ETV Bharat / bharat

PAKISTANI WOMAN SEEMA HAIDER : ਸੀਮਾ ਹੈਦਰ ਦਾ ਇਕ ਹੋਰ ਬੁਆਏਫ੍ਰੈਂਡ, ਇਹ ਬਣਾਈ ਸੀ ਦੋਵਾਂ ਨੇ ਯੋਜਨਾ, ਪੜ੍ਹੋ ਕਿਉਂ ਆ ਗਈ ਭਾਰਤ... - News related to Pakistani woman Seema Haider

ਪਾਕਿਸਤਾਨੀ ਤੋਂ ਆਈ ਔਰਤ ਸੀਮਾ ਹੈਦਰ ਦੇ ਮਾਮਲੇ ਵਿੱਚ ਇਕ ਹੋਰ ਖੁਲਾਸਾ ਹੋ ਰਿਹਾ ਹੈ। ਉਸਦਾ ਇਕ ਹੋਰ ਮਿੱਤਰ ਸਾਹਮਣੇ ਆਇਆ ਹੈ। ਦੋਵਾਂ ਨੇ ਵਿਆਹ ਕਰਨ ਦਾ ਪਲਾਨ ਬਣਾਇਆ ਸੀ। ਪੜ੍ਹੋ ਕੀ ਹੈ ਮਾਮਲਾ...

PAKISTANI WOMAN SEEMA HAIDER BOY FRIEND CLAIMS SHE IS INDIA TO WATCH CRICKET MATCH SACHIN THAKUR NOIDA
PAKISTANI WOMAN SEEMA HAIDER : ਸੀਮਾ ਹੈਦਰ ਦਾ ਇਕ ਹੋਰ ਬੁਆਏਫ੍ਰੈਂਡ, ਇਹ ਬਣਾਈ ਸੀ ਦੋਵਾਂ ਨੇ ਯੋਜਨਾ, ਪੜ੍ਹੋ ਕਿਉਂ ਆ ਗਈ ਭਾਰਤ...
author img

By

Published : Jul 14, 2023, 6:02 PM IST

ਨਵੀਂ ਦਿੱਲੀ: ਬਾਰਡਰ ਪਾਰ ਤੋਂ ਯਾਨੀ ਕਿ ਪਾਕਿਸਤਾਨ ਤੋਂ ਆਪਣੇ ਘਰਵਾਲੇ ਨੂੰ ਛੱਡ ਕੇ ਚਾਰ ਨਿਆਣੇ ਲੈ ਕੇ ਭਾਰਤ ਆਪਣੇ ਪ੍ਰੇਮੀ ਕੋਲ ਆਈ ਮਹਿਲਾ ਸੀਮਾ ਹੈਦਰ ਦੇ ਮਾਮਲੇ ਵਿੱਚ ਇਕ ਹੋਰ ਖੁਲਾਸਾ ਹੋਇਆ ਹੈ। ਇਸ ਮਹਿਲਾ ਦਾ ਇਕ ਹੋਰ ਬੁਆਏਫ੍ਰੈਂਡ ਸਾਹਮਣੇ ਆਇਆ ਹੈ। ਦੋਵਾਂ ਨੇ ਵਿਆਹ ਕਰਵਾਉਣ ਦੀ ਯੋਜਨਾ ਬਣਾਈ ਸੀ। ਇਹ ਵੀ ਯਾਦ ਰਹੇ ਕਿ ਸੀਮਾ ਹੈਦਰ ਦਾ ਲਿੰਕ ਸਾਊਦੀ ਅਰਬ ਨਾਲ ਵੀ ਜੁੜਦਾ ਹੈ। ਇਸ ਤੋਂ ਇਲਾਵਾ ਨੇਪਾਲ ਤੇ ਪਾਕਿਸਤਾਨ ਦੇ ਵੀ ਸਬੰਧ ਦੱਸੇ ਜਾ ਰਹੇ ਹਨ।

ਆਖਿਰ ਕੌਣ ਹੈ ਸੀਮਾ ਹੈਦਰ : ਪਰ ਸੱਭ ਤੋਂ ਵੱਡਾ ਸਵਾਲ ਹੈ ਕਿ ਇਹ ਸੀਮਾ ਹੈਦਰ ਹੈ ਕੌਣ ਅਤੇ ਇਸਦਾ ਭਾਰਤ ਆਉਣ ਪਿੱਛੇ ਕੀ ਉਦੇਸ਼ ਹੈ। ਇਸ ਇਹ ਇੱਕ ਮਿਲੀਅਨ ਡਾਲਰ ਦਾ ਸਵਾਲ ਹੈ। ਖੁਫੀਆ ਏਜੰਸੀਆਂ ਇਸ ਮਾਮਲੇ ਦੀ ਤਹਿ ਤੱਕ ਜਾਣ ਵਿੱਚ ਲਗਾਤਾਰ ਕੰਮ ਕਰ ਰਹੀਆਂ ਹਨ। ਲੋਕ ਇਸਨੂੰ ਲੈ ਕੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। ਕੋਈ ਸੀਮਾ ਨੂੰ ਜਾਸੂਸ ਕਹਿ ਰਿਹਾ ਹੈ. ਕੋਈ 'ਗਰਲਫਰੈਂਡ' ਅਤੇ ਕੋਈ 'ਫਰਾਡ' ਦੱਸ ਰਿਹਾ ਹੈ। ਪਰ ਹਾਲੇ ਇਹ ਸਵਾਲ ਕਿਸੇ ਕੋਲੋਂ ਵੀ ਹੱਲ ਨਹੀਂ ਹੋਇਆ ਹੈ।

  • सीमा हैदर : 4 बच्चे,उम्र 27 साल।
    5वी पास होकर - फंराटेदार इंगलिश बोलना,
    कंप्यूटर चलाने की बहुत अच्छी नोलेज होना,
    पांच पांच पासपोर्ट होना,
    तीन तीन मोबाइल फोन का होना,
    सिमकार्ड का पाया जाना,
    भाई पाकिस्तान सेना में होना,
    पाकिस्तान से दुबई,
    दुबई से नेपाल ,
    चुपके से नेपाल के रास्ते… pic.twitter.com/UR2aYAbogf

    — Arpita Shaiva (@arpispeaks) July 11, 2023 " class="align-text-top noRightClick twitterSection" data=" ">

ਇਹ ਕੁੱਝ ਹੋਇਆ ਸੀ ਬਰਾਮਦ : ਸੀਮਾ ਹੈਦਰ ਦੇ ਮਾਮਲੇ ਦੀ ਪੁਲਿਸ ਵੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਜਦੋਂ ਪੁਲਿਸ ਨੇ ਸੀਮਾ ਹੈਦਰ ਨੂੰ ਗ੍ਰਿਫ਼ਤਾਰ ਕੀਤਾ ਸੀ ਤਾਂ ਉਸ ਕੋਲੋਂ ਤਿੰਨ ਫਰਜ਼ੀ ਆਧਾਰ ਕਾਰਡ, ਚਾਰ ਮੋਬਾਈਲ, ਪਾਕਿਸਤਾਨੀ ਸਿਮ, ਦੋ ਵੀਸੀਆਰ ਕੈਸੇਟਾਂ ਅਤੇ ਉਸ ਦੇ ਚਾਰ ਬੱਚਿਆਂ ਦੇ ਸਰਟੀਫਿਕੇਟ ਬਰਾਮਦ ਹੋਏ। ਹੁਣ ਇਸ ਕਹਾਣੀ ਵਿੱਚ ਨਵਾਂ ਮੋੜ ਆ ਰਿਹਾ ਹੈ। ਦਰਅਸਲ, ਸੀਮਾ ਹੈਦਰ ਦਾ ਇੱਕ ਹੋਰ ਬੁਆਏਫ੍ਰੈਂਡ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੀਮਾ ਹੈਦਰ ਦਾ ਇੱਕ ਹੋਰ ‘ਆਸ਼ਿਕ’ ਸਾਹਮਣੇ ਆ ਗਿਆ ਹੈ। ਜਾਣਕਾਰੀ ਮੁਤਾਬਿਕ ਇੱਕ ਨੌਜਵਾਨ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਅਤੇ ਸੀਮਾ ਹੈਦਰ ਅਤੇ ਪਿਛਲੇ ਦੋ ਸਾਲਾਂ ਤੋਂ ਇੱਕ ਦੂਜੇ ਦੇ ਸੰਪਰਕ ਵਿੱਚ ਹਨ। ਪਾਕਿਸਤਾਨੀ ਯੂਟਿਊਬ ਚੈਨਲ ਨੇ ਇਸ ਨੌਜਵਾਨ ਦਾ ਇੰਟਰਵਿਊ ਵੀ ਦਿਖਾਇਆ ਹੈ। ਇਸ ਇੰਟਰਵਿਊ 'ਚ ਨੌਜਵਾਨ ਨੇ ਦਾਅਵਾ ਕੀਤਾ ਹੈ ਕਿ ਦੋਵੇਂ ਪਬਜੀ ਗੇਮ ਖੇਡਦੇ ਇਕ ਦੂਜੇ ਦੇ ਸੰਪਰਕ ਵਿੱਚ ਆਏ ਸਨ।

ਦੋਵਾਂ ਨੇ ਵਿਆਹ ਕਰਵਾਉਣ ਦੀ ਬਣਾਈ ਯੋਜਨਾ : ਇਸ ਨੌਜਵਾਨ ਨੇ ਦਾਅਵਾ ਕੀਤਾ ਹੈ ਕਿ ਦੋਵਾਂ ਨੇ ਵਿਆਹ ਕਰਵਾਉਣ ਦੀ ਵੀ ਯੋਜਨਾ ਬਣਾਈ ਸੀ। ਹਾਲਾਂਕਿ ਆਪਣੇ ਇੰਟਰਵਿਊ ਵਿੱਚ ਉਹ ਜੋ ਕੁੱਝ ਵੀ ਕਹਿ ਰਿਹਾ ਹੈ ਕਿ ਉਸ 'ਤੇ ਵਿਸ਼ਵਾਸ ਕਰਨਾ ਮੁਸ਼ਕਲ ਹੋ ਰਿਹਾ ਹੈ। ਉਸ ਨੌਜਵਾਨ ਨੇ ਦਾਅਵਾ ਕੀਤਾ ਹੈ ਕਿ ਸੀਮਾ ਹੈਦਰ ਨੂੰ ਕ੍ਰਿਕਟ ਦਾ ਸ਼ੌਕ ਹੈ। ਉਨ੍ਹਾਂ ਮੁਤਾਬਕ ਸੀਮਾ ਇਸ ਸ਼ੌਕ ਨੂੰ ਪੂਰਾ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।ਨੌਜਵਾਨ ਮੁਤਾਬਕ ਸੀਮਾ ਸਿਰਫ ਕ੍ਰਿਕਟ ਮੈਚ ਦੇਖਣ ਲਈ ਭਾਰਤ ਗਈ ਹੈ ਅਤੇ ਵਿਸ਼ਵ ਕੱਪ ਖਤਮ ਹੋਣ ਤੋਂ ਬਾਅਦ ਉਹ ਦੁਬਾਰਾ ਪਾਕਿਸਤਾਨ ਪਰਤ ਜਾਵੇਗੀ। ਇਸ ਨੌਜਵਾਨ ਦੀ ਕਹਾਣੀ 'ਤੇ ਸ਼ਾਇਦ ਹੀ ਕੋਈ ਵਿਸ਼ਵਾਸ ਕਰੇਗਾ। ਇਸ ਦੇ ਉਲਟ ਨੌਜਵਾਨ ਦੇ ਇਸ ਦਾਅਵੇ ਨੇ ਸੀਮਾ ਹੈਦਰ ਪਾਕਿਸਤਾਨ ਦੀ ਜਾਸੂਸ ਹੋਣ ਦਾ ਸ਼ੱਕ ਹੋਰ ਵੀ ਡੂੰਘਾ ਕਰ ਦਿੱਤਾ ਹੈ।

ਰਿਕਸ਼ਾ ਚਲਾਉਂਦਾ ਸੀ ਸੀਮਾ ਦਾ ਘਰਵਾਲਾ : ਇਸ ਨੌਜਵਾਨ ਨੇ ਇਹ ਵੀ ਕਿਹਾ ਹੈ ਕਿ ਸੀਮਾ ਹੈਦਰ ਦਾ ਪਤੀ ਗੁਲਾਮ ਹੈਦਰ ਹੈ। ਗੁਲਾਮ ਪਾਕਿਸਤਾਨੀ ਹੈ ਅਤੇ ਪਹਿਲਾਂ ਰਿਕਸ਼ਾ ਚਲਾਉਂਦਾ ਸੀ। ਬਾਅਦ ਵਿੱਚ ਉਹ ਸਾਊਦੀ ਅਰਬ ਚਲਾ ਗਿਆ। ਉਸ ਅਨੁਸਾਰ ਉਸ ਨੇ ਸੀਮਾ ਨੂੰ ਜੋ ਵੀ ਪੈਸੇ ਦਿੱਤੇ ਸਨ, ਉਹ ਮਕਾਨ ਖਰੀਦਣ ਲਈ ਸਨ। ਪਰ ਸੀਮਾ ਆਪਣੇ ਚਾਰ ਬੱਚਿਆਂ ਨੂੰ ਲੈ ਕੇ ਭਾਰਤ ਭੱਜ ਗਈ ਸੀ। ਇੱਥੇ ਕਈ ਸਵਾਲ ਉੱਠਦੇ ਹਨ ਕਿ ਉਹ ਆਪਣੇ ਚਾਰ ਬੱਚਿਆਂ ਨਾਲ ਭਾਰਤ ਕਿਉਂ ਆਈ ਹੈ? ਭਾਰਤੀ ਸੁਰੱਖਿਆ ਮਾਹਿਰ ਦਾਅਵਾ ਕਰ ਰਹੇ ਹਨ ਕਿ ਉਹ ਪਾਕਿਸਤਾਨ ਦੀ ਜਾਸੂਸ ਹੈ। ਉਸ ਅਨੁਸਾਰ ਸੀਮਾ ਨੂੰ ਆਈਐਸਆਈ ਦੇ ਇੱਕ ਨਵੇਂ ਮਾਡਿਊਲ ਤਹਿਤ ਭਾਰਤ ਭੇਜਿਆ ਗਿਆ ਸੀ ਅਤੇ ਇੱਕ ਵਾਰ ਇਹ ਤਜਰਬਾ ਸਫਲ ਹੋ ਗਿਆ ਤਾਂ ਇਸ ਤਰੀਕੇ ਨਾਲ ਜਾਸੂਸ ਭਾਰਤ ਭੇਜੇ ਜਾਣਗੇ।

ਸੀਮਾ ਪਾਕਿਸਤਾਨ ਤੋਂ ਸਾਊਦੀ ਅਰਬ ਆਈ, ਉਥੋਂ ਨੇਪਾਲ ਅਤੇ ਫਿਰ ਨੇਪਾਲ ਰਾਹੀਂ ਭਾਰਤ ਆਈ। ਹੈ। ਜਦੋਂ ਸੀਮਾ ਨੂੰ ਜਾਸੂਸੀ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਦਾ ਭਵਿੱਖ ਦਾਅ 'ਤੇ ਕਿਉਂ ਲਾਵੇਗੀ? ਪਰ ਇਹ ਵੀ ਸੰਭਵ ਹੈ ਕਿ ਸੀਮਾ ਹੈਦਰ ਨੇ ਆਪਣੇ ਆਪ ਨੂੰ ਛੁਪਾਉਣ ਲਈ ਇਹ ਰਾਹ ਅਪਣਾਇਆ ਹੋਵੇ।

ਦੁਰਵਿਹਾਰ ਕੀਤਾ ਤਾਂ ਮਰ ਜਾਵੇਗੀ : ਜਦੋਂ ਸੀਮਾ ਤੋਂ ਪੁੱਛਿਆ ਗਿਆ ਕਿ ਉਹ ਇੰਨੀ ਚੰਗੀ ਅੰਗਰੇਜ਼ੀ ਕਿਵੇਂ ਬੋਲਦੀ ਹੈ ਤਾਂ ਸੀਮਾ ਨੇ ਕਿਹਾ ਕਿ ਉਹ ਜ਼ਿਆਦਾ ਅੰਗਰੇਜ਼ੀ ਨਹੀਂ ਬੋਲਦੀ ਪਰ ਇਹ ਜਰੂਰ ਹੈ ਕਿ ਉਹ ਕੁਝ ਅੰਗਰੇਜ਼ੀ ਦੇ ਸ਼ਬਦਾਂ ਦੀ ਹੀ ਵਰਤੋਂ ਕਰਦੀ ਹੈ। ਜਦੋਂ ਸੀਮਾ ਨੂੰ ਪੁੱਛਿਆ ਕਿ ਕੀ ਉਸਨੂੰ ਪਾਕਿਸਤਾਨ ਨੇ ਭੇਜਿਆ ਸੀ? ਇਸ ਸਵਾਲ 'ਤੇ ਸੀਮਾ ਨੇ ਕਿਹਾ ਕਿ ਜੇਕਰ ਉਸ ਨਾਲ ਇਸ ਸਵਾਲ ਉੱਤੇ ਮਾੜਾ ਵਰਤਾਓ ਕੀਤਾ ਤਾਂ ਉਹ ਉਹ ਮਰਨਾ ਚਾਹੇਗੀ, ਪਰ ਪਾਕਿਸਤਾਨ ਨਹੀਂ ਜਾਵੇਗੀ।

ਕਿੱਥੇ ਰਹਿ ਰਹੀ ਸੀਮਾ : ਇਸ ਸਮੇਂ ਸੀਮਾ ਗ੍ਰੇਟਰ ਨੋਇਡਾ ਦੇ ਸਚਿਨ ਠਾਕੁਰ ਨਾਂ ਦੇ ਨੌਜਵਾਨ ਨਾਲ ਰਹਿ ਰਹੀ ਹੈ। ਸੀਮਾ ਨੇ ਕਿਹਾ ਕਿ ਉਹ ਇਸਲਾਮ ਛੱਡ ਰਹੀ ਹੈ। ਉਹ ਹਿੰਦੂ ਬਣ ਗਈ ਹੈ। ਉਹ ਇਹ ਵੀ ਦਾਅਵਾ ਕਰ ਰਹੀ ਹੈ ਕਿ ਉਸ ਨੇ ਸਚਿਨ ਠਾਕੁਰ ਨੂੰ ਆਪਣਾ ਪਤੀ ਮੰਨ ਲਿਆ ਹੈ। ਉਸ ਨੇ ਬੱਚਿਆਂ ਦੇ ਨਾਂ ਵੀ ਬਦਲ ਦਿੱਤੇ ਹਨ। ਸੀਮਾ ਮੁਤਾਬਕ ਦੋਵੇਂ PUBG ਗੇਮ ਦੇ ਜ਼ਰੀਏ ਇਕ-ਦੂਜੇ ਦੇ ਸੰਪਰਕ 'ਚ ਆਏ ਸਨ। ਸੀਮਾ ਦਾ ਦਾਅਵਾ ਹੈ ਕਿ ਉਸ ਨੇ ਨੇਪਾਲ ਦੇ ਪਸ਼ੂਪਤੀਨਾਥ ਮੰਦਰ 'ਚ ਸਚਿਨ ਠਾਕੁਰ ਨਾਲ ਵਿਆਹ ਕੀਤਾ ਸੀ। ਇਸ ਤੋਂ ਬਾਅਦ ਉਹ 13 ਮਈ ਨੂੰ ਭਾਰਤ ਆਈ ਸੀ। ਦੋਵੇਂ ਗ੍ਰੇਟਰ ਨੋਇਡਾ 'ਚ ਰਹਿਣ ਲੱਗੇ। ਪੁਲਿਸ ਦੇ ਇਹ ਵੀ ਪਤਾ ਲੱਗਾ ਹੈ ਕਿ ਸੀਮਾ ਨੇ ਆਪਣੇ ਸਾਬਕਾ ਪਤੀ ਗੁਲਾਮ ਹੈਦਰ ਨੂੰ ਮੈਸੇਜ ਕੀਤਾ ਸੀ। ਇਸ 'ਤੇ ਸੀਮਾ ਨੇ ਜਵਾਬ ਦਿੱਤਾ ਕਿ ਉਸ ਨੇ ਪਹਿਲੇ ਪਤੀ ਨੂੰ ਮੈਸੇਜ ਕੀਤਾ ਸੀ ਤਾਂ ਜੋ ਉਹ ਪਾਕਿਸਤਾਨ ਜਾ ਕੇ ਆਪਣੀ ਪਹਿਲੀ ਪਤਨੀ ਦੀ ਦੇਖਭਾਲ ਕਰ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.