ਚੰਡੀਗੜ੍ਹ: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਜਨਮ ਦਿਵਸ (2 ਅਕਤੂਬਰ) ਦੇ ਮੌਕੇ 'ਤੇ ਕਲਾਕਾਰ ਵਰੁਣ ਟੰਡਨ ਨੇ ਲਾਲ ਬਹਾਦਰ ਸ਼ਾਸਤਰੀ ਦੀ ਤਸਵੀਰ ਤਿਆਰ ਕੀਤੀ। ਇਹ ਤਸਵੀਰ ਲਾਲ ਬਹਾਦਰ ਸ਼ਾਸਤਰੀ ਦੇ ਨਾਅਰੇ 'ਜੈ ਜਵਾਨ ਜੈ ਕਿਸਾਨ' ਤੋਂ ਪ੍ਰੇਰਿਤ ਹੈ, ਜੋ ਉਨ੍ਹਾਂ ਨੇ ਭਾਰਤੀ ਰਾਸ਼ਟਰ ਨੂੰ ਦਿੱਤਾ ਸੀ।
ਜਾਣਕਾਰੀ ਲਈ ਦੱਸ ਦੇਈਏ ਇਹ ਤਸਵੀਰ ਇੱਕ ਵਿਲੱਖਣ ਤਰੀਕੇ ਨਾਲ ਬਣਾਈ ਗਈ ਹੈ। ਇਸਨੂੰ ਬਣਾਉਣ ਲਈ ਰੰਗਾਂ ਦਾ ਨਹੀਂ ਬਲਕਿ ਕਣਕ ਅਤੇ ਰਾਈਫਲ ਦੇ ਛੋਟੇ ਛੋਟੇ ਗੋਲਿਆਂ ਦਾ ਪ੍ਰਯੋਗ ਕੀਤਾ ਗਿਆ ਹੈ ਜੋ ਕਿ 'ਜੈ ਜਵਾਨ ਜੈ ਕਿਸਾਨ' ਨਾਅਰੇ ਦੀ ਪ੍ਰਤੀਨਿਧਤਾ ਕਰਦਾ ਹੈ।
ਉਨ੍ਹਾਂ ਦੁਆਰਾ ਇਹ ਤਸਵੀਰ ਬਣਾਉਣ ਲਈ ਕਣਕ, ਜੋ ਕਿ ਕਿਸਾਨ ਦੀ ਨੁਮਾਇੰਦਗੀ ਕਰਦੀ ਹੈ ਅਤੇ ਏਅਰ ਰਾਈਫਲ ਦੇ ਗੋਲੇ ਜੋ ਕਿ ਜਵਾਨਾਂ ਦੀ ਪ੍ਰਤੀਨਿਧਤਾ ਕਰਦੇ ਹਨ,ਦੀ ਵਰਤੋਂ ਕੀਤੀ ਹੈ
ਤੁਹਾਨੂੰ ਦੱਸ ਦੇਈਏ ਕਿ ਜਿੰਨ੍ਹਾਂ ਨੂੰ ਉਨ੍ਹਾਂ ਨੇ ਰਾਈਫਲ ਦੇ ਗੋਲਿਆਂ ਨੂੰ ਕੈਪਟਨ ਵਿਕਰਮ ਬੱਤਰਾ ਸ਼ੂਟਿੰਗ ਰੇਂਜ ਤੋਂ ਇਕੱਠਾ ਕੀਤਾ ਸੀ। ਇਸ ਤਸਵੀਰ ਨੂੰ ਤਿਆਰ ਕਰਨ ਵਿੱਚ 3 ਘੰਟੇ ਦਾ ਸਮਾਂ ਲੱਗਿਆ। ਇਸਦਾ ਆਕਾਰ 22x28 ਇੰਚ ਹੈ।
ਉਨ੍ਹਾਂ ਨੇ ਇਸ ਤਸਵੀਰ ਰਾਹੀਂ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।
ਇਹ ਵੀ ਪੜ੍ਹੋ:- ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਪਾਈ ਝਾੜ, ਕਿਹਾ ਧਰਨੇ...