ਉੱਤਰ ਪ੍ਰਦੇਸ਼: ਯੂਪੀ ਦੇ ਪੀਲੀਭੀਤ ਸ਼ਹਿਰ 'ਚ ਬੀਤੇ ਦਿਨੀਂ ਇੱਕ ਵਿਦਿਆਰਥੀ ਦੇ ਕਤਲ ਦਾ ਮਾਮਲਾ ( Harcharan Singh's murder case) ਸਾਹਮਣੇ ਆਇਆ ਸੀ। ਘਰੋਂ ਸ੍ਰੀ ਗੁਰਦੁਆਰਾ ਸਾਹਿਬ ਜਾਣ ਲਈ ਨਿਕਲੇ ਵਿਦਿਆਰਥੀ ਹਰਚਰਨ ਸਿੰਘ ਦੀ ਮੌਤ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਸੀ, ਹੁਣ ਇਸ ਕਤਲ ਕੇਸ ਦੀ ਗੁੱਥੀ ਸੁਲਝ ਚੁੱਕੀ ਹੈ।
ਪੁਲਿਸ ਵੱਲੋਂ ਮੁਢਲੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ, ਹਰਚਰਨ ਦੀ ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੇ ਕਤਲ ਦੀ ਸਾਜਿਸ਼ ਕੀਤੀ ਗਈ ਤੇ ਬਾਅਦ 'ਚ ਉਸ ਦੀ ਲਾਸ਼ ਨੂੰ ਖੇਤਾਂ 'ਚ ਸੁੱਟ ਦਿੱਤੀ ਗਈ ਸੀ।
ਘਰ ਤੋਂ ਸ੍ਰੀ ਗੁਰਦੁਆਰਾ ਸਾਹਿਬ ਲਈ ਨਿਕਲੇ ਵਿਦਿਆਰਥੀ ਹਰਚਰਨ ਸਿੰਘ ਦੀ ਲਾਸ਼ ਗੰਨੇ ਦੇ ਖੇਤਾਂ 'ਚ ਮਿਲਣ ਨਾਲ ਹੜਕੰਪ ਮੰਚ ਗਿਆ। ਮੌਕੇ 'ਚ ਪੁੱਜੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਉਥੇ ਮ੍ਰਿਤਕ ਵਿਦਿਆਰਥੀ ਹਰਚਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਇਸ ਸਾਰੇ ਹੀ ਮਾਮਲੇ ਨੂੰ ਲੈ ਕੇ ਮ੍ਰਿਤਕ ਦੀ ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ 'ਤੇ ਕਤਲ ਦੇ ਦੋਸ਼ ਲਾਏ ਹਨ। ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਪ੍ਰੇਮਿਕਾ ਤੇ ਉਸ ਦੀ ਮਾਂ ਸਣੇ 4 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਮ੍ਰਿਤਕ ਦੀ ਪ੍ਰੇਮਿਕਾ ਤੇ ਉਸ ਦੀ ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਹੈ।
ਦੱਸਣਯੋਗ ਹੈ ਕਿ ਥਾਣਾ ਗਜਰੌਲਾ ਦੇ ਅਧੀਨ ਪੈਂਦੇ ਪੂਰਨਪੁਰ ਖੇਤਰ ਦੇ ਪਿੰਡ ਮਨਹਰਿਆ ਖੁਰਦ ਕਲਾਂ ਨਿਵਾਸੀ ਹਰਚਰਨ ਸਿੰਘ 8 ਸਤੰਬਰ ਨੂੰ ਪਿੰਡ ਦੇ ਹੀ ਆਪਣੇ ਦੋਸਤਾਂ ਨਾਲ ਨੇੜਲੇ ਗੁਰਦੁਆਰੇ ਜਾਣ ਦਾ ਕਹਿ ਕੇ ਘਰੋਂ ਨਿਕਲਿਆ ਸੀ। ਉਸ ਦੇ ਦੋਸਤ ਉਸ ਨੂੰ ਕੇਸਰਪੁਰ ਪਿੰਡ ਨੇੜੇ ਛੱਡ ਕੇ ਚਲੇ ਗਏ ਸੀ। 9 ਸਤੰਬਰ ਨੂੰ ਗੰਨੇ ਦੇ ਖੇਤਾਂ 'ਚ ਹਰਚਰਨ ਦੀ ਲਾਸ਼ ਬਰਾਮਦ ਹੋਈ ਸੀ। ਮ੍ਰਿਤਕ ਹਰਚਰਨ ਦੀ ਨੱਕ ਤੋਂ ਖੂਨ ਨਿਕਲਣ ਤੇ ਪੈਰਾਂ 'ਚ ਬਿਜਲੀ ਦੇ ਕਰੰਟ ਲਾਏ ਜਾਣ ਦੇ ਨਿਸ਼ਾਨ ਸਨ। ਪੋਸਟਮਾਰਟਮ ਰਿਪੋਰਟ ਵਿੱਚ ਵੀ ਹਰਚਰਨ ਦੀ ਮੌਤ ਦਾ ਕਾਰਨ ਬਿਜਲੀ ਦਾ ਕਰੰਟ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ : ਅਦਾਲਤ ਨੂੰ ਗੁੰਮਰਾਹ ਕਰਨ ਦੇ ਮਾਮਲੇ ’ਚ ਭਾਜਪਾ ਆਗੂ ਗ੍ਰਿਫ਼ਤਾਰ !