ਸ਼੍ਰੀਗੰਗਾਨਗਰ (ਰਾਜਸਥਾਨ): ਸਰਹੱਦੀ ਸੁਰੱਖਿਆ ਬਲ (ਬੀਐਸਐਫ) ਨੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਅਨੂਪਗੜ ਖੇਤਰ ਵਿਚ ਸ਼ੁੱਕਰਵਾਰ ਰਾਤ ਨੂੰ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ ਦਿੱਤਾ।
ਬੀਐਸਐਫ ਦੇ ਚੋਟੀ ਦੇ ਸੂਤਰਾਂ ਮੁਤਾਬਕ, ਘੁਸਪੈਠੀਆ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਘੁੰਮਦਾ ਪਾਇਆ ਗਿਆ ਅਤੇ ਜਦੋਂ ਬੀਐਸਐਫ ਦੇ ਜਵਾਨਾਂ ਨੇ ਉਸ ਨੂੰ ਚੁਣੌਤੀ ਦਿੱਤੀ ਤਾਂ ਉਸ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ।
ਬੀਐਸਐਫ ਨੇ ਕਿਹਾ, "ਬੀਤੇ ਦਿਨ ਅਨੂਪਗੜ, ਬੀਕਾਨੇਰ ਵਿੱਚ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਬੀਐਸਐਫ ਨੇ ਢੇਰ ਕੀਤਾ ਸੀ ਜਦੋਂ ਉਸ ਨੂੰ ਅੰਤਰਰਾਸ਼ਟਰੀ ਸਰਹੱਦ ਉੱਤੇ ਇੱਕ ਸ਼ੱਕੀ ਗਤੀਵਿਧੀ ਕਰਦੇ ਪਾਇਆ ਗਿਆ ਸੀ। ਜਦੋਂ ਬੀਐਸਐਫ ਦੇ ਜਵਾਨਾਂ ਨੇ ਉਸਨੂੰ ਚੁਣੌਤੀ ਦਿੱਤੀ ਤਾਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਉਸਨੂੰ ਫੌਜਾਂ ਨੇ ਮਾਰ ਦਿੱਤਾ।"
ਅਧਿਕਾਰੀ ਦੇ ਮੁਤਾਬਕ, ਉਸ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਅਧਿਕਾਰੀ ਨੇ ਦੱਸਿਆ, “ਸਥਾਨਕ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਅਗਲੇਰੀ ਜਾਂਚ ਲਈ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ।”
ਘੁਸਪੈਠੀਏ ਦੇ ਮਕਸਦ ਦੀ ਪੁਸ਼ਟੀ ਕਰਨ ਲਈ ਬੀਐਸਐਫ ਦੇ ਜਵਾਨ ਹੁਣ ਇਸ ਖੇਤਰ ਦੀ ਭਾਲ ਵਿੱਚ ਲੱਗੇ ਹੋਏ ਹਨ। ਨਾਲ ਹੀ, ਫੌਜੀ ਹਥਿਆਰਾਂ ਜਾਂ ਗੋਲਾ ਬਾਰੂਦ ਦੀ ਭਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਇਹ ਤਸਦੀਕ ਕੀਤਾ ਜਾ ਸਕੇ ਕਿ ਕੀ ਉਹ ਉਨ੍ਹਾਂ ਦੀ ਸਪਲਾਈ ਕਰਨ ਲਈ ਭਾਰਤੀ ਪੱਖ 'ਤੇ ਆਇਆ ਸੀ।