ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਪੈਟਰੋਲ 'ਤੇ ਵੈਟ ਘਟਾ (petrol price reduced in delhi) ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਤੋਂ ਬਾਅਦ ਪੈਟਰੋਲ ਦੀ ਕੀਮਤ ਕਰੀਬ ਅੱਠ ਰੁਪਏ ਘੱਟ ਜਾਵੇਗੀ। ਮਿਲੀ ਜਾਣਕਾਰੀ ਮੁਤਾਬਿਕ ਦਿੱਲੀ ਸਰਕਾਰ ਨੇ ਪੈਟਰੋਲ ’ਤੇ ਵੈਟ ਨੂੰ 30 ਫੀਸਦ ਘਟਾ ਕੇ 19.40 ਫੀਸਦ ਕਰ ਦਿੱਤਾ ਹੈ। ਨਵੀਂ ਦਰਾਂ ਅੱਜ ਅੱਧੀ ਰਾਤ ਤੋਂ ਲਾਗੂ ਹੋਣਗੀਆਂ।
ਦਿੱਲੀ ਸਰਕਾਰ ਵੱਲੋਂ ਕੀਤੀ ਗਈ ਇਸ ਕਟੌਤੀ ਤੋਂ ਬਾਅਦ ਦਿੱਲੀ ’ਚ ਹੁਣ ਪੈਟਰੋਲ ਲਗਭਗ 96 ਰੁਪਏ ਪ੍ਰਤੀ ਲੀਟਰ ਦੀ ਦਰ (petrol price reduced) ਨਾਲ ਵਿਕ ਸਕਦਾ ਹੈ। ਹੁਣ ਤੱਕ ਪੈਟਰੋਲ ਦੀ ਕੀਮਤ 103.97 ਰੁਪਏ ਚਲ ਰਹੀ ਹੈ। ਦੂਜੇ ਪਾਸੇ ਜੇਕਰ ਡੀਜਲ ਦੀ ਗੱਲ ਕੀਤੀ ਜਾਵੇ ਤਾਂ ਡੀਜਲ 86.67 ਰੁਪਏ ਪ੍ਰਤੀ ਲੀਟਰ ਚਲ ਰਿਹਾ ਹੈ।
ਇਹ ਵੀ ਪੜੋ: LPG ਦੀ ਕੀਮਤ ਵਧੀ: ਵਪਾਰਕ ਸਿਲੰਡਰ 100 ਰੁਪਏ ਮਹਿੰਗਾ ਹੋਇਆ
ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਸ਼ਹਿਰਾਂ ਵਿੱਚ ਅਜਿਹੇ ਫੈਸਲੇ ਪਹਿਲਾਂ ਹੀ ਲਏ ਜਾ ਚੁੱਕੇ ਹਨ। ਇਨ੍ਹਾਂ ਸ਼ਹਿਰਾਂ ਵਿੱਚ ਵੈਟ ਵਿੱਚ ਕਟੌਤੀ ਜਾਂ ਕਟੌਤੀ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 5 ਰੁਪਏ ਪ੍ਰਤੀ ਲੀਟਰ ਦਾ ਫਰਕ ਆਇਆ ਹੈ।
ਕਾਬਿਲੇਗੌਰ ਹੈ ਕਿ ਕੇਂਦਰ ਸਰਕਾਰ ਦੁਆਰਾ ਪ੍ਰੈਟਰੋਲ ਅਤੇ ਡੀਜਲ ਦੀ ਕੀਮਤਾਂ ਘਟਾਏ ਜਾਣ ਤੋਂ ਬਾਅਦ ਕੇਜਰੀਵਾਲ ਸਰਕਾਰ ’ਤੇ ਲਗਾਤਾਰ ਵਿਰੋਧੀਆਂ ਵੱਲੋਂ ਹਮਲਾ ਕੀਤਾ ਜਾ ਰਿਹਾ ਸੀ। ਮੌਜੂਦਾ ਸਮੇਂ ਚ ਸਰਕਾਰ ਦੁਆਰਾ ਲਗਾਏ ਜਾਣ ਵਾਲੇ ਟੈਕਸ ਦੇ ਚੱਲਦੇ ਦਿੱਲੀ ’ਚ ਪੈਟਰੋਲ 103.97 ਪ੍ਰਤੀ ਲੀਟਰ ਹੈ ਜਦਕਿ ਡੀਜਲ 86.67 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।