ETV Bharat / bharat

ਕੰਗਨਾ ਰਣੌਤ ਦੀਆਂ ਵਧੀਆਂ ਮੁਸ਼ਕਿਲਾਂ, SC ਚ ਕੰਗਨਾ ਖਿਲਾਫ਼ ਪਟੀਸ਼ਨ ਦਾਇਰ - SC ਚ ਕੰਗਨਾ ਖਿਲਾਫ਼ ਪਟੀਸ਼ਨ ਦਾਇਰ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Bollywood actress Kangana Ranaut) ਦੇ ਖਿਲਾਫ਼ ਸੁਪਰੀਮ ਕੋਰਟ (Supreme Court) 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ 'ਚ ਦੇਸ਼ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਭਵਿੱਖ 'ਚ ਉਸ ਦੀਆਂ ਸਾਰੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਸੈਂਸਰ ਕਰਨ ਦੀ ਮੰਗ (Request to censor posts) ਕੀਤੀ ਗਈ ਹੈ।

SC ਚ ਕੰਗਨਾ ਖਿਲਾਫ਼ ਪਟੀਸ਼ਨ ਦਾਇਰ
SC ਚ ਕੰਗਨਾ ਖਿਲਾਫ਼ ਪਟੀਸ਼ਨ ਦਾਇਰ
author img

By

Published : Dec 1, 2021, 1:25 PM IST

ਹੈਦਰਾਬਾਦ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Bollywood actress Kangana Ranaut) ਦੀਆਂ ਮੁਸ਼ਕਿਲਾਂ ਵਧਦੀਆਂ ਵਿਖਾਈ ਦੇ ਰਹੀਆਂ ਹਨ। ਕੰਗਨਾ ਰਣੌਤ ਖਿਲਾਫ਼ ਸੁਪਰੀਮ ਕੋਰਟ (Supreme Court) ਚ ਪਟੀਸ਼ਨ ਦਾਇਰ (Petition filed in the Supreme Court against Kangana Ranaut) ਕੀਤੀ ਗਈ ਹੈ। ਪਟੀਸ਼ਨ 'ਚ ਦੇਸ਼ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਭਵਿੱਖ 'ਚ ਉਸ ਦੀਆਂ ਸਾਰੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਸੈਂਸਰ ਕਰਨ ਦੀ ਮੰਗ ਕੀਤੀ ਗਈ ਹੈ। ਕੰਗਨਾ ਰਣੌਤ ਵਿਵਾਦਿਤ ਬਿਆਨਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਕਾਰਨ ਸੁਰਖੀਆਂ 'ਚ ਰਹਿੰਦੀ ਹੈ।

ਦੱਸ ਦਈਏ ਕਿ ਕੰਗਨਾ ਨੂੰ ਹਾਲ ਹੀ 'ਚ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਸਨਮਾਨ ਤੋਂ ਬਾਅਦ ਉਹ ਦੇਸ਼ ਦੀ ਆਜ਼ਾਦੀ 'ਤੇ ਆਪਣੇ ਵਿਵਾਦਿਤ ਬਿਆਨ ਕਾਰਨ ਲੋਕਾਂ ਦੇ ਨਿਸ਼ਾਨੇ ਤੇ ਆ ਗਈ ਸੀ। ਕੰਗਨਾ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਦੇਸ਼ ਨੂੰ 1947 'ਚ ਭੀਖ ਮੰਗ ਕੇ ਆਜ਼ਾਦੀ ਮਿਲੀ ਸੀ।

ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਤੋਂ ਆਪਣੀਆਂ ਕੁਝ ਤਸਵੀਰਾਂ ਪੋਸਟ ਕਰਕੇ ਇਕ ਲੰਮਾ ਨੋਟ ਲਿਖਿਆ ਸੀ। ਇਸ ਨੋਟ ਵਿੱਚ ਉਸ ਨੇ ਦੱਸਿਆ ਸੀ ਕਿ ਉਸ ਨੂੰ ਖੁੱਲ੍ਹੇਆਮ ਜਾਨੋਂ ਮਾਰਨ ਦੀਆਂ ਧਮਕੀਆਂ (Death threats) ਮਿਲ ਰਹੀਆਂ ਹਨ।

ਕੰਗਨਾ ਨੇ ਇਹ ਵੀ ਦੱਸਿਆ ਸੀ ਕਿ ਉਸ ਨੇ ਹਿਮਾਚਲ ਪ੍ਰਦੇਸ਼ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਧਮਕੀ ਦੇਣ ਵਾਲੇ ਲੋਕਾਂ ਦੇ ਖਿਲਾਫ਼ ਐਫਆਈਆਰ ਦਰਜ ਕਰਵਾਈ ਹੈ। ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਵੀ ਪੱਤਰ ਲਿਖ ਕੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਜਿਹੇ ਲੋਕਾਂ ਖਿਲਾਫ਼ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ।

ਦੱਸ ਦੇਈਏ ਕਿ ਪਿਛਲੇ ਦਿਨੀਂ ਅਦਾਕਾਰਾ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲਿਆਂ ਤੇ ਪੋਸਟ ਕੀਤਾ ਸੀ। ਜਿਸ ਤੋਂ ਬਾਅਦ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।

ਕੰਗਨਾ ਨੇ ਲਿਖਿਆ ਸੀ, ਮੁੰਬਈ 'ਚ ਹੋਏ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਮੈਂ ਲਿਖਿਆ ਸੀ ਕਿ ਗੱਦਾਰਾਂ ਨੂੰ ਕਦੇ ਮਾਫ ਨਾ ਕਰੋ ਅਤੇ ਨਾ ਹੀ ਭੁੱਲੋ। ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਦੇਸ਼ ਅੰਦਰਲੇ ਗੱਦਾਰਾਂ ਦਾ ਹੱਥ ਹੁੰਦਾ ਹੈ। ਦੇਸ਼ ਧ੍ਰੋਹੀ ਗੱਦਾਰਾਂ ਨੇ ਕਦੇ ਪੈਸੇ ਦੇ ਲਾਲਚ ਵਿੱਚ ਅਤੇ ਕਦੇ ਅਹੁਦੇ ਅਤੇ ਸੱਤਾ ਦੇ ਲਾਲਚ ਵਿੱਚ ਭਾਰਤ ਮਾਤਾ ਨੂੰ ਦਾਗਦਾਰ ਕਰਨ ਦਾ ਇੱਕ ਵੀ ਮੌਕਾ ਨਹੀਂ ਛੱਡਿਆ।

ਇਹ ਵੀ ਪੜ੍ਹੋ: ਸਿੰਘੂ ਬਾਰਡਰ ’ਤੇ ਅੱਜ ਹੋਣ ਵਾਲੀ ਕਿਸਾਨ ਸੰਗਠਨਾਂ ਦੀ ਬੈਠਕ ਰੱਦ

ETV Bharat Logo

Copyright © 2025 Ushodaya Enterprises Pvt. Ltd., All Rights Reserved.