ETV Bharat / bharat

ਤਿਰੂਪਤੀ 'ਚ ਆਕਸੀਜਨ ਦੀ ਕਿੱਲਤ, 11 ਕੋਰੋਨਾ ਮਰੀਜ਼ਾਂ ਦੀ ਮੌਤ

author img

By

Published : May 11, 2021, 6:58 AM IST

Updated : May 11, 2021, 8:36 AM IST

ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਦੇ ਰੁਈਆ ਹਸਪਤਾਲ ਵਿੱਚ ਸੋਮਵਾਰ ਦੇਰ ਰਾਤ ਆਈਸੀਯੂ ਦੇ ਅੰਦਰ ਆਕਸੀਜਨ ਸਪਲਾਈ ਦੀ ਸਮੱਸਿਆ ਕਾਰਨ ਘੱਟੋ ਘੱਟ 11 ਕੋਵਿਡ ਮਰੀਜ਼ਾਂ ਦੀ ਮੌਤ ਹੋ ਗਈ। ਚਿਤੂਰ ਜ਼ਿਲ੍ਹਾ ਮੈਜਿਸਟਰੇਟ ਐਮ ਹਰੀ ਨਰਾਇਣਨ ਨੇ ਇਹ ਜਾਣਕਾਰੀ ਦਿੱਤੀ।

ਫ਼ੋਟੋ
ਫ਼ੋਟੋ

ਤਿਰੂਪਤੀ : ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਦੇ ਰੁਈਆ ਹਸਪਤਾਲ ਵਿੱਚ ਸੋਮਵਾਰ ਦੇਰ ਰਾਤ ਆਈਸੀਯੂ ਦੇ ਅੰਦਰ ਆਕਸੀਜਨ ਸਪਲਾਈ ਦੀ ਸਮੱਸਿਆ ਕਾਰਨ ਘੱਟੋ ਘੱਟ 11 ਕੋਵਿਡ ਮਰੀਜ਼ਾਂ ਦੀ ਮੌਤ ਹੋ ਗਈ। ਚਿਤੂਰ ਜ਼ਿਲ੍ਹਾ ਮੈਜਿਸਟਰੇਟ ਐਮ ਹਰੀ ਨਰਾਇਣਨ ਨੇ ਇਹ ਜਾਣਕਾਰੀ ਦਿੱਤੀ।

ਵੇਖੋ ਵੀਡੀਓ

ਉਨ੍ਹਾਂ ਕਿਹਾ ਕਿ ਆਕਸੀਜਨ ਸਿਲੰਡਰ ਨੂੰ ਮੁੜ ਤੋਂ ਲੋਡ ਕਰਨ ਵਿਚ ਪੰਜ ਮਿੰਟ ਲੱਗ ਗਏ, ਜਿਸ ਕਾਰਨ ਆਕਸੀਜਨ ਸਪਲਾਈ ਘੱਟ ਹੋਣ ਕਾਰਨ ਮਰੀਜ਼ਾਂ ਦੀ ਮੌਤ ਹੋ ਗਈ। ਹਰੀ ਨਰਾਇਣਨ ਨੇ ਕਿਹਾ, ‘ਆਕਸੀਜਨ ਦੀ ਸਪਲਾਈ ਪੰਜ ਮਿੰਟਾਂ ਦੇ ਅੰਦਰ ਮੁੜ ਤੋਂ ਬਹਾਲ ਹੋ ਗਈ ਸੀ ਅਤੇ ਸਭ ਕੁਝ ਹੁਣ ਆਮ ਵਾਂਗ ਹੋ ਗਿਆ ਹੈ। ਇਸ ਦੇ ਕਾਰਨ, ਅਸੀਂ ਵਧੇਰੇ ਮਰੀਜ਼ਾਂ ਦੀ ਮੌਤ ਨੂੰ ਰੋਕ ਸਕੇ। ਲਗਭਗ 30 ਡਾਕਟਰਾਂ ਨੂੰ ਮਰੀਜ਼ਾਂ ਦੀ ਦੇਖਰੇਖ ਕਰਨ ਦੇ ਲਈ ਤਰੁੰਤ ਆਈਸੀਯੂ ਵਿੱਚ ਭੇਜਿਆ ਗਿਆ।

ਇਹ ਵੀ ਪੜ੍ਹੋ:ਗੰਗਾ ’ਚ ਮਿਲੀਆਂ ਲਾਸ਼ਾਂ ਦੀ ਸੱਚਾਈ : ਬਾਲੂਆ ਘਾਟ ਚੰਦੌਲੀ ਦੀ ਹਕੀਕਤ

ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਹਸਪਤਾਲ ਵਿੱਚ ਆਕਸੀਜਨ ਦੀ ਕੋਈ ਘਾਟ ਨਹੀਂ ਹੈ ਅਤੇ ਲੋੜੀਂਦੀ ਸਪਲਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈਡੀ ਨੇ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ। ਉਨ੍ਹਾਂ ਨੇ ਜ਼ਿਲ੍ਹਾ ਕੁਲੈਕਟਰ ਨਾਲ ਗੱਲ ਕੀਤੀ ਅਤੇ ਹਦਾਇਤ ਕੀਤੀ ਕਿ ਇਸ ਘਟਨਾ ਦੀ ਵਿਸਥਾਰਤ ਜਾਂਚ ਕੀਤੀ ਜਾਵੇ। ਜਗਨ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।

Last Updated : May 11, 2021, 8:36 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.