ETV Bharat / bharat

ਕੇਂਦਰੀ ਰੇਲ ਮੰਤਰੀ ਦਾ ਦੇਸ਼ ਨੂੰ ਭਰੋਸਾ, ਰੇਲਵੇ ਭਾਰਤ ਦੀ ਸੰਪਤੀ, ਨਹੀਂ ਹੋਵੇਗਾ ਨਿੱਜੀਕਰਣ - ਭਾਰਤ ਸਰਕਾਰ ਦੇ ਅਧੀਨ

ਰੇਲ ਮੰਤਰੀ ਪੀਯੂਸ਼ ਗੋਇਲ ਨੇ ਲੋਕ ਸਭਾ ’ਚ ਰੇਲਵੇ ਦੇ ਨਿੱਜੀਕਰਣ ਨੂੰ ਲੈ ਕੇ ਲਗਾਈਆਂ ਜਾ ਰਹੀਆਂ ਸਾਰੀਆਂ ਅਟਕਲਾਂ ’ਤੇ ਵਿਰਾਮ ਲਗਾ ਦਿੱਤਾ। ਰੇਲ ਮੰਤਰੀ ਨੇ ਕਿਹਾ ਕਿ ਰੇਲਵੇ ਦਾ ਕਦੇ ਵੀ ਨਿੱਜੀਕਰਣ ਨਹੀਂ ਕੀਤਾ ਜਾਵੇਗਾ ਅਤੇ ਇਹ ਹਮੇਸ਼ਾ ਭਾਰਤ ਸਰਕਾਰ ਦੇ ਅਧੀਨ ਹੀ ਰਹੇਗਾ।

ਤਸਵੀਰ
ਤਸਵੀਰ
author img

By

Published : Mar 16, 2021, 7:45 PM IST

ਨਵੀਂ ਦਿੱਲੀ: ਰੇਲ ਮੰਤਰੀ ਪੀਯੂਸ਼ ਗੋਇਲ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਕਿ ਰੇਲਵੇ ਭਾਰਤ ਦੀ ਸੰਪਤੀ ਹੈ ਉਸਦਾ ਕਦੇ ਵੀ ਨਿੱਜੀਕਰਣ ਨਹੀਂ ਹੋਵੇਗਾ।

ਉਨ੍ਹਾਂ ਨਾਲ ਇਹ ਵੀ ਕਿਹਾ ਕਿ ਯਾਤਰੀਆਂ ਨੂੰ ਚੰਗੀਆਂ ਸੁਵਿਧਾਵਾਂ ਮਿਲਣ, ਰੇਲਵੇ ਦੇ ਜ਼ਰੀਏ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੇ, ਅਜਿਹੇ ਕੰਮਾਂ ਲਈ ਨਿੱਜੀ ਖੇਤਰ ਦਾ ਨਿਵੇਸ਼ ਦੇਸ਼ ਦੇ ਹਿੱਤ ’ਚ ਹੋਵੇਗਾ। ਗੋਇਲ ਨੇ ਕਿਹਾ, ਲੋਕਾਂ ਨੇ ਤਾਲਾਬੰਦੀ ਦੀ ਅਲੋਚਨਾ ਕੀਤੀ ਸੀ, ਪਰ ਅਜਿਹਾ ਨਹੀਂ ਸੀ। ਪੂਰੇ ਦੇਸ਼ ’ਚ ਤੇਜ਼ੀ ਨਾਲ ਕੋਰੋਨਾ ਫੈਲ ਰਿਹਾ ਸੀ, ਅਜਿਹੇ ’ਚ ਲਗਭਗ ਦੋ ਕਰੋੜ ਲੋਕਾਂ ਨੂੰ ਮੁਫ਼ਤ ਭੋਜਨ ਅਤੇ ਪਾਣੀ ਦੀਆਂ ਬੋਤਲਾਂ ਦੀ ਵਿਵਸਥਾ ਨਾਲ ਪ੍ਰਵਾਸੀ ਮਜ਼ਦੂਰਾਂ ਲਈ ਰੇਲਵੇ ਨੇ ਲਗਭਗ 4,600 ਟ੍ਰੇਨਾਂ ਦੀ ਵਿਵਸਥਾ ਕੀਤੀ। ਇਸ ਦੇ ਨਾਲ ਹੀ ਤਾਲਾਬੰਦੀ ਦੌਰਾਨ ਰੇਲਵੇ ਨੇ ਰੇਲਵੇ ਵਿਭਾਗ ਨੇ ਵਧੀਆ ਢੰਗ ਨਾਲ ਲੋੜਵੰਦ ਲੋਕਾਂ ਦੀ ਮਦਦ ਕੀਤੀ।

ਲੋਕ ਸਭਾ ’ਚ ਸਾਲ 2021-22 ਲਈ ਰੇਲ ਮੰਤਰਾਲੇ ਦੇ ਨਿਯੰਤਰਣ ਅਧੀਨ ਵਿਭਾਗਾਂ ਦੀ ਮੰਗਾਂ ’ਚ ਚਰਚਾ ਦਾ ਜਵਾਬ ਦਿੰਦਿਆ ਹੋਇਆਂ ਪੀਯੂਸ਼ ਗੋਇਲ ਨੇ ਕਿਹਾ, ਬਹੁਤ ਦੁੱਖਦਾਈ ਹੈ ਕਿ ਕਈ ਸੰਸਦ ਮੈਂਬਰ ਨਿੱਜੀਕਰਣ ਅਤੇ ਕਾਰਪੋਰੇਟਾਈਜੇਸ਼ਨ ਦਾ ਆਰੋਪ ਲਾ ਰਹੇ ਹਨ। ਭਾਰਤੀ ਰੇਲਵੇ ਵਿਭਾਗ ਦਾ ਕਦੀ ਵੀ ਨਿੱਜੀਕਰਣ ਨਹੀਂ ਹੋਵੇਗਾ। ਉਨ੍ਹਾਂ ਕਿਹਾ ਮੈਂ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਰੇਲ ਵਿਭਾਗ ਭਾਰਤ ਦੀ ਜ਼ਾਇਦਾਦ ਹੈ ਤਾਂ ਉਸਦਾ ਕਦੇ ਵੀ ਨਿੱਜੀਕਰਣ ਨਹੀਂ ਹੋਵੇਗਾ।

ਗੌਰਤਲੱਬ ਹੈ ਕਿ ਸੋਮਵਾਰ ਨੂੰ ਚਰਚਾ ਦੌਰਾਨ ਕਾਂਗਰਸ ਦੇ ਜਸਬੀਰ ਸਿੰਘ ਗਿੱਲ, ਆਈਯੂਐਮਐਲ ਦੇ ਈਟੀ ਮੁਹੰਮਦ ਬਸ਼ੀਰ ਸਣੇ ਕੁਝ ਹੋਰਨਾਂ ਮੈਬਰਾਂ ਨੇ ਰੇਲਵੇ ਦੇ ਨਿੱਜੀਕਰਣ ਕੀਤੇ ਜਾਣ ਦੇ ਯਤਨਾਂ ਸਬੰਧੀ ਟਿੱਪਣੀ ਕੀਤੀ ਸੀ।

ਕੇਂਦਰੀ ਰੇਲ ਮੰਤਰੀ ਗੋਇਲ ਦਾ ਟਵੀਟ
ਕੇਂਦਰੀ ਰੇਲ ਮੰਤਰੀ ਗੋਇਲ ਦਾ ਟਵੀਟ

ਰੇਲ ਮੰਤਰੀ ਨੇ ਕਿਹਾ ਕਿ ਸੜਕਾਂ ਵੀ ਸਰਕਾਰ ਨੇ ਬਣਾਈਆਂ ਹਨ, ਤਾਂ ਕੀ ਕੋਈ ਕਹਿੰਦਾ ਹਾ ਕਿ ਇਸ ’ਤੇ ਕੇਵਲ ਸਰਕਾਰੀ ਗੱਡੀਆਂ ਚੱਲਣਗੀਆਂ। ਉਨ੍ਹਾਂ ਕਿਹਾ ਕਿ ਸੜਕਾਂ ’ਤੇ ਸਾਰੇ ਤਰ੍ਹਾਂ ਦੇ ਵਾਹਨ ਚੱਲਦੇ ਹਨ ਤਾਂ ਹੀ ਤਰੱਕੀ ਹੁੰਦੀ ਅਤੇ ਤਾਂ ਹੀ ਸਾਰਿਆਂ ਨੂੰ ਸੁਵਿਧਾਵਾਂ ਮਿਲਦੀਆਂ ਹਨ।

ਗੋਇਲ ਨੇ ਕਿਹਾ ਕਿ ਤਾਂ ਕੀ ਰੇਲਵੇ ’ਚ ਅਜਿਹਾ ਨਹੀਂ ਹੋਣਾ ਚਾਹੀਦਾ? ਕੀ ਯਾਤਰੀਆਂ ਨੂੰ ਚੰਗਿਆਂ ਸੁਵਿਧਾਵਾਂ ਨਹੀਂ ਮਿਲਣੀਆਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਮਾਲ ਢੋਣ ਵਾਲੀਆਂ ਟ੍ਰੇਨਾਂ ਚੱਲਣ ਅਤੇ ਇਸ ਦੇ ਲਈ ਜੇਕਰ ਨਿੱਜੀ ਭਾਗੀਦਾਰ ਨਿਵੇਸ਼ ਕਰਦਾ ਹੈ ਤਾਂ ਕੀ ਇਸ ’ਤੇ ਵਿਚਾਰ ਨਹੀਂ ਹੋਣਾ ਚਾਹੀਦਾ।

ਮੰਤਰੀ ਨੇ ਕਿਹਾ ਕਿ ਪਿਛਲੇ ਸੱਤ ਵਰ੍ਹਿਆਂ ਦੌਰਾਨ ਰੇਲਵੇ ’ਚ ਲਿਫ਼ਟ, ਐਕਸਲੇਟਰ ਅਤੇ ਸੁਵਿਧਾਵਾਂ ਦੇ ਵਿਸਥਾਰ ਦੀ ਦਿਸ਼ਾ ’ਚ ਵੱਡੇ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਕਿਹਾ, ਜੇਕਰ ਸਾਨੂੰ ਆਧੁਨਿਕ ਵਿਸ਼ਵ ਪੱਧਰ ਰੇਲਵੇ ਵਿਭਾਗ ਦਾ ਨਿਰਮਾਣ ਕਰਨਾ ਹੈ ਤਾਂ ਬਹੁਤ ਸਾਰੇ ਧੰਨ ਦੀ ਜ਼ਰੂਰਤ ਹੋਵੇਗੀ।

ਪੀਯੂਸ਼ ਗੋਇਲ ਨੇ ਕਿਹਾ ਕਿ ਅੰਮ੍ਰਿਤਸਰ ਲਈ 230 ਕਰੋੜ ਰੁਪਏ ਦੇ ਨਿਵੇਸ਼ ਨਾਲ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ 50 ਮਾਡਲਾਂ ਦਾ ਡਿਜ਼ਾਇਨ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਸੁੰਦਰੀਕਰਣ ਅਤੇ ਆਧੁਨਿਕੀਕਰਣ ਲਈ ਵੱਡੇ ਪੱਧਰ ’ਤੇ ਨਿਵੇਸ਼ ਕੀਤਾ ਜਾ ਰਿਹਾ ਹੈ।

ਰੇਲ ਮੰਤਰੀ ਨੇ ਕਿਹਾ ਕਿ, ਜੇਕਰ ਨਿੱਜੀ ਨਿਵੇਸ਼ ਵੀ ਆਏ ਤਾਂ ਦੇਸ਼ ਹਿੱਤ ’ਚ ਅਤੇ ਯਾਤਰੀਆਂ ਦੇ ਹਿੱਤ ’ਚ ਹੈ। ਨਿੱਜੀ ਖੇਤਰ ’ਚ ਜੋ ਸੁਵਿਧਾਵਾਂ ਦੇਵੇਗਾ, ਉਹ ਭਾਰਤੀ ਨਾਗਰਿਕਾਂ ਨੂੰ ਮਿਲਣਗੀਆਂ, ਰੁਜ਼ਗਾਰ ਮਿਲੇਗਾ, ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੋਵੇਗੀ।

ਉਨ੍ਹਾਂ ਕਿਹਾ, ਸਰਕਾਰ ਅਤੇ ਨਿੱਜੀ ਖੇਤਰ ਜਦੋਂ ਮਿਲ ਕੇ ਕੰਮ ਕਰਨਗੇ, ਉਦੋਂ ਹੀ ਦੇਸ਼ ਦਾ ਉਜਵੱਲ ਭਵਿੱਖ ਬਣਾਉਣ ’ਚ ਸਫ਼ਲ ਹੋਵਾਂਗੇ। ਗੋਇਲ ਨੇ ਕਿਹਾ ਕਿ ਪਿਛਲੇ ਸਾਲ ਸਿਤੰਬਰ ਤੋਂ ਇਸ ਸਾਲ ਫ਼ਰਵਰੀ ਤੱਕ ਛੇ ਮਹੀਨਿਆਂ ’ਚ ਰੇਲਵੇ ਨੇ ਹਰ ਮਹੀਨੇ ਜਿੰਨੇ ਮਾਲ ਦੀ ਢੁਆਈ ਕੀਤੀ ਹੈ, ਉਹ ਭਾਰਤੀ ਰੇਲ ਦੇ ਇਤਿਹਾਸ ’ਚ ਸਭ ਤੋਂ ਵੱਧ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.