ETV Bharat / bharat

ਪੰਜਾਬ ਸਣੇ ਦਿੱਲੀ-NCR 'ਚ ਅੱਜ ਵੀ ਛਾਈ ਸੰਘਣੀ ਧੁੰਦ, ਕਈ ਇਲਾਕਿਆਂ 'ਚ ਵਿਜ਼ੀਬਿਲਟੀ ਬਹੁਤ ਘੱਟ, ਅਲਰਟ ਜਾਰੀ - ਧੁੰਦ ਕਾਰਨ ਜ਼ੀਰੋ ਵਿਜ਼ੀਬਿਲਟੀ

Delhi and Punjab Weather Update Today:ਪੰਜਾਬ ਸਣੇ ਦਿੱਲੀ-ਐਨਸੀਆਰ ਵਿੱਚ ਬੁੱਧਵਾਰ ਨੂੰ ਵੀ ਸੰਘਣੀ ਧੁੰਦ ਛਾਈ ਹੋਈ ਹੈ। ਕਈ ਖੇਤਰਾਂ ਵਿੱਚ ਵਿਜ਼ੀਬਿਲਟੀ ਬਹੁਤ ਘੱਟ ਹੈ। ਦਿੱਲੀ 'ਚ ਮੌਸਮ ਵਿਭਾਗ ਨੇ ਅੱਜ ਲਈ ਅਲਰਟ ਜਾਰੀ ਕੀਤਾ ਹੈ। ਸੰਘਣੀ ਧੁੰਦ ਦੇ ਨਾਲ-ਨਾਲ ਸੀਤ ਲਹਿਰ ਵੀ ਜਾਰੀ ਹੈ।

DENSE FOG IN DELHI and PUNJAB
DENSE FOG IN DELHI and PUNJAB
author img

By ETV Bharat Punjabi Team

Published : Dec 27, 2023, 9:08 AM IST

ਚੰਡੀਗੜ੍ਹ/ਨਵੀਂ ਦਿੱਲੀ: ਪੋਹ ਦਾ ਮਹੀਨਾ ਚੱਲ ਰਿਹਾ ਹੈ ਤੇ ਸਰਦੀ ਅਤੇ ਧੁੰਦ ਆਪਣਾ ਕਹਿਰ ਦਿਖਾ ਰਹੇ ਹਨ। ਉਧਰ ਪੰਜਾਬ ਸਣੇ ਦਿੱਲੀ-ਐਨਸੀਆਰ ਵਿੱਚ ਬੁੱਧਵਾਰ ਸਵੇਰੇ ਸੰਘਣੀ ਧੁੰਦ ਛਾਈ ਹੋਈ ਹੈ। ਮੌਸਮ ਵਿਭਾਗ ਨੇ ਅੱਜ ਦਿੱਲੀ-ਐਨਸੀਆਰ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ 'ਚ ਪੱਛਮੀ ਗੜਬੜੀ ਦਸਤਕ ਦੇ ਸਕਦੀ ਹੈ। ਦਿੱਲੀ 'ਚ ਦੋ ਦਿਨ ਹੋਰ ਧੁੰਦ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧਣਗੀਆਂ। ਇਸ ਸੀਜ਼ਨ ਵਿੱਚ ਪਹਿਲੀ ਵਾਰ ਬੁੱਧਵਾਰ ਸਵੇਰੇ ਦਿੱਲੀ-ਐਨਸੀਆਰ ਵਿੱਚ ਜ਼ੀਰੋ ਵਿਜ਼ੀਬਿਲਟੀ ਦੇਖੀ ਗਈ। ਸੜਕਾਂ 'ਤੇ ਵਾਹਨ ਮੱਧਮ ਚਾਲ 'ਚ ਅੱਗੇ ਵੱਧ ਰਹੇ ਹਨ। ਠੰਡ ਵੀ ਆਪਣਾ ਅਸਰ ਦਿਖਾ ਰਹੀ ਹੈ।

ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਕੱਲ੍ਹ ਦੀ ਤਰ੍ਹਾਂ ਅੱਜ ਵੀ ਧੁੰਦ ਆਪਣਾ ਰੂਪ ਦਿਖਾ ਰਹੀ ਹੈ। ਦਿਨ ਸਮੇਂ ਹੀ ਵਾਹਨਾਂ ਦੀਆਂ ਲਾਈਟਾਂ ਚੱਲ ਪਈਆਂ ਹਨ ਤੇ ਉਨ੍ਹਾਂ ਦੀ ਰਫ਼ਤਾਰ ਮੱਧਮ ਪੈ ਗਈ ਹੈ। ਇਸ ਦੇ ਨਾਲ ਹੀ ਤਾਪਮਾਨ 'ਚ ਵੀ ਗਿਰਾਵਟ ਆਈ ਹੈ। ਉਥੇ ਹੀ ਬੀਤੇ ਦਿਨੀਂ ਕੁਝ ਹਵਾਈ ਉਡਾਣਾਂ ਵੀ ਰੱਦ ਹੋਈਆਂ ਸੀ ਤੇ ਕੁਝ ਦਾ ਸਮਾਂ ਬਦਲਿਆ ਗਿਆ ਸੀ।

  • #WATCH दिल्ली: राष्ट्रीय राजधानी में तापमान में भारी गिरावट के साथ घना कोहरा छाया हुआ है। वीडियो बारापुला से सुबह 7:00 बजे ली गई है। pic.twitter.com/itwGvyFahB

    — ANI_HindiNews (@AHindinews) December 27, 2023 " class="align-text-top noRightClick twitterSection" data=" ">

ਉਧਰ ਦਿੱਲੀ ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 7 ਡਿਗਰੀ ਹੋ ਸਕਦਾ ਹੈ। ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਹਵਾ ਵਿੱਚ ਨਮੀ ਦਾ ਪੱਧਰ 95 ਫੀਸਦੀ ਰਹਿ ਸਕਦਾ ਹੈ। 5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ। ਦਿੱਲੀ ਵਿੱਚ ਸਵੇਰ ਦਾ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਜਦੋਂ ਕਿ ਦਿੱਲੀ ਐਨਸੀਆਰ ਦੇ ਹੋਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਫਰੀਦਾਬਾਦ ਵਿੱਚ 9 ਡਿਗਰੀ, ਗੁਰੂਗ੍ਰਾਮ ਵਿੱਚ 10 ਡਿਗਰੀ, ਗਾਜ਼ੀਆਬਾਦ ਵਿੱਚ 8 ਡਿਗਰੀ, ਨੋਇਡਾ ਵਿੱਚ 9 ਡਿਗਰੀ ਅਤੇ ਗ੍ਰੇਟਰ ਨੋਇਡਾ ਵਿੱਚ 8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਮੰਗਲਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 23.8 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਹੈ। ਘੱਟੋ-ਘੱਟ ਤਾਪਮਾਨ ਸੱਤ ਡਿਗਰੀ ਰਿਹਾ, ਜੋ ਆਮ ਨਾਲੋਂ ਇੱਕ ਡਿਗਰੀ ਘੱਟ ਹੈ।

ਦਿੱਲੀ ਵਿੱਚ ਪ੍ਰਦੂਸ਼ਣ ਦੀ ਸਥਿਤੀ: ਕੇਂਦਰੀ ਪ੍ਰਦੂਸ਼ਣ ਅਤੇ ਕੰਟਰੋਲ ਬੋਰਡ ਸੀਪੀਸੀਬੀ ਦੇ ਅਨੁਸਾਰ ਬੁੱਧਵਾਰ ਸਵੇਰੇ ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕ ਅੰਕ 381 ਦਰਜ ਕੀਤਾ ਗਿਆ ਸੀ। ਜੇਕਰ ਅਸੀਂ ਦਿੱਲੀ NCR ਦੇ ਹੋਰ ਸ਼ਹਿਰਾਂ ਦੀ ਗੱਲ ਕਰੀਏ ਤਾਂ AQI ਪੱਧਰ ਫਰੀਦਾਬਾਦ ਵਿੱਚ 308, ਗੁਰੂਗ੍ਰਾਮ ਵਿੱਚ 303, ਗਾਜ਼ੀਆਬਾਦ ਵਿੱਚ 336, ਗ੍ਰੇਟਰ ਨੋਇਡਾ ਵਿੱਚ 354, ਨੋਇਡਾ ਵਿੱਚ 363 ਹੈ।

  • #WATCH राष्ट्रीय राजधानी दिल्ली में तापमान में गिरावट के कारण कोहरा छाया रहा।

    वीडियो धौला कुआं से सुबह 6:15 बजे शूट किया गया है। pic.twitter.com/c3cjkiGNkT

ਦਿੱਲੀ ਦੇ 12 ਖੇਤਰਾਂ ਵਿੱਚ AQI ਪੱਧਰ 400 ਤੋਂ ਉੱਪਰ ਅਤੇ 500 ਦੇ ਵਿਚਕਾਰ ਬਣਿਆ ਹੋਇਆ ਹੈ। ਆਈਟੀਓ ਵਿੱਚ 413, ਆਰ.ਕੇ.ਪੁਰਮ ਵਿੱਚ 407, ਪੰਜਾਬ ਬਾਗ ਵਿੱਚ 430, ਨਹਿਰੂ ਨਗਰ ਵਿੱਚ 435, ਦਵਾਰਕਾ ਸੈਕਟਰ 8 ਵਿੱਚ 414, ਪਤਪੜਗੰਜ ਵਿੱਚ 428, ਜਹਾਂਗੀਰਪੁਰੀ ਵਿੱਚ 429, ਰੋਹਿਣੀ ਵਿੱਚ 402, ਓਖਲਾ ਫੈਸਟੀਵਲ ਵਿੱਚ 409, ਵਜ਼ੀਰਪੁਰ ਵਿੱਚ 43, ਮੁੰਡਕਾ 'ਚ 426, ਆਨੰਦ ਵਿਹਾਰ 'ਚ 441 ਬਣਿਆ ਹੋਇਆ ਹੈ।

ਦਿੱਲੀ ਦੇ 24 ਖੇਤਰਾਂ ਵਿੱਚ AQI ਪੱਧਰ 300 ਅਤੇ 400 ਦੇ ਵਿਚਕਾਰ ਰਹਿੰਦਾ ਹੈ। ਅਲੀਪੁਰ ਵਿੱਚ 362, ਸ਼ਾਦੀਪੁਰ ਵਿੱਚ 400, ਐਨਐਸਆਈਟੀ ਦਵਾਰਕਾ ਵਿੱਚ 382, ​​ਡੀਟੀਯੂ ਵਿੱਚ 329, ਸਿਰੀ ਕਿਲ੍ਹੇ ਵਿੱਚ 396, ਮੰਦਰ ਮਾਰਗ ਵਿੱਚ 374, ਅਯਾ ਨਗਰ ਵਿੱਚ 328, ਲੋਧੀ ਰੋਡ ਵਿੱਚ 327, ਮਥੁਰਾ ਮਾਰਗ ਵਿੱਚ 356, ਪੂਸਾ ਵਿੱਚ 346,ਆਈਜੀ ਏਅਰਪੋਰਟ ਵਿੱਚ 368 , ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ 378, ਡਾ.ਕਰਨੀ ਸਿੰਘ ਸ਼ੂਟਿੰਗ ਰੇਂਜ ਵਿੱਚ 388, ਅਸ਼ੋਕ ਵਿਹਾਰ ਵਿੱਚ 387, ਸੋਨੀਆ ਵਿਹਾਰ ਵਿੱਚ 385, ਵਿਵੇਕ ਵਿਹਾਰ ਵਿੱਚ 396, ਮੇਜਰ ਧਿਆਨਚੰਦ ਸਟੇਡੀਅਮ ਵਿੱਚ 385, ਨਰੇਲਾ ਵਿੱਚ 368, ਬਵਾਨਾ 'ਚ 381, ਸ੍ਰੀ ਅਰਵਿੰਦਰੋ ਮਾਰਗ 'ਚ 374, ਪੂਸਾ ਵਿੱਚ 384, ਇਹਬਾਸ ਦਿਲਸ਼ਾਦ ਗਾਰਡਨ ਵਿੱਚ 339, ਬੁਰਾੜੀ ਕਰਾਸਿੰਗ ਵਿੱਚ 357, ਨਿਊ ਮੋਤੀ ਬਾਗ ਵਿੱਚ 387 ਬਣਆ ਹੋਇਆ ਹੈ। ਜਦੋਂ ਕਿ ਰਾਜਧਾਨੀ ਦਿੱਲੀ ਦੇ ਇੱਕ ਖੇਤਰ ਨਜਫਗੜ੍ਹ ਵਿੱਚ AQI ਪੱਧਰ 166 ਬਣਿਆ ਹੋਇਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.