ETV Bharat / bharat

ਮੇਰਠ ਟੋਲ ਪਲਾਜ਼ਾ 'ਤੇ ਨਜ਼ਰ ਆਇਆ ਪਹਿਲਵਾਨ ਸੁਸ਼ੀਲ ਕੁਮਾਰ, ਸੀਸੀਟੀਵੀ 'ਚ ਕੈਦ ਹੋਈ ਤਸਵੀਰ - ਸੁਸ਼ੀਲ ਦੀ ਜਮਾਨਤ ਪਟੀਸ਼ਨ ਰੱਦ

ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦੀ ਗ੍ਰਿਫਤਾਰੀ ਲਈ ਦਿੱਲੀ ਪੁਲਿਸ ਦੀ ਟੀਮ ਲਗਾਤਾਰ ਛਾਪੇਮਾਰੀ ਕਰ ਰਹੀ ਹੈ, ਪਰ ਪੁਲਿਸ ਅਜੇ ਤੱਕ ਕਾਮਯਾਬੀ ਨਹੀਂ ਮਿਲੀ ਹੈ। ਉਥੇ ਹੀ ਦੂਜੇ ਪਾਸੇ ਈਟੀਵੀ ਭਾਰਤ ਨੂੰ ਪਹਿਲਵਾਨ ਸੁਸ਼ੀਲ ਕੁਮਾਰ ਦੀ ਇੱਕ ਤਸਵੀਰ ਮਿਲੀ ਹੈ, ਜੋ ਕੀ ਮੇਰਠ ਟੋਲ ਪਲਾਜ਼ਾ ਦੀ ਹੈ ਤੇ ਸੁਸ਼ੀਲ ਇੱਕ ਗੱਡੀ 'ਚ ਬੈਠਾ ਵਿਖਾਈ ਦੇ ਰਿਹਾ ਹੈ।

ਮੇਰਠ ਟੋਲ ਪਲਾਜ਼ਾ 'ਤੇ ਨਜ਼ਰ ਆਇਆ ਕਤਲ ਦਾ ਦੋਸ਼ੀ ਪਹਿਲਵਾਨ ਸੁਸ਼ੀਲ ਕੁਮਾਰ,

author img

By

Published : May 20, 2021, 10:32 PM IST

ਚੰਡੀਗੜ੍ਹ: ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦੀ ਗ੍ਰਿਫਤਾਰੀ ਲਈ ਦਿੱਲੀ ਪੁਲਿਸ ਦੀ ਟੀਮ ਲਗਾਤਾਰ ਛਾਪੇਮਾਰੀ ਕਰ ਰਹੀ ਹੈ, ਪਰ ਪੁਲਿਸ ਅਜੇ ਤੱਕ ਕਾਮਯਾਬ ਨਹੀਂ ਹੋ ਸਕੀ ਹੈ। ਈਟੀਵੀ ਭਾਰਤ ਨੂੰ ਪਹਿਲਵਾਨ ਸੁਸ਼ੀਲ ਕੁਮਾਰ ਦੀ ਤਸਵੀਰ ਮਿਲੀ ਹੈ। ਜਿਸ ਵਿੱਚ ਸੁਸ਼ੀਲ ਇੱਕ ਕਾਰ 'ਚ ਬੈਠੇ ਵਿਖਾਈ ਦੇ ਰਹੇ ਹਨ। ਪੁਲਿਸ ਸੂਤਰਾਂ ਦੇ ਮੁਤਾਬਕ ਇਹ ਤਸਵੀਰ ਮੇਰਠ ਟੋਲ ਪਲਾਜ਼ਾ ਦੀ ਹੈ।

ਇਸ ਤਸਵੀਰ ਵਿੱਚ ਕਤਲ ਦਾ ਦੋਸ਼ੀ ਸੁਸ਼ੀਲ ਕੁਮਾਰ ਇੱਕ ਗੱਡੀ 'ਚ ਬੈਠਾ ਵਿਖਾਈ ਦੇ ਰਿਹਾ ਹੈ।ਪੁਲਿਸ ਸੂਤਰਾਂ ਦੇ ਮੁਤਾਬਕ ਇਹ ਤਸਵੀਰ 6 ਮਈ ਨੂੰ ਮੇਰਠ ਟੋਲ ਦੀ ਹੈ, ਜਦੋਂ ਕਿ ਸਾਗਰ ਪਹਿਲਵਾਨ 4 ਤੇ 5 ਮਈ ਦੀ ਰਾਤ ਨੂੰ ਛਤਰਸਾਲ ਸਟੇਡੀਅਮ ਵਿੱਖੇ ਸਾਗਰ ਪਹਿਲਵਾਨ ਦਾ ਕਤਲ ਕਰ ਦਿੱਤਾ ਗਿਆ ਸੀ।ਹਾਲਾਂਕਿ ਪੁਲਿਸ ਇਸ ਗੱਡੀ ਦੇ ਨੰਬਰ ਦੇ ਅਧਾਰ ਉੱਤੇ ਸੁਸ਼ੀਲ ਕੁਮਾਰ ਦੀ ਭਾਲ ਕਰ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਸੁਸ਼ੀਲ ਕੁਮਾਰ ਦੇ ਨਾਲ ਬੈਠੇ ਵਿਅਕਤੀ ਦੀ ਵੀ ਭਾਲ ਕਰ ਰਹੀ ਹੈ।

ਪੁਲਿਸ ਸੂਤਰਾਂ ਦੇ ਮੁਤਾਬਕ ਸੁਸ਼ੀਲ ਦਿੱਲੀ ਦੇ ਨੇੜੇ ਹੀ ਕਿਤੇ ਲੁੱਕਿਆ ਹੋ ਸਕਦਾ ਹੈ। ਪੁਲਿਸ ਵੱਲੋੋਂ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸੁਸ਼ੀਲ ਪੁਲਿਸ ਤੋਂ ਬੱਚਣ ਲਈ ਲਗਾਤਾਰ ਆਪਣੀ ਲੋਕੇਸ਼ਨ ਬਦਲ ਰਿਹਾ ਹੈ। ਇਨ੍ਹਾਂ ਹੀ ਨਹੀਂ ਸਗੋਂ ਸੁਸ਼ੀਲ ਕੁਮਾਰ ਬੇਹਦ ਪ੍ਰੋਫੈਸ਼ਨਲ ਤਰੀਕੇ ਨਾਲ ਪੁਲਿਸ ਨੂੰ ਧੋਖਾ ਦੇ ਰਿਹਾ ਹੈ। ਇਸ ਤੋਂ ਪਹਿਲਾਂ ਦਿੱਲੀ ਦੀ ਕੋਰਟ ਨੇ ਵੀ ਸੁਸ਼ੀਲ ਦੀ ਜਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਸਪੈਸ਼ਲ ਸੈਲ ਕ੍ਰਾਈਮ ਬ੍ਰਾਂਚ ਤੋਂ ਇਲਾਵਾ ਦਿੱਲੀ ਪੁਲਿਸ ਦੀ ਕਈ ਟੀਮਾਂ ਸੁਸ਼ੀਲ ਦੀ ਭਾਲ ਕਰ ਰਹੀਆਂ ਹਨ। ਸੁਸ਼ੀਲ ਉੱਤੇ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ।

ਇਹ ਵੀ ਪੜ੍ਹੋਂ : ਮੁੜ 'ਆਪ' ਦੇ ਹੋਏ ਪੰਜਾਬੀ ਗਾਇਕ ਬਲਕਾਰ ਸਿੱਧੂ

ETV Bharat Logo

Copyright © 2025 Ushodaya Enterprises Pvt. Ltd., All Rights Reserved.