ਨਵੀਂ ਦਿੱਲੀ: ਸੋਮਵਾਰ ਨੂੰ ਇੱਕ ਪਾਕਿਸਤਾਨੀ ਮਾਡਲ (Pakistani model) ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (Gurdwara Kartarpur sahib ) ਵਿਖੇ ਬਿਨ੍ਹਾਂ ਸਿਰ ਢਕੇ ਫੋਟੋਸ਼ੂਟ (Photoshoot With Uncovered Head) ਕਰਵਾਉਣ ਦੀਆਂ ਤਸਵੀਰਾਂ ਫੈਲਣ ਮਗਰੋਂ ਵਿਵਾਦ ਖੜਾ ਹੋ ਗਿਆ ਹੈ।
ਪਾਕਿਸਤਾਨੀ ਮਾਡਲ (Pakistani model) ਨੇ ਮੰਗੀ ਮੁਆਫੀ
ਵਿਵਾਦ ਭਖਦਾ ਵੇਖ ਇਸ ਮਾਡਲ ਨੇ ਮੁਆਫ਼ੀ ਮੰਗੀ ਹੈ ਤੇ ਆਪਣੇ ਇੰਸਟਾਗ੍ਰਾਮ ਪੇਜ ਤੋਂ ਇਹ ਤਸਵੀਰਾਂ ਹਟਾ ਲਈਆਂ ਹਨ। ਮੁਆਫੀ ਮੰਗਦੇ ਹੋਏ ਪਾਕਿਸਤਾਨੀ ਮਾਡਲ ਨੇ ਕਿਹਾ ਕਿ ਉਹ ਸ੍ਰੀ ਕਰਤਾਰਪੁਰ ਸਾਹਿਬ (Gurdwara Darbar Sahib in Kartarpur) ਦੇ ਇਤਿਹਾਸ ਅਤੇ ਸਿੱਖ ਧਰਮ ਦੇ ਬਾਰੇ ਚ ਜਾਣਨ ਲਈ ਗਈ ਸੀ। ਜੇਕਰ ਉਨ੍ਹਾਂ ਦੇ ਫੋਟੋਆਂ ਤੋਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਮੁਆਫੀ ਮੰਗਦੀ ਹੈ।
- " class="align-text-top noRightClick twitterSection" data="
">
ਪਾਕਿਸਤਾਨੀ ਮਾਡਲ ਨੇ ਅੱਗੇ ਕਿਹਾ ਕਿ ਉਸਨੇ ਦੇਖਿਆ ਕਿ ਬਹੁਤ ਲੋਕ ਉੱਥੇ ਤਸਵੀਰਾਂ ਲੈ ਰਹੇ ਹਨ ਜਿਨ੍ਹਾਂ ਚ ਕਈ ਸਿੱਖ ਵੀ ਸ਼ਾਮਲ ਸੀ ਤਾਂ ਕਰਕੇ ਉਸਨੇ ਵੀ ਤਸਵੀਰਾਂ ਲੈ ਲਈਆਂ। ਨਾਲ ਹੀ ਪਾਕਿਸਤਾਨੀ ਮਾਡਲ ਨੇ ਪੂਰੇ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਦੇ ਹੋਏ ਕਿਹਾ ਕਿ ਭਵਿੱਖ ਚ ਉਹ ਇਸ ਗੱਲ ਦਾ ਧਿਆਨ ਰੱਖੇਗੀ। ਉਸਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ।
ਇਹ ਵੀ ਪੜ੍ਹੋ: ਵਿਵਾਦਾਂ ’ਚ ਪਾਕਿਸਤਾਨੀ ਮਾਡਲ, ਸ੍ਰੀ ਕਰਤਾਰਪੁਰ ਸਾਹਿਬ ’ਚ ਕਰਵਾਇਆ ਸ਼ੂਟ
ਕਾਬਿਲੇਗੌਰ ਹੈ ਕਿ ਪਾਕਿਸਤਾਨੀ ਮਾਡਲ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਵੱਲੋਂ ਇਸ ਮਾਮਲੇ ਦੀ ਸਖਤ ਸ਼ਬਦਾਂ ਚ ਨਿੰਦਾ ਕੀਤੀ ਗਈ ਸੀ। ਨਾਲ ਹੀ ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸਥਾਨ ’ਤੇ ਅਜਿਹਾ ਵਿਵਹਾਰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਨਾਲ ਹੀ ਉਨ੍ਹਾਂ ਨੇ ਵੀ ਕਿਹਾ ਕਿ ਕੀ ਉਹ ਪਾਕਿਸਤਾਨ ਚ ਆਪਣੇ ਧਾਰਮਿਕ ਸਥਾਨ ’ਤੇ ਅਜਿਹਾ ਕਰਨ ਦੀ ਹਿੰਮਤ ਕਰ ਸਕਦੀ ਹੈ। ਸਿਰਸਾ ਨੇ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਦੇ ਪੀਐੱਮ ਇਮਰਾਨ ਖਾਨ ਨੂੰ ਕਿਹਾ ਕਿ ਪਾਕਿਸਤਾਨੀ ਲੋਕਾਂ ਦੁਆਰਾ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਨੂੰ ਪਿਕਨਿਕ ਸਪਾਟ ਮੰਨਣ ਦੀ ਇਸ ਗੱਲ ਨੂੰ ਰੋਕਣ ਦੇ ਲਈ ਤੁਰੰਤ ਹੀ ਕਾਰਵਾਈ ਕੀਤੀ ਜਾਵੇ।