ETV Bharat / bharat

ਸਿੱਧੂ ਦੇ ਨੇੜਲੇ ਪਰਗਟ ਸਿੰਘ ਨੇ ਕਿਹਾ- ਕੈਪਟਨ ਦੀ ਮਿਲੀ ਭੁਗਤ ਨਾਲ ਪੰਜਾਬ ’ਚ ਦਖ਼ਲ ਦੇ ਰਿਹੈ ਕੇਂਦਰ - ਅਮਿਤ ਸ਼ਾਹ

ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਕੇਂਦਰੀ ਸੁਰੱਖਿਆ ਦਸਤੇ ਬੀਐਸਐਫ (BSF) ਦਾ ਅਧਿਕਾਰ ਖੇਤਰ ਵਧਾਉਣ ਦੇ ਮੁੱਦੇ ‘ਤੇ ਪੀਪੀਸੀਸੀ ਪ੍ਰਧਾਨ (PPCC President) ਨਵਜੋਤ ਸਿੰਘ ਸਿੱਧੂ (Navjot Sidhu) ਦੇ ਸਭ ਤੋਂ ਨੇੜਲੇ ਮੰਤਰੀ ਪਰਗਟ ਸਿੰਘ (Pargat Singh) ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amrinder Singh) ਨੂੰ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਵੇਲੇ ਸਾਢੇ ਚਾਰ ਸਾਲ ਤੱਕ ਅਜਿਹਾ ਨਹੀਂ ਹੋਇਆ ਤੇ ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕੌਮੀ ਸੁਰੱਖਿਆ ਸਲਾਹਕਾਰ (NSA) ਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ, ਉਸ ਉਪਰੰਤ ਬੀਐਸਐਫ ਦੇ ਅਧਿਕਾਰਾਂ ਦਾ ਦਾਇਰਾ ਵਧਾ ਦਿੱਤਾ ਗਿਆ।

ਸਿੱਧੂ ਦੇ ਨੇੜਲੇ ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਗਾਏ ਰਗੜੇ

author img

By

Published : Oct 14, 2021, 1:32 PM IST

Updated : Oct 14, 2021, 7:23 PM IST

ਚੰਡੀਗੜ੍ਹ: ਸਿੱਖਿਆ ਮੰਤਰੀ ਪਰਗਟ ਸਿੰਘ ਤੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ (Vijay Inder Singla) ਨੇ ਇਥੇ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਦੇ ਬੀਐਸਐਫ ਦਾ ਅਖਤਿਆਰ ਵਧਾਉਣ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਹ ਫੈਸਲਾ ਲੈਣ ਦੀ ਬੇਨਤੀ ਕੀਤੀ ਹੈ। ਇਸ ਮੌਕੇ ਪਰਗਟ ਸਿੰਘ ਨੇ ਕਿਹਾ ਕਿ ਭਾਜਪਾ ਵੱਲੋਂ ਇੱਕ ਖਿੱਤੇ ਵਿਸ਼ੇਸ਼ ਵਿੱਚ ਡਰ ਪੈਦਾ ਕਰਨ ਲਈ ਧਰੁਵੀਕਰਨ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਭਾਜਪਾ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕਸਭਾ ਚੋਣਾ ਵਿੱਚ ਲਾਹਾ ਲੈਣ ਲਈ ਪੰਜਾਬ ਨੂੰ ਗੜਬੜੀ ਵਾਲਾ ਸੂਬਾ (Disturbed State) ਸਾਬਤ ਕਰਕੇ ਇਥੇ ਰਾਸ਼ਟਰਪਤੀ ਸਾਸ਼ਨ (Governor Rule) ਲਗਾਉਣ ਦੀ ਭੂਮਿਕਾ ਬੰਨ੍ਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਫਿਰਕੂ ਭਾਈਚਾਰਾ (Communal Harmony) ਕਾਇਮ ਰਹੇਗਾ, ਕਿਉਂਕਿ ਇਸ ਤੋਂ ਪਹਿਲਾਂ ਅਨੇਕ ਮੌਕੇ ਆਏ ਪਰ ਪੰਜਾਬੀ ਭਾਵੇਂ ਉਹ ਕਿਸੇ ਵੀ ਧਰਮ ਜਾਂ ਜਾਤ ਦੇ ਹੋਣ, ਉਨ੍ਹਾਂ ਹਾਲਾਤ ਦਾ ਡਟ ਕੇ ਇਕੱਠਿਆਂ ਸਾਹਮਣਾ ਕੀਤਾ ਹੈ।

ਕੈਪਟਨ ਤੇ ਭਾਜਪਾ ਦੀ ਸ਼ੁਰੂ ਤੋਂ ਹੀ ਗੰਢ-ਤੁੱਪ

ਪਰਗਟ ਸਿੰਘ ਨੇ ਦੋਸ਼ ਲਗਾਇਆ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਨਾਲ ਸ਼ੁਰੂ ਤੋਂ ਹੀ ਗੰਢ-ਤੁੱਪ ਹੈ। ਪਹਿਲਾਂ ਉਹ ਅਮਿਤ ਸ਼ਾਹ (Amit Shah) ਨੂੰ ਮਿਲੇ ਤਾਂ ਝੋਨੇ ਦੀ ਖਰੀਦ ਵਿੱਚ 10 ਦੀ ਦੇਰੀ ਹੋਈ ਤੇ ਹੁਣ ਫੇਰ ਮੁਲਾਕਾਤ ਕੀਤੀ ਤਾਂ ਬੀਐਸਐਫ ਨੂੰ ਪੰਜਾਬ ਵਿੱਚ ਪਾਕਿਸਤਾਨ ਦੀ ਸਰਹੱਦ ਤੋਂ 50 ਕਿਲੋਮੀਟਰ ਅੰਦਰ ਤੱਕ ਅਖਤਿਆਰ ਦੇ ਦਿੱਤੇ ਗਏ, ਜਦੋਂਕਿ ਪੰਜਾਬ ਪੁਲਿਸ ਹਰੇਕ ਹਾਲਾਤ ਨਾਲ ਨਜਿੱਠਣ ਲਈ ਨਿਪੁੰਣ ਹੈ। ਉਨ੍ਹਾਂ ਕਿਹਾ ਕਿ ਟਿਫਿਨ ਬੰਬ ਮਿਲੇ ਤੇ ਹੋਰ ਅੱਤਵਾਦੀ ਸਰਗਰਮੀਆਂ ਨੂੰ ਠੱਲ੍ਹ ਪਾਈ ਗਈ ਤੇ ਹੁਣ ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਨਾਲ ਗੰਢ-ਤੁੱਪ ਹੋਣ ਕਾਰਨ ਹੀ ਬੀਐਸਐਫ ਨੂੰ ਅਖਤਿਆਰ ਦਿੱਤੇ ਗਏ। ਉਨ੍ਹਾਂ ਸੁਆਲ ਕੀਤਾ ਕਿ ਸਾਢੇ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ, ਉਦੋਂ ਕੇਂਦਰ ਵੱਲੋਂ ਬੀਐਸਐਫ ਦੇ ਅਖਤਿਆਰ ਵਧਾਉਣ ਦੀ ਲੋੜ ਮਹਿਸੂਸ ਨਹੀਂ ਕੀਤੀ ਗਈ।

ਸਿੱਧੂ ਦੇ ਨੇੜਲੇ ਪਰਗਟ ਸਿੰਘ ਨੇ ਕਿਹਾ ਪੰਜਾਬ ’ਚ ਦਖ਼ਲ ਦੇ ਰਿਹੈ ਕੇਂਦਰ

ਕੈਪਟਨ ਦਾ ਬਿਆਨ ਮੰਦਭਾਗਾ

ਪਰਗਟ ਸਿੰਘ ਨੇ ਕਿਹਾ ਕਿ ਮੰਦਭਾਗੀ ਗੱਲ ਹੈ ਕਿ ਸਾਡੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਹੈ ਕਿ ਕੇਂਦਰ ਦੀ ਇਹ ਇੱਕ ਚੰਗੀ ਕਾਰਵਾਈ ਹੈ। ਪਰਗਟ ਸਿੰਘ ਨੇ ਦੋਸ਼ ਲਗਾਇਆ ਕਿ ਪਹਿਲਾਂ ਜਦੋਂ ਗਏ ਤਾਂ ਝੋਨੇ ਦੀ ਚੁਕਾਈ ਵਿੱਚ ਦੇਰੀ ਕਰਵਾ ਆਏ ਤੇ ਹੁਣ ਗਏ ਤਾਂ ਹੁਣ ਬੀਐਸਐਫ ਦਾ ਅਧਿਕਾਰ ਖੇਤਰ ਵਧਵਾ ਆਏ। ਉਨ੍ਹਾਂ ਕੀਹਾ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਇੱਜਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਇਦਾਂ ਨਾ ਕਰੋ। ਪੰਜਾਬ ਪ੍ਰਤੀ ਬੀਜੇਪੀ ਨਾਲ ਮਿਲ ਕੇ ਇਸ ਤਰ੍ਹਾਂ ਨਾ ਕਰੋ। ਉਨ੍ਹਾਂ ਕਿਹਾ ਕਿ ਅਸੀਂ ਗ੍ਰਹਿ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ ਇਹ ਫੈਸਲਾ ਵਾਪਸ ਲਿਆ ਜਾਵੇ। ਕੇਂਦਰ ਵੱਲੋਂ ਪੰਜਾਬ ਨੂੰ ਗੜਬੜੀ ਵਾਲਾ ਸੂਬਾ ਸਾਬਤ ਕਰਕੇ ਰਾਸ਼ਟਪਰਤੀ ਸਾਸ਼ਨ ਲਗਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜੀ ਕੀ ਕਾਮਯਾਬ ਨਹੀਂ ਹੋਵੇਗੀ। ਅਸੀਂ ਨਾਪਾਕ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ।

ਬੀਐਸਐਫ ਦੇ ਅਧਿਕਾਰ ਵਧਾਉਣਾ ਸੂਬੇ ‘ਤੇ ਕਬਜਾ ਕਰਨ ਦੀ ਕੋਸ਼ਿਸ਼

ਪਰਗਟ ਸਿੰਘ ਨੇ ਕਿਹਾ ਕਿ 50 ਕਿਲੋਮੀਟਰ ਖੇਤਰ ਵਿੱਚ ਬੀਐਸਐਫ ਨੂੰ ਅਧਿਕਾਰ ਦੇਣਾ ਪੰਜਾਬ ‘ਤੇ ਕਬਜਾ ਕਰਨ ਦੀ ਕੋਸ਼ਿਸ਼ ਹੈ। ਭਾਵੇਂ ਗੱਲ ਪੰਜਾਬ ਦੀ ਹੋਵੇ ਜਾਂ ਫੇਰ ਬੰਗਾਲ ਦੀ ਤੇ ਜਾਂ ਫੇਰ ਕਿਸਾਨੀ ਦੀ ਗੱਲ ਹੋਵ ਤੇ ਯੂਪੀ ਦੇ ਲਖੀਮਪੁਰ ਵਿਖੇ ਹੋਈ ਘਟਨਾ ਦੀ, ਇਹ ਸਾਰਾ ਕੁਝ ਬੀਜੇਪੀ ਦੇਸ਼ ਵਿੱਚ ਜੋ ਕੁਝ ਪੋਲਰਾਈਜੇਸ਼ਨ ਦਾ ਨਮੂਨਾ ਹੈ। ਪਰ ਪੰਜਾਬ ਗੁਰੂ ਨਾਨਕ ਦੇਵ ਜੀ ਦੇ ਫਲਸਫੇ ‘ਤੇ ਖੜ੍ਹਾ ਹੈ ਤੇ ਇਥੇ ਧਰਮ ਦੇ ਨਾਂ ‘ਤੇ ਵੰਡ ਨਹੀਂ ਹੋ ਸਕਦੀ ਤੇ ਭਾਜਪਾ ਦੇ ਮਨਸੂਬੇ ਕਾਮਯਾਬ ਨਹੀਂ ਦਿੱਤੇ ਜਾਣਗੇ। ਭਾਜਪਾ ਨੂੰ ਗਲਤਫਹਿਮੀ ਹੈ ਕਿ ਜਿਵੇਂ ਦੇਸ਼ ਦੇ ਦੂਜੇ ਸੂਬਿਆਂ ਵਿੱਚ ਵੰਡੀਆਂ ਪਾਈਆਂ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਵੰਡੀਆਂ ਪਾ ਦੇਵੇਗੀ ਪਰ ਪੰਜਾਬੀ ਕਿਸੇ ਵੀ ਸਾਸ਼ਕ ਕੋਲੋਂ ਵੰਡੇ ਨਹੀਂ ਗਏ। ਅਸੀਂ ਕਿਸੇ ਵੀ ਧਰਮ ਤੇ ਜਾਤ ਨਾਲ ਸਬੰਧਤ ਹੋਈਏ ਪਰ ਪੰਜਾਬੀਅਤ ਹਮੇਸਾ ਕਾਇਮ ਰਹੀ ਹੈ।

ਪੰਜਾਬ ਵਿੱਚ ਕਦੇ ਵੀ ਫਿਰਕੂ ਪਾੜਾ ਨਹੀਂ ਪਇਆ ਜਾ ਸਕਦਾ

ਇਸੇ ਦੌਰਾਨ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਨੂੰ ਕਦੇ ਵੀ ਫਿਰਕੂ ਨਜਰੀਏ ਨਾਲ ਨਹੀਂ ਵੇਖਿਆ ਜਾਣਾ ਚਾਹੀਦਾ। ਪੰਜਾਬ ਹਮੇਸ਼ਾ ਇਕੱਠੇ ਹੋਕ ਸੰਘਰਸ਼ ਕਰਦਾ ਰਿਹਾ ਹੈ ਤੇ ਸੰਘਰਸ਼ ਕਰਦਾ ਹੈ। ਆਜਾਦੀ ਤੇ ਹੋਰ ਹਾਲਾਤਾਂ ਵਿੱਚ ਇਕੱਠੇ ਹੋ ਕੇ ਲੜਾਈ ਲੜੀ ਹੈ। ਹੁਣ ਕਿਸਾਨੀ ਮੁੱਦੇ ‘ਤੇ ਵੀ ਹਰੇਕ ਸ਼੍ਰੇਣੀ ਇਕੱਠੀ ਖੜ੍ਹੀ ਹੈ। ਪੰਜਾਬੀਆਂ ਨੇ ਨਾ ਕਦੇ ਪਹਿਲਾਂ ਫਿਰਕੂ ਪਾੜਾ ਪੈਣ ਦਿੱਤਾ ਹੈ ਤੇ ਨਾ ਹੀ ਹੁਣ ਹੋਣ ਦੇਣਗੇ। ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਸੰਨ੍ਹ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਘੀ ਢਾਂਚੇ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਸੂਬਿਆਂ ਵਿੱਚ ਵੜ ਕੇ ਸੰਘੀ ਢਾਂਚੇ ਵਿੱਚ ਵਿਘਨ ਪਾਇਆ ਹੈ।

ਅਜੈ ਮਿਸ਼ਰਾ ਨੂੰ ਕੈਬਨਿਟ ‘ਚੋਂ ਲਾਮ੍ਹੇ ਕਰੇ ਕੇਂਦਰ ਸਰਕਾਰ

ਸਿੰਗਲਾ ਨੇ ਕਿਹਾ ਕਿ ਲਖੀਮਪੁਰ ਵਿਖੇ ਕੇਂਦਰੀ ਵਜੀਰ ਦੇ ਬੇਟੇ ਨੇ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਕਿਸਾਨਾਂ ਦਾ ਕਤਲੇਆਮ ਕੀਤਾ ਹੈ। ਇਸ ਦੇ ਬਾਵਜੂਦ ਬੀਜੇਪੀ ਕੇਂਦਰੀ ਮੰਤਰੀ ਨੂੰ ਕੈਬਨਿਟ ਵਿੱਚ ਰੱਖੀ ਬੈਠੀ ਹੈ ਬੀਜੇਪੀ ਨੇ ਇਸ ਘਟਨਾ ‘ਤੇ ਦੁਖ ਤੱਕ ਨਹੀਂ ਪ੍ਰਗਟਾਇਆ। ਅਜੈ ਮਿਸ਼ਰਾ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਤੇ ਜੇਕਰ ਆਸ਼ੀਸ਼ ਮਿਸ਼ਰਾ ਬੇਕਸੂਰ ਨਿਕਲਦਾ ਹੈ ਤਾਂ ਅਜੈ ਮਿਸ਼ਰਾ ਨੂੰ ਵਾਪਸ ਲਿਆ ਜਾ ਸਕਦਾ ਹੈ। ਆਸ਼ੀਸ਼ ਮਿਸ਼ਰਾ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਬੇਟਾ ਹੈ ਤੇ ਯੂਪੀ ਦੇ ਗ੍ਰਹਿ ਵਿਭਾਗ ਨੇ ਪਰਚਾ ਦਰਜ ਕੀਤਾ ਹੈ। ਦੂਜੇ ਪਾਸੇ ਕੇਂਦਰ ਤੇ ਯੂਪੀ ਵਿੱਚ ਬੀਜੇਪੀ ਦੀ ਹੀ ਸਰਕਾਰਾਂ ਹਨ, ਅਜਿਹੇ ਵਿੱਚ ਅਜੈ ਮਿਸ਼ਰਾ ਦੇ ਕੇਂਦਰ ਵਿੱਚ ਮੰਤਰੀ ਰਹਿੰਦਿਆਂ ਆਸ਼ੀਸ਼ ਮਿਸ਼ਰਾ ‘ਤੇ ਕਾਰਵਾਈ ਸ਼ੱਕ ਦੇ ਘੇਰੇ ਵਿੱਚ ਹੈ। ਕੇਂਦਰ ਵੱਲੋਂ ਘੁਸਪੈਠ ਰਾਹੀਂ ਸੂਬਿਆਂ ਦੇ ਅਖਤਿਆਰ ‘ਚ ਸੰਨ੍ਹ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਣੀ ਹੈ।

ਕੈਪਟਨ ਬਾਰੇ ਸੁਆਲਾਂ ‘ਤੇ ਪਰਗਟ ਸਿੰਘ ਨੇ ਖੁਦ ਸੰਭਾਲਿਆ ਮਾਇਕ

ਪਰਗਟ ਸਿੰਘ ਵੱਲੋਂ ਕੈਪਟਨ ਅਮਰਿੰਦਰ ਸਿੰਘ ‘ਤੇ ਕੇਂਦਰ ਨਾਲ ਗੰਢ-ਤੁੱਪ ਦੇ ਇਲਜਾਮ ਲਗਾਉਣ ਬਾਰੇ ਜਦੋਂ ਮੀਡੀਆ ਨੇ ਵਿਜੈ ਇੰਦਰ ਸਿੰਗਲਾ ਤੋਂ ਉਨ੍ਹਾਂ ਹੀ ਸੁਆਲਾਂ ਬਾਰੇ ਉਨ੍ਹਾਂ ਦੇ ਵਿਚਾਰ ਜਾਣਨੇ ਚਾਹੇ ਤਾਂ ਪਰਗਟ ਸਿੰਘ ਨੇ ਮਾਈਕ ਆਪਣੇ ਹੱਥ ਲੈ ਲਿਆ ਤੇ ਸਿੰਗਲਾ ਵੱਲੋਂ ਮੀਡੀਆ ਦਾ ਧਿਆਨ ਭਟਕਾ ਦਿੱਤਾ। ਜਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਅੱਧੇ ਪੰਜਾਬ ‘ਤੇ ਕੇਂਦਰ ਦਾ ਕਬਜਾ ਕਰਵਾਉਣ ਦਾ ਦੋਸ਼ ਲਗਾਉਂਦਾ ਟਵੀਟ ਵੀ ਬੀਤੇ ਦਿਨ ਕੀਤਾ ਸੀ ਤੇ ਇਸ ਬਾਰੇ ਪੁੱਛੇ ਸੁਆਲਾਂ ਬਾਰੇ ਪਰਗਟ ਸਿੰਘ ਨੇ ਸਿੱਧਾ ਜਵਾਬ ਦੇਣ ਤੋਂ ਟਾਲਾ ਵੱਟਿਆ ਤੇ ਕਿਹਾ ਕਿ ਇਸ ਪਿੱਛੇ ਜਾਖੜ ਦੀ ਪੰਜਾਬ ਪ੍ਰਤੀ ਸੁਹਿਰਦਤਾ ਨੂੰ ਵੇਖਿਆ ਜਾਣਾ ਚਾਹੀਦਾ ਹੈ ਨਾ ਕਿ ਇਸ ਨੂੰ ਨਾਂ ਪੱਖੀ ਨਜਰੀਏ ਨਾਲ ਲਿਆ ਜਾਣਾ ਚਾਹੀਦਾ ਹੈ।

ਕੈਪਟਨ ਦਾ ਪਲਟਵਾਰ

ਕੈਬਨਿਟ ਮੰਤਰੀ ਪਰਗਟ ਸਿੰਘ ਵਲੋਂ ਦਿੱਤੇ ਬਿਆਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਉਸ ਦਾ ਜਵਾਬ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਕਿ ਸੂਬੇ ਦੇ ਮੰਤਰੀ ਵਜੋਂ ਪਰਗਟ ਸਿੰਘ ਦਾ ਬਿਆਨ ਗੈਰ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪਰਗਟ ਸਿੰਘ ਅਤੇ ਨਵਜੋਤ ਸਿੱਧੂ ਇੱਕੋਂ ਜਿਹੇ ਹਨ, ਜੋ ਘਟੀਆ ਪਬਲਿਸਿਟੀ ਹਾਸਲ ਕਰਨ ਲਈ ਬੇਬੁਨਿਆਦ ਕਹਾਣੀਆਂ ਘੜਦੇ ਹਨ।

ਇਹ ਵੀ ਪੜ੍ਹੋ:ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਦੀ ਦੇ ਸ਼ਾਹ ਦੇ ਪੁਤਲੇ ਸਾੜਨ ਦਾ ਪ੍ਰੋਗਰਾਮ ਮੁਲਤਵੀ, ਹੁਣ ਇਸ ਦਿਨ ਸਾੜੇ ਜਾਣਗੇ ਪੁਤਲੇ

Last Updated : Oct 14, 2021, 7:23 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.