ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ (petrol and diesel Prices) ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਵਾਹਨਾਂ ਦੇ ਈਂਧਨ (Fuel Prices) 'ਤੇ ਮਹਿੰਗਾਈ ਦਾ ਦੌਰ ਘੱਟਣ ਦਾ ਨਾਂ ਨਹੀਂ ਲੈ ਰਿਹਾ ਹੈ। ਭਾਰਤੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਸ਼ੁੱਕਰਵਾਰ 1 ਅਪ੍ਰੈਲ ਨੂੰ ਇੱਕ ਦਿਨ ਦੀ ਰਾਹਤ ਦਿੱਤੀ ਸੀ, ਪਰ ਅੱਜ ਸ਼ਨੀਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੋਵਾਂ ਦੀਆਂ ਕੀਮਤਾਂ ਵਿੱਚ 80-80 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।
ਭਾਰਤੀ ਪੈਟਰੋਲੀਅਮ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOCL) ਦੀਆਂ ਤਾਜ਼ਾ ਜਾਰੀ ਕੀਮਤਾਂ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 102.61 ਹੋ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 93.87 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ। ਤੁਹਾਨੂੰ ਦੱਸ ਦੇਈਏ ਕਿ 31 ਮਾਰਚ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 80-80 ਪੈਸੇ ਪ੍ਰਤੀ ਲੀਟਰ ਦਾ ਉਛਾਲ ਆਇਆ ਸੀ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਪਿਛਲੇ 12 ਵਿੱਚ 10ਵੀਂ ਵਾਰ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋਇਆ ਹੈ।
ਇਹ ਵੀ ਪੜੋ: ਪੰਜਾਬ 'ਚ 20 ਹਜ਼ਾਰ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ, ਇਸ ਦਿਨ ਜਾਰੀ ਹੋਵੇਗਾ ਭਰਤੀ ਇਸ਼ਤਿਹਾਰ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਾਨਕ ਟੈਕਸਾਂ ਦੇ ਅਧਾਰ 'ਤੇ ਰਾਜ ਤੋਂ ਰਾਜ ਵਿੱਚ ਵੱਖ-ਵੱਖ ਹੁੰਦੀਆਂ ਹਨ। ਜੇਕਰ ਦੇਸ਼ ਦੇ ਚਾਰ ਮਹਾਨਗਰਾਂ ਦੀ ਤੁਲਨਾ ਕਰੀਏ ਤਾਂ ਮੁੰਬਈ ਵਿੱਚ ਪੈਟਰੋਲ ਅਤੇ ਡੀਜ਼ਲ ਸਭ ਤੋਂ ਮਹਿੰਗਾ ਹੈ। ਆਓ ਜਾਣਦੇ ਹਾਂ ਵੱਡੇ ਮਹਾਨਗਰਾਂ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ...
ਸ਼ਹਿਰ | ਪੈਟਰੋਲ | ਡੀਜ਼ਲ |
ਦਿੱਲੀ | 102.61 ਰੁਪਏ | 93.87 ਰੁਪਏ |
ਮੁੰਬਈ | 117.57 ਰੁਪਏ | 101.79 ਰੁਪਏ |
ਕੋਲਕਾਤਾ | 112.19 ਰੁਪਏ | 97.02 ਰੁਪਏ |
22 ਮਾਰਚ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਉਸ ਤੋਂ ਬਾਅਦ ਹੁਣ ਤੱਕ 24 ਮਾਰਚ ਅਤੇ 01 ਅਪ੍ਰੈਲ ਨੂੰ ਕੁੱਲ ਦੋ ਦਿਨਾਂ ਨੂੰ ਛੱਡ ਕੇ ਹਰ ਰੋਜ਼ ਕੀਮਤਾਂ ਵਧ ਰਹੀਆਂ ਹਨ। 02 ਅਪ੍ਰੈਲ ਦੇ ਵਾਧੇ ਸਮੇਤ ਕੁੱਲ 10 ਦਿਨਾਂ 'ਚ ਪੈਟਰੋਲ 7 ਰੁਪਏ 20 ਪੈਸੇ ਮਹਿੰਗਾ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 22 ਮਾਰਚ ਤੋਂ 02 ਅਪ੍ਰੈਲ ਤੱਕ, ਯਾਨੀ ਕਿ ਕੁੱਲ 12 ਦਿਨਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 10 ਗੁਣਾ ਵਾਧਾ ਹੋਇਆ ਹੈ।
ਕਿਸ ਦਿਨ ਕੀਮਤ ਕਿੰਨੀ ਵਧੀ ?
- 22 ਮਾਰਚ - 80 ਪੈਸੇ
- 23 ਮਾਰਚ - 80 ਪੈਸੇ
- 25 ਮਾਰਚ - 80 ਪੈਸੇ
- 26 ਮਾਰਚ - 80 ਪੈਸੇ
- 27 ਮਾਰਚ - 50 ਪੈਸੇ
- 28 ਮਾਰਚ - 30 ਪੈਸੇ
- 29 ਮਾਰਚ - 80 ਪੈਸੇ
- 30 ਮਾਰਚ - 80 ਪੈਸੇ
- 31 ਮਾਰਚ - 80 ਪੈਸੇ
- 02 ਅਪ੍ਰੈਲ - 80 ਪੈਸੇ
ਇਹ ਵੀ ਪੜੋ: ਚੰਡੀਗੜ੍ਹ ਮੁੱਦੇ 'ਤੇ ਵੋਟਿੰਗ ਦੌਰਾਨ ਕਾਂਗਰਸੀ ਵਿਧਾਇਕਾਂ ਦੀ ਗ਼ੈਰਹਾਜ਼ਰੀ ’ਤੇ ਸਵਾਲ, ਖਹਿਰਾ ਨੇ ਦਿੱਤੀ ਸਫਾਈ