ETV Bharat / bharat

ਸਾਹੀਵਾਲ ਨਸਲ ਦੀ ਗਾਂ ਨੂੰ ਖੁਆਇਆ ਗਿਆ ਵਿਸਫੋਟਕ,ਧਮਾਕੇ ਤੋਂ ਬਾਅਦ ਗਾਂ ਦੀ ਮੌਤ - ਗਾਂ ਨੂੰ ਖੁਆਇਆ ਗਿਆ ਵਿਸਫੋਟਕ

ਸਿਰਸਾ 'ਚ ਇਕ ਗਾਂ ਨੂੰ ਵਿਸਫੋਟਕ ਪਦਾਰਥ ਖੁਆਉਣ ਦਾ (placed explosives in cow mouth in sirsa) ਮਾਮਲਾ ਸਾਹਮਣੇ ਆਇਆ ਹੈ। ਗਾਂ ਦੇ ਮੂੰਹ 'ਚ ਧਮਾਕਾ ਹੋਣ ਤੋਂ ਬਾਅਦ ਗਾਂ ਦੀ ਮੌਤ ਹੋ ਗਈ ਹੈ। ਗਾਂ ਦੇ ਮਾਲਕ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਸਾਹੀਵਾਲ ਨਸਲ ਦੀ ਗਾਂ ਨੂੰ ਖੁਆਇਆ ਗਿਆ ਵਿਸਫੋਟਕ,ਧਮਾਕੇ ਤੋਂ ਬਾਅਦ ਗਾਂ ਦੀ ਮੌਤ

author img

By

Published : May 28, 2022, 4:18 PM IST

ਸਿਰਸਾ: ਜ਼ਿਲ੍ਹੇ ਦੇ ਡੱਬਵਾਲੀ ਵਿੱਚ ਸਾਹੀਵਾਲ ਨਸਲ ਦੀ ਗਾਂ ਨੂੰ ਵਿਸਫੋਟਕ ਪਦਾਰਥ (placed explosives in cow mouth in sirsa) ਖੁਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਗਾਂ ਨੂੰ ਚਬਾਉਂਦੇ ਹੀ ਵਿਸਫੋਟਕ ਫਟ ਗਿਆ, ਜਿਸ ਵਿੱਚ ਗਾਂ ਦਾ ਮੂੰਹ ਉੱਡ ਗਿਆ। ਇਸ ਤੋਂ ਬਾਅਦ ਗਾਂ (Sahiwal breed cow dies in blast) ਦੀ ਮੌਤ ਹੋ ਗਈ। ਗਾਂ ਦੇ ਮਾਲਕ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਗਾਂ ਦੇ ਮੂੰਹ ਵਿੱਚ ਵਿਸਫੋਟਕ ਪਾ ਦਿੱਤਾ, ਧਮਾਕੇ ਤੋਂ ਬਾਅਦ ਸਾਹੀਵਾਲ ਨਸਲ ਦੀ ਇੱਕ ਗਾਂ ਦੀ ਮੌਤ ਹੋ ਗਈ।

ਕੀ ਹੈ ਮਾਮਲਾ- ਮਾਮਲਾ ਡੱਬਵਾਲੀ ਦੇ ਪਿੰਡ ਲੱਖੂਆਣਾ(lakhuana village of sirsa) ਦਾ ਹੈ। ਜਿੱਥੇ ਸਤਪਾਲ ਸਿੰਘ ਪਸ਼ੂ ਪਾਲਣ ਦਾ ਕੰਮ ਕਰਦਾ ਹੈ। ਸਤਪਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਵੀਰਵਾਰ ਨੂੰ ਸਤਪਾਲ ਲੱਖੂਆਣਾ ਨਹਿਰ ਬਿਸਵਾਲਾ ਪੁਲ ਕੋਲ ਆਪਣੀਆਂ ਗਾਵਾਂ ਚਾਰ ਰਿਹਾ ਸੀ। ਉਦੋਂ ਮੇਰੀ ਇੱਕ ਸਾਹੀਵਾਲ ਗਾਂ ਦੇ ਮੂੰਹ ਵਿੱਚ ਧਮਾਕਾ ਹੋਇਆ। ਜਿਸ ਕਾਰਨ ਗਾਂ ਦਾ ਮੂੰਹ ਬੁਰੀ ਤਰ੍ਹਾਂ ਫੱਟ ਗਿਆ ਅਤੇ ਗਾਂ ਤੜਫ-ਤੜਫ ਕੇ ਹੇਠਾਂ ਡਿੱਗ ਗਈ।

ਸਾਹੀਵਾਲ ਨਸਲ ਦੀ ਗਾਂ ਨੂੰ ਖੁਆਇਆ ਗਿਆ ਵਿਸਫੋਟਕ,ਧਮਾਕੇ ਤੋਂ ਬਾਅਦ ਗਾਂ ਦੀ ਮੌਤ
ਸਾਹੀਵਾਲ ਨਸਲ ਦੀ ਗਾਂ ਨੂੰ ਖੁਆਇਆ ਗਿਆ ਵਿਸਫੋਟਕ,ਧਮਾਕੇ ਤੋਂ ਬਾਅਦ ਗਾਂ ਦੀ ਮੌਤ

ਗਾਂ ਦੀ ਮੌਤ- ਜਿਸ ਤੋਂ ਬਾਅਦ ਸਤਪਾਲ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਸੂਚਨਾ ਦਿੱਤੀ। ਸਤਪਾਲ ਨੇ ਪੁਲਿਸ ਨੂੰ ਵੀ ਸੂਚਿਤ ਕੀਤਾ ਅਤੇ ਪੀੜਤ ਗਾਂ ਦੇ ਇਲਾਜ ਲਈ ਐਂਬੂਲੈਂਸ ਬੁਲਾਈ। ਪਰ ਗਾਂ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਸਤਪਾਲ ਨੇ ਥਾਣਾ ਸਦਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਅਤੇ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ।

ਪੁਲਿਸ ਨੇ ਕੀਤਾ ਮਾਮਲਾ ਦਰਜ- ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਵਿਸਫੋਟਕਾਂ ਸਬੰਧੀ ਸੁਰਾਗ ਲੱਭੇ ਅਤੇ ਮੌਕੇ ਤੋਂ ਸੈਂਪਲ ਵੀ ਲਏ। ਪੁਲਿਸ ਨੇ ਸਤਪਾਲ ਦੀ ਸ਼ਿਕਾਇਤ ’ਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਗਾਂ ਦੇ ਮੂੰਹ ਵਿੱਚ ਵਿਸਫੋਟਕ ਰੱਖਿਆ ਗਿਆ ਸੀ, ਜਿਸ ਤੋਂ ਬਾਅਦ ਗਾਂ ਦੀ ਮੌਤ ਹੋ ਗਈ (cow dies after blast explosives in cows mouth)। ਪੁਲਿਸ ਨੇ ਗਊ ਸੁਰੱਖਿਆ ਐਕਟ ਅਤੇ ਆਈਪੀਸੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਗਾਂ ਦੇ ਮਾਲਕ ਦਾ ਦੋਸ਼ ਹੈ ਕਿ ਕਿਸੇ ਨੇ ਜਾਣਬੁੱਝ ਕੇ ਗਾਂ ਨੂੰ ਵਿਸਫੋਟਕ ਖੁਆਇਆ ਹੈ।

ਸਾਹੀਵਾਲ ਨੂੰ ਚੰਗੀ ਨਸਲ ਦੀ ਦੁਧਾਰੂ ਗਾਂ ਮੰਨਿਆ ਜਾਂਦਾ ਹੈ। ਜਿਸ ਦੀ ਕੀਮਤ 50 ਹਜ਼ਾਰ ਤੋਂ ਇੱਕ ਲੱਖ ਰੁਪਏ ਤੱਕ ਹੋ ਸਕਦੀ ਹੈ। ਗਰਮੀ ਨੂੰ ਬਰਦਾਸ਼ਤ ਕਰਨ ਅਤੇ ਵੱਧ ਮਾਤਰਾ ਵਿੱਚ ਦੁੱਧ ਦੇਣ ਦੀ ਸਮਰੱਥਾ ਕਾਰਨ ਇਸ ਨਸਲ ਦੀ ਗਾਂ ਭਾਰਤ ਤੋਂ ਇਲਾਵਾ ਹੋਰ ਕਈ ਦੇਸ਼ਾਂ ਵਿੱਚ ਪਾਲੀ ਜਾਂਦੀ ਹੈ। ਹਰਿਆਣਾ, ਰਾਜਸਥਾਨ ਅਤੇ ਪੰਜਾਬ ਵਿੱਚ ਦੁੱਧ ਲਈ ਬਹੁਤ ਪਾਲਿਆ ਜਾਂਦਾ ਹੈ। ਸਾਹੀਵਾਲ ਗਾਂ ਔਸਤਨ 12 ਤੋਂ 15 ਲੀਟਰ ਦੁੱਧ ਦਿੰਦੀ ਹੈ, ਜਿਸ ਕਾਰਨ ਇਹ ਪਸ਼ੂ ਪਾਲਕਾਂ ਦੀ ਪਹਿਲੀ ਪਸੰਦ ਵੀ ਮੰਨੀ ਜਾਂਦੀ ਹੈ।

ਇਹ ਵੀ ਪੜ੍ਹੋ:- ਸੀਐੱਮ ਮਾਨ ਨੂੰ ਮਿਲਣਗੇ ਸਾਬਕਾ ਸੀਐੱਮ ਕੈਪਟਨ

ETV Bharat Logo

Copyright © 2025 Ushodaya Enterprises Pvt. Ltd., All Rights Reserved.