ਨਵੀਂ ਦਿੱਲੀ: ਸਰਕਾਰੀ ਤੇਲ ਕੰਪਨੀਆਂ ਨੇ ਇੱਕ ਵਾਰ ਫਿਰ ਪੈਟਰੋਲ-ਡੀਜ਼ਲ (Petrol-Diesel) ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਜਿਸ ਕਾਰਨ ਲੋਕਾਂ ’ਤੇ ਹੁਣ ਖਰਚਿਆਂ ਦਾ ਭਾਰ ਹੋ ਪਵੇਗਾ। ਲਗਾਤਾਰ ਤੀਜੇ ਦਿਨ ਕੀਮਤਾਂ ਵਿੱਚ ਵਾਧੇ ਦੇ ਨਾਲ, ਅੱਜ ਪੈਟਰੋਲ ਦੀ ਕੀਮਤ ਵਿੱਚ 30 ਪੈਸੇ ਅਤੇ ਡੀਜ਼ਲ ਦੀ ਕੀਮਤ ਵਿੱਚ 35 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 103.24 ਰੁਪਏ ਅਤੇ ਡੀਜ਼ਲ ਦੀ ਕੀਮਤ 91.77 ਰੁਪਏ ਹੋ ਗਿਆ ਹੈ।
ਦੇਸ਼ ਦੇ ਪ੍ਰਮੁੱਖ ਮਹਾਨਗਰਾਂ ਚ ਪੈਟਰੋਲ ਅਤੇ ਡੀਜਲ ਦੇ ਰੇਟ
- ਦਿੱਲੀ ਵਿੱਚ ਪੈਟਰੋਲ ਦੀ ਕੀਮਤ 103.24 ਰੁਪਏ ਹੈ ਜਦਕਿ ਡੀਜ਼ਲ ਦੀ ਕੀਮਤ 91.77 ਰੁਪਏ ਪ੍ਰਤੀ ਲੀਟਰ ਹੈ।
- ਮੁੰਬਈ ਵਿੱਚ ਪੈਟਰੋਲ ਦੀ ਕੀਮਤ 109.25 ਰੁਪਏ ਅਤੇ ਡੀਜ਼ਲ ਦੀ ਕੀਮਤ 99.55 ਰੁਪਏ ਪ੍ਰਤੀ ਲੀਟਰ ਹੈ।
- ਕੋਲਕਾਤਾ ਵਿੱਚ ਪੈਟਰੋਲ ਦੀ ਕੀਮਤ 103.94 ਰੁਪਏ ਹੈ ਜਦਕਿ ਡੀਜ਼ਲ ਦੀ ਕੀਮਤ 94.88 ਰੁਪਏ ਹੈ।
- ਚੇਨਈ ਵਿੱਚ ਵੀ ਪੈਟਰੋਲ 100.75 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 96.26 ਰੁਪਏ ਪ੍ਰਤੀ ਲੀਟਰ ਹੈ।
ਇਹ ਵੀ ਪੜੋ: ਹਾਈ ਕੋਰਟ ਦੇ ਰਿਟਾਇਰਡ ਜੱਜ ਲਖੀਮਪੁਰ ਮਾਮਲੇ ਦੀ ਕਰਨਗੇ ਜਾਂਚ
ਇੰਝ ਪਤਾ ਕਰੋ ਪੈਟਰੋਲ ਅਤੇ ਡੀਜਲ ਦੇ ਰੇਟ
ਹੁਣ ਤੁਸੀਂ ਘਰ ਬੈਠੇ ਹੀ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਜਾਣ ਸਕਦੇ ਹੋ। ਇਸਦੇ ਲਈ ਤੁਹਾਨੂੰ ਇੰਡੀਅਨ ਆਇਲ ਦੀ ਵੈੱਬਸਾਈਟ ’ਤੇ ਜਾਣਾ ਹੋਵੇਗਾ, ਇਸ ਤੋਂ ਬਾਅਦ ਤੁਹਾਨੂੰ ਆਰਐਸਪੀ (RSP) ਅਤੇ ਆਪਣਾ ਸਿਟੀ ਕੋਡ ਲਿਖਣਾ ਪਵੇਗਾ ਜਿਸਨੂੰ 9224992249 ਨੰਬਰ ’ਤੇ ਭੇਜਣਾ ਪਵੇਗਾ। ਹਰੇਕ ਸ਼ਹਿਰ ਦਾ ਕੋਡ ਵੱਖਰਾ ਹੈ, ਜੋ ਤੁਹਾਨੂੰ ਆਈਓਸੀਐਲ (IOCL ) ਦੀ ਵੈਬਸਾਈਟ 'ਤੇ ਮਿਲੇਗਾ।