ਕੋਲਕਾਤਾ: ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਵੀਰਵਾਰ ਨੂੰ ਵਿਰੋਧੀ ਲੀਡਰਸ਼ਿਪ ਦੇ ਮੁੱਦੇ 'ਤੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਹ ਕਿਸੇ ਵਿਅਕਤੀ ਦਾ ਰੱਬੀ ਅਧਿਕਾਰ ਨਹੀਂ ਹੈ, ਉਹ ਵੀ ਜਦੋਂ ਪਾਰਟੀ ਨੇ ਪਿਛਲੇ ਇੱਕ ਦਹਾਕੇ ਦੌਰਾਨ ਲੜੀਆਂ ਜ਼ਿਆਦਾਤਰ ਚੋਣਾਂ ਹਾਰੀਆਂ ਹਨ। ਪੀਕੇ ਨੇ ਟਵੀਟ ਕਰਕੇ ਲਿਖਿਆ ਕਿ ਵਿਰੋਧੀ ਲੀਡਰਸ਼ਿਪ ਦਾ ਫੈਸਲਾ ਲੋਕਤਾਂਤਰਿਕ ਤਰੀਕੇ ਨਾਲ ਹੋਣਾ ਚਾਹੀਦਾ ਹੈ।
ਉਨ੍ਹਾਂ ਅੱਗੇ ਲਿਖਿਆ ਕਿ ਕਾਂਗਰਸ ਜਿਸ ਵਿਚਾਰ ਅਤੇ ਜਗ੍ਹਾ ਦੀ ਨੁਮਾਇੰਦਗੀ ਕਰਦੀ ਹੈ ਉਹ ਮਜ਼ਬੂਤ ਵਿਰੋਧੀ ਧਿਰ ਲਈ ਮਹੱਤਵਪੂਰਨ ਹੈ, ਪਰ ਜਦੋਂ ਪਾਰਟੀ ਪਿਛਲੇ 10 ਸਾਲਾਂ ਵਿੱਚ 90% ਚੋਣਾਂ ਹਾਰ ਜਾਂਦੀ ਹੈ ਤਾਂ ਵਿਰੋਧੀ ਧਿਰ ਦੀ ਅਗਵਾਈ ਕਰਨਾ ਕਾਂਗਰਸ ਦਾ ਬ੍ਰਹਮ ਅਧਿਕਾਰ ਨਹੀਂ ਹੈ। ਵਿਰੋਧੀ ਧਿਰ ਨੂੰ ਲੋਕਤੰਤਰੀ ਤਰੀਕੇ ਨਾਲ ਅਗਵਾਈ ਕਰਨ ਦਿਓ।
ਉਨ੍ਹਾਂ ਦੀ ਇਹ ਟਿੱਪਣੀ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ (Mamata Banerjee) ਦੇ ਉਸ ਬਿਆਨ ਤੋਂ ਇਕ ਦਿਨ ਬਾਅਦ ਆਈ ਹੈ, ਜਿਸ ਵਿਚ ਮਮਤਾ (Mamata Banerjee) ਨੇ ਕਿਹਾ ਸੀ ਕਿ ਹੁਣ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਨਾਂ ਦੀ ਕੋਈ ਚੀਜ਼ ਨਹੀਂ ਹੈ।
ਇਸ ਤੋਂ ਪਹਿਲਾਂ ਵੀ ਪੀਕੇ ਨੇ ਕਾਂਗਰਸ (Congress) 'ਤੇ ਚੁਟਕੀ ਲੈਂਦਿਆਂ ਕਿਹਾ ਸੀ ਕਿ ਲਖੀਮਪੁਰ ਖੇੜੀ ਕਾਂਡ ਤੋਂ ਬਾਅਦ ਪੁਰਾਣੀ ਪਾਰਟੀ ਦੀ ਅਗਵਾਈ ਵਾਲੀ ਵਿਰੋਧੀ ਧਿਰ ਨੂੰ ਛੇਤੀ ਮੁੜ ਸੁਰਜੀਤ ਕਰਨ ਵਾਲੇ ਲੋਕ ਬਹੁਤ ਨਿਰਾਸ਼ਾ ਦੇ ਆਲਮ 'ਚ ਹਨ ਕਿਉਂਕਿ ਇਸ ਦਾ ਕੋਈ ਜਲਦੀ ਹੱਲ ਨਹੀਂ ਹੈ।
ਪੀਕੇ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਕਾਂਗਰਸ (Congress) ਨੇ ਆਪਣੀ ਲੀਡਰਸ਼ਿਪ ਅਤੇ ਰਣਨੀਤੀ ਨਾ ਬਦਲੀ ਤਾਂ ਉਹ ਸਾਲਾਂ ਤੱਕ ਭਾਜਪਾ ਨੂੰ ਚੁਣੌਤੀ ਦੇਣ ਦੀ ਸਥਿਤੀ ਵਿੱਚ ਨਹੀਂ ਹੋਣਗੇ।
ਦੱਸ ਦੇਈਏ ਕਿ ਕਿਸ਼ੋਰ ਅਤੇ ਉਨ੍ਹਾਂ ਦੀ ਆਈ-ਪੀਏਸੀ ਟੀਮ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ (West Bengal Assembly Elections) ਤੋਂ ਹੀ ਤ੍ਰਿਣਮੂਲ ਕਾਂਗਰਸ ਲਈ ਕੰਮ ਕਰ ਰਹੀ ਹੈ ਅਤੇ ਫਿਲਹਾਲ ਰਾਸ਼ਟਰੀ ਪੱਧਰ 'ਤੇ ਪਾਰਟੀ ਦੇ ਵਿਸਥਾਰ ਲਈ ਰਣਨੀਤੀ ਬਣਾਉਣ 'ਤੇ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ:ਕਾਂਗਰਸ ਵੱਲੋਂ 2024 ’ਚ ਕਾਂਗਰਸ ਦੇ 300 ਸੀਟਾਂ ਜਿੱਤਣ ਤੋਂ ਗੁਲਾਮ ਨਬੀ ਆਜਾਦ ਬੇਉਮੀਦ