’ ਦੇਸ਼ ਵਿੱਚ ਏਕਤਾ ਦੇ ਧਾਗੇ ਨੂੰ ਮਜ਼ਬੂਤ ​​ਕਰਦੀ ਹੈ, ਸਾਡੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਹੈ।

  • You will be happy to know that the National Games this time was the biggest ever organised in India.

    36 sports were included in this, in which, 7 new and two indigenous competitions, Yogasan and Mallakhamb were also included. #MannKiBaat pic.twitter.com/uUmMHscPKF

ਪੀਐਮ ਮੋਦੀ ਨੇ ਕਿਹਾ ਕਿ, "ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਇਸ ਸਾਲ ਦੀਆਂ ਰਾਸ਼ਟਰੀ ਖੇਡਾਂ ਭਾਰਤ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਆਯੋਜਨ ਸੀ। ਇਸ ਵਿੱਚ 7 ​​ਨਵੇਂ ਅਤੇ ਦੋ ਦੇਸੀ ਮੁਕਾਬਲੇ ਯੋਗਾਸਨ ਅਤੇ ਮੱਲਖੰਬ ਸਮੇਤ 36 ਖੇਡਾਂ ਸ਼ਾਮਲ ਸਨ।"

ਇਸ ਤੋਂ ਬਾਅਦ ਪੀਐਮ ਮੋਦੀ ਨੇ ਭਗਵਾਨ ਬਿਰਸਾ ਮੁੰਡਾ ਨੂੰ ਸ਼ਰਧਾਂਜਲੀ ਦਿੱਤੀ। ਕਿਹਾ ਕਿ "ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਅਤੇ ਅਮੀਰ ਕਬਾਇਲੀ ਸੱਭਿਆਚਾਰ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।"

ਇਸ ਤੋਂ ਪਹਿਲਾਂ ਪ੍ਰਧਾਨਮੰਤਰੀ ਨੇ ਆਪਣੇ ਇਸ ਪ੍ਰੋਗਰਾਮ ਵਿੱਚ ਚੰਡੀਗੜ੍ਹ ਹਵਾਈਅੱਡੇ ਦਾ ਨਾਮ ਸੁੰਤਤਰਤਾ ਸੈਨਾਨੀ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਦੀ ਅਪੀਲ ਕੀਤੀ ਸੀ।

ਪੀਐਮ ਮੋਦੀ ਨੇ ਕਿਹਾ ਸੀ ਕਿ, "ਭਗਤ ਸਿੰਘ ਦੀ ਜੈਯੰਤੀ ਤੋਂ ਠੀਕ ਪਹਿਲਾਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਇਕ ਮਹੱਤਨਪੂਰਨ ਫੈਸਲਾ ਲਿਆ ਗਿਆ ਹੈ। ਇਹ ਤੈਅ ਕੀਤਾ ਗਿਆ ਹੈ ਕਿ ਚੰਡੀਗੜ੍ਹ ਹਵਾਈਅੱਡੇ ਦਾ ਨਾਂਅ ਹੁਣ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਿਆ ਜਾਵੇਗਾ।" ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਪ੍ਰਧਾਨਮੰਤਰੀ ਮੋਦੀ ਨੇ ਕਿਹਾ ਕਿ ਇਸ ਦੀ ਲੰਮੇ ਸਮੇਂ ਤੋਂ ਸਭ ਨੂੰ ਉਡੀਕ ਸੀ।

ਇਹ ਵੀ ਪੜ੍ਹੋ: IND vs SA T20 World Cup ਅੱਜ ਦੱਖਣੀ ਅਫਰੀਕਾ ਨਾਲ ਭਿੜੇਗੀ ਭਾਰਤੀ ਟੀਮ

Last Updated : Oct 30, 2022, 12:12 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.