ਪਣਜੀ: ਗੋਆ ਵਿੱਚ ਦੋ ਨਾਬਾਲਗਾਂ ਨਾਲ ਗੈਂਗਰੇਪ ਤੋਂ ਬਾਅਦ, ਦੇਸ਼ ਦੇ ਸਭ ਤੋਂ ਮਸ਼ਹੂਰ ਸੈਰ ਸਪਾਟਾ ਸਥਾਨਾਂ ਵਿੱਚ ਔਰਤਾਂ ਦੀ ਸੁਰੱਖਿਆ ਸਵਾਲਾਂ ਦੇ ਘੇਰੇ ਵਿੱਚ ਹੈ। ਜੇਕਰ ਮੁੱਦਾ ਸੁਰੱਖਿਆ ਨਾਲ ਜੁੜਿਆ ਹੋਇਆ ਹੈ, ਤਾਂ ਸਰਕਾਰ 'ਤੇ ਹੀ ਸਵਾਲ ਖੜ੍ਹੇ ਹੋਣਗੇ, ਪਰ ਗੋਆ ਦੇ ਮੁਖ ਮੰਤਰੀ ਪ੍ਰਮੋਦ ਸਾਵੰਤ ਵੱਲੋਂ ਇਸ ਮਾਮਲੇ 'ਤੇ ਦਿੱਤੇ ਬਿਆਨ ਨੇ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਕਟਘਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਦਰਅਸਲ, ਗੋਆ ਵਿੱਚ ਦੇਰ ਰਾਤ ਦੋ ਨਾਬਾਲਗ ਕੁੜੀਆਂ ਨਾਲ ਦਰਿੰਦਗੀ ਹੋਈ , ਜਦੋਂ ਸੂਬੇ ਦੇ ਮੁਖ ਮੰਤਰੀ ਤੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕੁੜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਹੀ ਸਵਾਲ ਖੜ੍ਹੇ ਕਰ ਦਿੱਤੇ।
ਗੋਆ ਦੇ ਮੁਖ ਮੰਤਰੀ ਪ੍ਰਮੋਦ ਸਾਵੰਤ ਨੇ ਕੀ ਕਿਹਾ ਸੀ ?
ਗੋਆ ਦੇ ਮੁਖ ਮੰਤਰੀ ਪ੍ਰਮੋਦ ਸਾਵੰਤ ਨੇ ਪੁੱਛਿਆ ਕਿ ਕੁੜੀਆਂ ਇੰਨੇ ਲੰਬੇ ਸਮੇਂ ਤੋਂ ਬਾਹਰ ਕਿਉਂ ਸਨ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਮਾਪਿਆਂ ਦੀ ਜ਼ਿੰਮੇਵਾਰੀ ਹੈ। ਸੂਬੇ ਦੇ ਮੁੱਖ ਮੰਤਰੀ ਦੇ ਇਸ ਬਿਆਨ ਦੀ ਹਰ ਪਾਸੇ ਨਿੰਦਿਆ ਹੋ ਰਹੀ ਹੈ, ਸਮਾਜਿਕ ਸੰਸਥਾਵਾਂ ਤੋਂ ਲੈ ਕੇ ਰਾਜਨੀਤਕ ਪਾਰਟੀਆਂ ਅਤੇ ਸੋਸ਼ਲ ਮੀਡੀਆ, ਤੱਕ ਗੋਆ ਦੀ ਕਾਨੂੰਨ ਵਿਵਸਥਾ ਅਤੇ ਗੋਆ ਦੇ ਮੁਖ ਮੰਤਰੀ ਸਵਾਲਾਂ ਦੇ ਘੇਰੇ ਵਿੱਚ ਹਨ।
ਵਿਰੋਧੀਆਂ ਨੇ ਚੁੱਕੇ ਸਵਾਲ , ਕੀਤੀ ਮੁਖ ਮੰਤਰੀ ਦੇ ਅਸਤੀਫੇ ਦੀ ਮੰਗ
ਵਿਰੋਧੀਆਂ ਨੇ ਗੋਆ ਦੀ ਕਾਨੂੰਨ ਵਿਵਸਥਾ ਅਤੇ ਫਿਰ ਮੁਖ ਮੰਤਰੀ ਦੇ ਬਿਆਨ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਕਾਂਗਰਸ ਦੇ ਬੁਲਾਰੇ ਐਲਟਨ ਡੀ ਕੋਸਟਾ ਨੇ ਕਿਹਾ ਕਿ ਸਾਨੂੰ ਬਾਹਰ ਜਾਣ ਤੋਂ ਕਿਉਂ ਡਰਨਾ ਚਾਹੀਦਾ ਹੈ ?, ਗੋਆ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਚੰਗੀ ਨਹੀਂ ਹੈ। ਅਪਰਾਧੀਆਂ ਨੂੰ ਜੇਲ੍ਹ ਵਿੱਚ ਹੋਣਾ ਚਾਹੀਦਾ ਹੈ ਤਾਂ ਜੋ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕ ਅਜ਼ਾਦ ਘੁੰਮ ਸਕਣ।
ਗੋਆ ਫਾਰਵਰਡ ਪਾਰਟੀ ਦੇ ਵਿਧਾਇਕ ਵਿਜੇ ਸਰਦੇਸਾਈ ਨੇ ਕਿਹਾ ਕਿ ਮੁਖ ਮੰਤਰੀ ਦਾ ਬਿਆਨ ਪੱਖਪਾਤੀ ਹੈ। ਨਾਗਰਿਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੁਲਿਸ ਅਤੇ ਸੂਬਾ ਸਰਕਾਰ ਦੀ ਹੈ। ਜੇਕਰ ਉਹ ਸਾਡੀ ਰੱਖਿਆ ਨਹੀਂ ਕਰ ਸਕਦੇ ਤਾਂ ਮੁਖ ਮੰਤਰੀ ਨੂੰ ਕੁਰਸੀ 'ਤੇ ਬੈਠਣ ਦਾ ਅਧਿਕਾਰ ਨਹੀਂ ਹੈ।
10 ਕੁੜੀਆਂ ਬੀਚ ਪਾਰਟੀ ਵਿੱਚ ਜਾਂਦੀਆਂ ਹਨ, ਉਨ੍ਹਾਂ ਵਿੱਚੋਂ 4 ਰਾਤ ਨੂੰ ਸਮੁੰਦਰ ਦੇ ਕੰਢੇ ਠਹਿਰਦੀਆਂ ਹਨ ਅਤੇ 6 ਕੁੜੀਆਂ ਘਰ ਪਰਤਦੀਆਂ ਹਨ। ਦੋ ਮੁੰਡੇ ਅਤੇ ਇੱਕ ਕੁੜੀ ਸਮੁੰਦਰੀ ਕੰਢੇ ਤੇ ਰਾਤ ਭਰ ਰਹੇ। ਬੱਚਿਆਂ ਨੂੰ ਇੰਨਾ ਲੰਬਾ ਸਮਾਂ ਬੀਚ 'ਤੇ ਨਹੀਂ ਬਿਤਾਉਣਾ ਚਾਹੀਦਾ। ਸਾਵੰਤ ਨੇ ਵਿਧਾਨ ਸਭਾ ਨੂੰ ਦੱਸਿਆ ਕਿ ਮਾਮਲੇ ਦੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਸਵਾਲਾਂ ਵਿੱਚ, ਗੋਆ ਦੇ ਮੁੱਖ ਮੰਤਰੀ ਅਤੇ ਸੂਬੇ ਦੀ ਕਾਨੂੰਨ ਵਿਵਸਥਾ
ਗੋਆ ਦੇ ਬੇਨਾਉਲੀਮ ਬੀਚ ਉੱਤੇ ਦੋ ਨਾਬਾਲਗ ਕੂੜੀਆਂ ਨਾਲ ਗੈਂਗਰੇਪ ਤੇ ਫਿਰ ਮੁਖ ਮੰਤਰੀ ਦੇ ਬਿਆਨ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ।
ਗੋਆ ਮਹਿਲਾ ਕਾਂਗਰਸ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਅਤੇ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ। ਸੂਬੇ ਵਿੱਚ ਅਪਰਾਧੀ ਨਿਡਰ ਹਨ। ਔਰਤਾਂ ਵਿਰੁੱਧ ਅਪਰਾਧ ਤੋਂ ਲੈ ਕੇ ਕਤਲ ਤੱਕ ਦੇ ਅਪਰਾਧ ਹੋ ਰਹੇ ਹਨ।
ਆਮ ਆਦਮੀ ਪਾਰਟੀ ਦੀ ਨੇਤਾ ਅਨੁਰਾਧਾ ਗਾਵੜੇ ਦੇ ਮੁਤਾਬਕ, ਗੋਆ ਵਿੱਚ ਇੱਕ ਹਫਤੇ ਵਿੱਚ ਔਰਤਾਂ ਦੇ ਖਿਲਾਫ ਅਪਰਾਧ ਦੇ 4 ਮਾਮਲੇ ਸਾਹਮਣੇ ਆ ਰਹੇ ਹਨ। ਸਵਾਲ ਇਹ ਹੈ ਕਿ ਕੀ ਗੋਆ ਵਿੱਚ ਔਰਤਾਂ ਦੀ ਸੁਰੱਖਿਆ ਲਈ ਕੋਈ ਕਾਨੂੰਨ ਹੈ? ਕੀ ਗੋਆ ਵਿੱਚ ਔਰਤਾਂ ਸੁਰੱਖਿਅਤ ਹਨ?
ਗੋਆ ਦੀ ਕੰਮਕਾਜੀ ਔਰਤਾਂ ਨੇ ਚੁੱਕੇ ਸਵਾਲ
ਗੋਆ ਦੀ ਕਾਨੂੰਨ ਵਿਵਸਥਾ ਅਤੇ ਮੁੱਖ ਮੰਤਰੀ ਦੇ ਬਿਆਨ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਗੋਆ ਦੀ ਪ੍ਰਤਿਭਾ ਬੋਰਕਰ ਨੇ ਮੁੱਖ ਮੰਤਰੀ ਦੇ ਬਿਆਨ ਦੀ ਨਿੰਦਿਆ ਕਰਦਿਆਂ ਕਿਹਾ ਕਿ ਸਾਰਿਆਂ ਦੇ ਨਾਲ -ਨਾਲ ਅਪਰਾਧੀਆਂ ਵਿੱਚ ਕਾਨੂੰਨ ਦਾ ਡਰ ਹੋਣਾ ਚਾਹੀਦਾ ਹੈ ਅਤੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਗੋਆ ਵਿੱਚ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਹੈ। ਇਹ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਹੈ।
ਗੋਆ ਦੀਆਂ ਕੰਮਕਾਜੀ ਔਰਤਾਂ ਉਨ੍ਹਾਂ ਦੀ ਸੁਰੱਖਿਆ ਬਾਰੇ ਸਵਾਲ ਪੁੱਛ ਰਹੀਆਂ ਹਨ। ਪ੍ਰਿਯਾ ਰਾਠੌੜ ਨੇ ਮੁੱਖ ਮੰਤਰੀ ਦੇ ਬਿਆਨ ਨੂੰ ਵੀ ਰੱਦ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਔਰਤਾਂ ਕੁਝ ਵੀ ਪਹਿਨ ਸਕਦੀਆਂ ਹਨ ਅਤੇ ਕਿਤੇ ਵੀ ਘੁੰਮ ਸਕਦੀਆਂ ਹਨ, ਅੱਜ ਬਹੁਤ ਸਾਰੀਆਂ ਔਰਤਾਂ ਨੌਕਰੀ ਜਾਂ ਕਿਸੇ ਵੀ ਪੇਸ਼ੇ ਨਾਲ ਜੁੜੀਆਂ ਹੋਈਆਂ ਹਨ। ਜਿਸ ਲਈ ਉਨ੍ਹਾਂ ਨੂੰ ਘਰੋਂ ਬਾਹਰ ਜਾਣਾ ਪੈਂਦਾ ਹੈ। ਇਨ੍ਹਾਂ ? ਔਰਤਾਂ ਦੀ ਰਾਖੀ ਕੌਣ ਕਰੇਗਾ ? ਕਾਨੂੰਨ ਅਤੇ ਵਿਵਸਥਾ ਦਾ ਡਰ ਅਪਰਾਧੀਆਂ ਵਿੱਚ ਹੋਣਾ ਚਾਹੀਦਾ ਹੈ ਤਾਂ ਜੋ ਔਰਤਾਂ ਵਿਰੁੱਧ ਅਪਰਾਧ ਨਾਂ ਹੋਵੇ।
ਕੀ ਕਹਿੰਦੇ ਹਨ ਗੋਵਾ ਪਹੁੰਚਣ ਵਾਲੇ ਸੈਲਾਨੀ
ਗੋਆ ਦੇਸ਼ ਦੇ ਸਭ ਤੋਂ ਵੱਡੇ ਸੈਲਾਨੀ ਸਥਾਨਾਂ ਵਿੱਚੋਂ ਇੱਕ ਹੈ। ਬਹੁਤੇ ਸੈਲਾਨੀ ਨਾ ਮਹਿਜ਼ ਦੇਸ਼ ਤੋਂ ਬਲਕਿ ਵਿਦੇਸ਼ਾਂ ਤੋਂ ਵੀ ਹਰ ਸਾਲ ਇੱਥੇ ਪਹੁੰਚਦੇ ਹਨ। ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਹਨ। ਗੋਆ ਦੇ ਸਮੁੰਦਰੀ ਕੰਢੇ 'ਤੇ ਨਾਬਾਲਗ ਕੁੜੀਆਂ ਦੇ ਗੈਂਗਰੇਪ ਅਤੇ ਫਿਰ ਮੁਖ ਮੰਤਰੀ ਦੇ ਬਿਆਨ 'ਤੇ ਸੈਲਾਨੀਆਂ ਵਿੱਚ ਵੀ ਗੁੱਸਾ ਹੈ।
ਉਹ ਚਾਹੁੰਦੇ ਹਨ ਕਿ ਸੂਬੇ ਵਿੱਚ ਆਉਣ ਵਾਲੇ ਹਰ ਸੈਲਾਨੀ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਗੋਆ ਪਹੁੰਚਣ ਵਾਲੇ ਸੈਲਾਨੀ ਸੁਰੱਖਿਆ ਨੂੰ ਸਭ ਤੋਂ ਵੱਡਾ ਮੁੱਦਾ ਮੰਨਦੇ ਹਨ। ਉਨ੍ਹਾਂ ਦੇ ਮੁਤਾਬਕ, ਕਾਨੂੰਨ ਵਿਵਸਥਾ ਬਣਾਈ ਰੱਖਣਾ ਸੂਬਾ ਸਰਕਾਰ ਅਤੇ ਪੁਲਿਸ ਦੀ ਜ਼ਿੰਮੇਵਾਰੀ ਹੈ , ਤਾਂ ਜੋ ਔਰਤਾਂ ਵਿਰੁੱਧ ਅਪਰਾਧਾਂ ਨੂੰ ਰੋਕਿਆ ਜਾ ਸਕੇ। ਜੇਕਰ ਕਾਨੂੰਨ ਵਿਵਸਥਾ ਸਹੀ ਹੈ, ਤਾਂ ਗੋਆ ਪਹੁੰਚਣ ਵਾਲੇ ਸੈਲਾਨੀ ਬਿਨਾਂ ਕਿਸੇ ਡਰ ਦੇ ਘੁੰਮ ਸਕਣਗੇ।
ਇਹ ਵੀ ਪੜ੍ਹੋ : #JeeneDo : ਜਾਣੋ,ਪੰਜਾਬ 'ਚ ਔਰਤਾਂ ਦੀ ਸੁਰੱਖਿਆ ਦਾ ਅਸਲ ਸੱਚ