ਚੰਡੀਗੜ੍ਹ ਡੈਸਕ : ਅੱਜ ਦੇਸ਼ ਭਰ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਲੈ ਕੇ ਸਮਾਗਮ ਕਰਵਾਏ ਜਾ ਰਹੇ ਹਨ। ਅੰਤਰਰਾਸ਼ਟਰੀ ਯੋਗ ਦਿਵਸ ਹਰ ਸਾਲ 21 ਜੂਨ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਯੋਗ ਸਾਡੇ ਭਾਰਤ ਦੀ ਪਛਾਣ ਹੈ, ਜੋ ਭਾਰਤ ਵਿੱਚ ਕਈ ਸਦੀਆਂ ਤੋਂ ਕੀਤਾ ਜਾਂਦਾ ਹੈ। ਭਾਰਤ ਦੀ ਪਹਿਲਕਦਮੀ ਤੋਂ ਬਾਅਦ, ਯੋਗ ਨੂੰ ਅੰਤਰਰਾਸ਼ਟਰੀ ਦਰਜਾ ਮਿਲਿਆ ਅਤੇ ਇਸ ਨੂੰ ਪੂਰੀ ਦੁਨੀਆ ਨੇ ਅਪਣਾਇਆ।
ਤੁਹਾਨੂੰ ਦੱਸ ਦੇਈਏ ਕਿ ਸਾਲ 2014 ਵਿੱਚ ਨਰਿੰਦਰ ਮੋਦੀ ਨੇ ਯੋਗਾ ਨੂੰ ਅੰਤਰਰਾਸ਼ਟਰੀ ਮਾਨਤਾ ਦਿੱਤੀ ਸੀ। ਪੀਐਮ ਮੋਦੀ ਨੇ ਸੰਯੁਕਤ ਰਾਸ਼ਟਰ ਦੀ ਬੈਠਕ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੀ ਮੰਗ ਕੀਤੀ ਸੀ ਅਤੇ 21 ਜੂਨ 2015 ਨੂੰ ਪਹਿਲੀ ਵਾਰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਸੀ। ਉਦੋਂ ਤੋਂ ਹਰ ਸਾਲ 21 ਜੂਨ ਨੂੰ ਯੋਗ ਦਿਵਸ ਵਜੋਂ ਮਨਾਇਆ ਜਾਂਦਾ ਹੈ।
-
#WATCH | Maharashtra: Women in Nauwari saree perform yoga at Gateway of India in Mumbai on the occasion of #9thInternationalYogaDay pic.twitter.com/SVzYdHgM90
— ANI (@ANI) June 21, 2023 " class="align-text-top noRightClick twitterSection" data="
">#WATCH | Maharashtra: Women in Nauwari saree perform yoga at Gateway of India in Mumbai on the occasion of #9thInternationalYogaDay pic.twitter.com/SVzYdHgM90
— ANI (@ANI) June 21, 2023#WATCH | Maharashtra: Women in Nauwari saree perform yoga at Gateway of India in Mumbai on the occasion of #9thInternationalYogaDay pic.twitter.com/SVzYdHgM90
— ANI (@ANI) June 21, 2023
ਮਹਾਰਾਸ਼ਟਰਾ ਵਿੱਚ ਔਰਤਾਂ ਨੇ ਗੇਟਵੇ ਆਫ ਇੰਡੀਆ ਵਿਖੇ ਕੀਤੀ ਯੋਗਾ: ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਮਹਾਰਾਸ਼ਟਰ ਵਿਖੇ ਵੀ ਪ੍ਰੋਗਰਾਮ ਕਰਵਾਇਆ ਗਿਆ। ਇਥੇ ਯੋਗਾ ਦਿਵਸ ਮੌਕੇ ਗੇਟਵੇ ਆਫ ਇੰਡੀਆ ਵਿਖੇ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਇਕ ਵੀਡੀਓ ਵੀ ਸੋਸ਼ਲ ਮਡੀਆ ਉਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਸ ਵਿੱਚ ਔਰਤਾਂ ਆਪਣੇ ਰਿਵਾਇਤੀ ਪਹਿਰਾਵੇ (ਸਾੜ੍ਹੀ) ਵਿੱਚ ਯੋਗਾ ਕਰ ਰਹੀਆਂ ਹਨ। ਸੋਸ਼ਲ ਮੀਡੀਆ ਉਤੇ ਇਹ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
- International Yoga Day: ਵਸੁਧੈਵ ਕੁਟੁੰਬਕਮ ਦੇ ਵਿਸ਼ੇ 'ਤੇ ਦਿੱਲੀ ਤੋਂ ਨਿਊਯਾਰਕ ਤੱਕ ਯੋਗ ਦਿਵਸ ਦੀ ਧੂਮ
- International Yoga Day: ਭਾਰਤੀ ਫੌਜ ਦੇ ਜਵਾਨਾਂ ਨੇ ਲੱਦਾਖ ਦੀ ਪੈਂਗੋਂਗ ਤਸੋ ਝੀਲ ਨੇੜੇ ਕੀਤਾ ਯੋਗਾ, ਦੇਖੋ ਖੂਬਸੂਰਤ ਤਸਵੀਰਾਂ
- International Yoga Day: ਯੋਗ ਦਿਵਸ 'ਤੇ ਪੀਐਮ ਮੋਦੀ ਨੇ ਕਿਹਾ- ਭਾਰਤ ਦੇ ਸੱਦੇ 'ਤੇ 180 ਤੋਂ ਵੱਧ ਦੇਸ਼ ਇਕੱਠੇ ਆਉਣਾ ਇਤਿਹਾਸਕ
-
#WATCH | Canine member of the dog unit of ITBP (Indo-Tibetan Border Police) along with ITBP personnel performs Yoga at Pranu Camp in Udhampur, J&K#9thInternationalYogaDay pic.twitter.com/Emz1ixjt0X
— ANI (@ANI) June 21, 2023 " class="align-text-top noRightClick twitterSection" data="
">#WATCH | Canine member of the dog unit of ITBP (Indo-Tibetan Border Police) along with ITBP personnel performs Yoga at Pranu Camp in Udhampur, J&K#9thInternationalYogaDay pic.twitter.com/Emz1ixjt0X
— ANI (@ANI) June 21, 2023#WATCH | Canine member of the dog unit of ITBP (Indo-Tibetan Border Police) along with ITBP personnel performs Yoga at Pranu Camp in Udhampur, J&K#9thInternationalYogaDay pic.twitter.com/Emz1ixjt0X
— ANI (@ANI) June 21, 2023
ITBP ਦੇ ਜਵਾਨਾਂ ਨੇ ਵੀ ਮਨਾਇਆ ਯੋਗ ਦਿਵਸ: ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਆਈਟੀਬੀਪੀ ਦੇ ਜਵਾਨਾਂ ਨੇ ਵੀ ਯੋਗ ਕੀਤਾ। ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਊਧਮਪੁਰ ਵਿੱਚ ਪ੍ਰਾਣੂ ਕੈਂਪ ਵਿਖੇ ਯੋਗ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜਵਾਨਾਂ ਵੱਲੋਂ ਸਿਖਾਏ ਗਏ ਕੁੱਤਿਆਂ ਵੱਲੋਂ ਵੀ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਲਗਾਤਾਰ ਵਾਇਰਲ ਹੋ ਰਿਹਾ ਹੈ।
ਕੇਂਦਰੀ ਰੱਖਿਆ ਮੰਤਰੀ ਨੇ ਵੀ ਲਿਆ ਯੋਗ ਦਿਵਸ ਸਮਾਗਮ ਵਿੱਚ ਹਿੱਸਾ : ਰੱਖਿਆ ਮੰਤਰੀ ਰਾਜਨਾਥ ਸਿੰਘ ਸਵਦੇਸ਼ੀ ਤੌਰ 'ਤੇ ਬਣੇ ਏਅਰਕ੍ਰਾਫਟ ਕੈਰੀਅਰ INS ਵਿਕਰਾਂਤ 'ਤੇ ਸਵਾਰ ਹੋ ਕੇ ਯੋਗਾ ਕਰਨ ਲਈ ਭਾਰਤੀ ਜਲ ਸੈਨਾ ਦੇ ਜਵਾਨਾਂ ਨਾਲ ਸ਼ਾਮਲ ਹੋਏ। ਇਸ ਸਮਾਗਮ ਦੌਰਾਨ ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ, ਜਲ ਸੈਨਾ ਭਲਾਈ ਅਤੇ ਭਲਾਈ ਸੰਘ ਦੇ ਪ੍ਰਧਾਨ ਕਾਲਾ ਹਰੀ ਕੁਮਾਰ ਸਮੇਤ ਭਾਰਤੀ ਜਲ ਸੈਨਾ ਅਤੇ ਰੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਇਸ ਸਮਾਗਮ ਵਿੱਚ ਅਗਨੀਵੀਰਾਂ ਸਮੇਤ ਹਥਿਆਰਬੰਦ ਬਲਾਂ ਦੇ ਜਵਾਨਾਂ ਨੇ ਹਿੱਸਾ ਲਿਆ। ਯੋਗ ਸੈਸ਼ਨ ਤੋਂ ਬਾਅਦ ਰੱਖਿਆ ਮੰਤਰੀ ਇਕੱਠ ਨੂੰ ਸੰਬੋਧਨ ਕਰਨਗੇ। ਯੋਗਾ ਸਿਖਾਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਭਾਰਤੀ ਜਲ ਸੈਨਾ 'ਓਸ਼ਨ ਰਿੰਗ ਆਫ਼ ਯੋਗਾ' ਥੀਮ 'ਤੇ ਜ਼ੋਰ ਦੇਣ ਦੇ ਨਾਲ, ਭਾਰਤੀ ਜਲ ਸੈਨਾ ਦੀਆਂ ਆਊਟਰੀਚ ਗਤੀਵਿਧੀਆਂ 'ਤੇ ਇੱਕ ਵਿਸ਼ੇਸ਼ ਵੀਡੀਓ ਸਟ੍ਰੀਮ ਕਰੇਗੀ।