ETV Bharat / bharat

ਲਾਲ ਬੱਤੀ ਖ਼ਤਮ, ਸਾਈਰਨ ਹੋਵੇਗਾ ਗਾਇਬ, ਜਲਦ ਹੀ ਹੌਰਨ ਦੀ ਥਾਂ ਸੁਣਾਈ ਦਵੇਗੀ ਬਾਂਸੁਰੀ ਤਬਲਾ:ਗਡਕਰੀ

ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਉਹ ਅਜਿਹਾ ਕਾਨੂੰਨ ਲਿਆਉਣ ਦੀ ਯੋਜਨਾ ਬਣਾ ਰਹੇ ਹਨ, ਜਿਸ ਦੇ ਤਹਿਤ ਮਹਿਜ਼ ਭਾਰਤੀ ਯੰਤਰਾਂ ਦੀ ਆਵਾਜ਼ ਨੂੰ ਹੀ ਵਾਹਨਾਂ ਦੇ ਹੌਰਨ ਵਜੋਂ ਵਰਤਿਆ ਜਾ ਸਕੇ।

ਰਨ ਦੀ ਥਾਂ ਸੁਣਾਈ ਦਵੇਗੀ ਬਾਂਸੁਰੀ ਤਬਲਾ:ਗਡਕਰੀ

author img

By

Published : Oct 5, 2021, 9:05 AM IST

ਨਾਸਿਕ: ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਇੱਕ ਅਜਿਹਾ ਕਾਨੂੰਨ ਲਿਆਉਣ ਦੀ ਯੋਜਨਾ ਬਣਾ ਰਹੇ ਹਨ, ਜਿਸ 'ਚ ਹੌਰਨ ਦੀ ਬਜਾਏ ਭਾਰਤੀ ਸੰਗੀਤ ਸੁਣਾਈ ਦਵੇਗਾ।

ਨਾਸਿਕ ਵਿੱਚ ਇੱਕ ਹਾਈਵੇ ਦੇ ਉਦਘਾਟਨ ਸਮਾਰੋਹ ਵਿੱਚ ਬੋਲਦਿਆਂ ਕਿਹਾ, " ਉਹ ਐਂਬੂਲੈਂਸਾਂ ਤੇ ਪੁਲਿਸ ਵਾਹਨਾਂ ਵੱਲੋਂ ਵਰਤੇ ਜਾਂਦੇ ਸਾਇਰਨਾਂ ਦਾ ਵੀ ਅਧਿਐਨ ਕਰ ਰਿਹਾ ਹਨ ਤੇ ਉਹ ਆਲ ਇੰਡੀਆ ਰੇਡੀਓ (ALL INDIA RADIO) 'ਤੇ ਚਲਾਏ ਜਾਣ ਵਾਲੇ ਵਧੇਰੇ ਸੁਰੀਲੇ ਧੁਨ ਵਿੱਚ ਬਦਲਣ ਬਾਰੇ ਵਿਚਾਰ ਕਰ ਰਹੇ ਹਨ।"

ਗਡਕਰੀ ਨੇ ਕਿਹਾ ਕਿ ਉਨ੍ਹਾਂ ਨੇ ਲਾਲ ਬੱਤੀ ਨੂੰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਮੈਂ ਇਨ੍ਹਾਂ ਸਾਇਰਨਾਂ ਨੂੰ ਵੀ ਖਤਮ ਕਰਨਾ ਚਾਹੁੰਦਾ ਹਾਂ। ਹੁਣ ਮੈਂ ਐਂਬੂਲੈਂਸਾਂ ਅਤੇ ਪੁਲਿਸ ਵੱਲੋਂ ਵਰਤੇ ਜਾਂਦੇ ਸਾਇਰਨਾਂ ਦਾ ਅਧਿਐਨ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਇੱਕ ਕਲਾਕਾਰ ਨੇ ਅਕਾਸ਼ਵਾਣੀ ਲਈ ਇੱਕ ਧੁਨ ਬਣਾਈ ਅਤੇ ਇਸ ਨੂੰ ਸਵੇਰੇ ਤੜਕੇ ਵਜਾਇਆ ਗਿਆ। ਮੈਂ ਉਸ ਧੁਨ ਨੂੰ ਐਂਬੂਲੈਂਸਾਂ ਲਈ ਵਰਤਣ ਬਾਰੇ ਸੋਚ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਇਹ ਪਸੰਦ ਆਵੇ ਖ਼ਾਸਕਰ ਜਦੋਂ ਮੰਤਰੀਆਂ ਦੇ ਲੰਘਣ ਵੇਲੇ, ਸਾਇਰਨ ਉੱਚੀ ਆਵਾਜ਼ ਵਿੱਚ ਵਰਤਿਆ ਜਾਂਦਾ ਹੈ ਜੋ ਬੇਹਦ ਪਰੇਸ਼ਾਨ ਕਰਨ ਵਾਲਾ ਹੁੰਦਾ ਹੈ। ਇਹ ਕੰਨਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।

ਗਡਕਰੀ ਨੇ ਕਿਹਾ ਕਿ ਮੈਂ ਇਸ ਦਾ ਅਧਿਐਨ ਕਰ ਰਿਹਾ ਹਾਂ ਅਤੇ ਛੇਤੀ ਹੀ ਇੱਕ ਕਾਨੂੰਨ ਬਣਾਉਣ ਦੀ ਯੋਜਨਾ ਬਣਾ ਰਿਹਾ ਹਾਂ ਕਿ ਸਾਰੇ ਵਾਹਨਾਂ ਦੇ ਹੌਰਨ ਤੋਂ ਭਾਰਤੀ ਸੰਗੀਤ ਯੰਤਰਾਂ ਦੀ ਆਵਾਜ਼ ਸੁਣੀ ਜਾਵੇ, ਤਾਂ ਜੋ ਉਨ੍ਹਾਂ ਨੂੰ ਸੁਣਨਾ ਚੰਗਾ ਲੱਗੇ। ਬਾਂਸੁਰੀ, ਤਬਲਾ, ਵਾਇਲਨ, ਹਾਰਮੋਨੀਅਮ ਵਾਂਗ।

ਕੇਂਦਰੀ ਮੰਤਰੀ ਨੇ ਕਿਹਾ ਕਿ ਇੱਕ ਲੱਖ ਕਰੋੜ ਰੁਪਏ ਦੀ ਲਾਗਤ ਵਾਲਾ ਨਵਾਂ ਮੁੰਬਈ-ਦਿੱਲੀ ਰਾਜਮਾਰਗ ਪਹਿਲਾਂ ਤੋਂ ਹੀ ਨਿਰਮਾਣ ਅਧੀਨ ਹੈ, ਪਰ ਇਹ ਭੀਵਿੰਡੀ ਤੋਂ ਹੁੰਦੇ ਹੋਏ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ-ਮੁੰਬਈ ਦੀ ਹੱਦ ਤੱਕ ਪਹੁੰਚਦਾ ਹੈ।

ਗਡਕਰੀ ਨੇ ਕਿਹਾ ਕਿ ਮੰਤਰਾਲਾ ਪਹਿਲਾਂ ਹੀ ਵਸਾਈ ਨਦੀ 'ਤੇ ਹਾਈਵੇਅ ਦਾ ਨਿਰਮਾਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਤਤਕਾਲੀ ਲੋਕ ਨਿਰਮਾਣ ਮੰਤਰੀ ਹੋਣ ਦੇ ਨਾਤੇ ਉਹ ਬਾਂਦਰਾ-ਵਰਲੀ ਨੂੰ ਵਸਾਈ-ਵਿਰਾਰ ਨਾਲ ਨਹੀਂ ਜੋੜ ਸਕੇ।

ਉਨ੍ਹਾਂ ਨੇ ਕਿਹਾ ਕਿ ਮੈਂ ਸਮੁੰਦਰ ਦੇ ਪਾਰ ਇੱਕ ਪੁਲ ਬਣਾਉਣ ਅਤੇ ਇਸ ਨੂੰ ਬਾਂਦਰਾ-ਵਰਲੀ ਸੀ ਲਿੰਕ ਨਾਲ ਜੋੜਨ ਦੀ ਯੋਜਨਾ ਬਣਾ ਰਿਹਾ ਹਾਂ ਤੇ ਮੁੜ ਨਰੀਮਨ ਪੁਆਇੰਟ ਤੋਂ ਦਿੱਲੀ ਦੇ ਵਿੱਚ ਦੀ ਦੂਰੀ ਨੂੰ ਪੂਰਾ ਕਰਨ ਵਿੱਚ 12 ਘੰਟੇ ਲੱਗਣਗੇ। ਇਸ ਨਾਲ ਪੱਛਮੀ ਐਕਸਪ੍ਰੈਸ ਹਾਈਵੇ 'ਤੇ ਆਵਾਜਾਈ ਘੱਟ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਹਰ ਸਾਲ 5 ਲੱਖ ਹਾਦਸੇ ਹੁੰਦੇ ਹਨ। ਜਿਨ੍ਹਾਂ ਚੋਂ ਕਰੀਬ ਢੇਡ ਲੱਖ ਲੋਕ ਮਾਰੇ ਜਾਂਦੇ ਹਨ ਤੇ ਲੱਖਾਂ ਲੋਕ ਜ਼ਖਮੀ ਹੋ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਹਾਦਸਿਆਂ ਦੇ ਕਾਰਨ ਅਸੀਂ ਆਪਣੇ ਸਕਲ ਘਰੇਲੂ ਉਤਪਾਦ (ਜੀਡੀਪੀ) ਦਾ 3 ਫੀਸਦੀ ਗੁਆ ਦਿੰਦੇ ਹਾਂ।

ਉਨ੍ਹਾਂ ਨੇ ਕਿਹਾ ਕਿ ਮੁੰਬਈ-ਪੁਣੇ ਹਾਈਵੇ ਉੱਤੇ ਹਾਦਸਿਆਂ ਵਿੱਚ 50 ਫੀਸਦੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਸਰਕਾਰ ਨੇ ਦੁਰਘਟਨਾਵਾਂ ਅਤੇ ਮੌਤਾਂ ਵਿੱਚ 50 ਫੀਸਦੀ ਕਮੀ ਕੀਤੀ ਹੈ, ਪਰ ਮਹਾਰਾਸ਼ਟਰ ਵਿੱਚ ਅਜਿਹੀ ਸਫ਼ਲਤਾ ਹਾਸਲ ਨਹੀਂ ਕੀਤੀ ਜਾ ਸਕੀ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਹਾਦਸਿਆਂ ਕਾਰਨ ਮੌਤ ਦਰ ਬਹੁਤ ਜ਼ਿਆਦਾ ਹੈ। ਗਡਕਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਵਾਹਨਾਂ ਲਈ ਛੇ ਏਅਰਬੈਗ ਲਾਜ਼ਮੀ ਕਰ ਦਿੱਤੇ ਹਨ। ਨੀਂਹ ਪੱਥਰ ਰੱਖਣ ਦੇ ਸਮਾਰੋਹ ਵਿੱਚ ਗਡਕਰੀ ਨੇ ਕਿਹਾ ਕਿ ਮੌਜੂਦਾ ਫੋਰ ਲੇਨ ਨਾਸਿਕ-ਮੁੰਬਈ ਰਾਜਮਾਰਗ ਛੇਤੀ ਹੀ ਛੇ ਲੇਨ ਹੋ ਜਾਵੇਗਾ। ਜਿਸ ਦੀ ਅਨੁਮਾਨਤ ਲਾਗਤ ਲਗਭਗ 5000 ਕਰੋੜ ਰੁਪਏ ਹੈ।

ਗਡਕਰੀ ਨੇ ਨਾਸਿਕ ਵਿੱਚ ਵੱਖ -ਵੱਖ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਨਾਸਿਕ ਦੇ ਜ਼ਿਲ੍ਹਾ ਇੰਚਾਰਜ ਮੰਤਰੀ ਛਗਨ ਭੁਜਬਲ ਨੇ ਮੁੰਬਈ-ਨਾਸਿਕ ਹਾਈਵੇ ਨੂੰ ਛੇ ਲੇਨ ਕਰਨ ਅਤੇ ਸਾਰਦਾ ਸਰਕਲ ਤੋਂ ਨਾਸਿਕ ਰੋਡ ਤੱਕ ਤਿੰਨ ਪੱਧਰੀ ਫਲਾਈਓਵਰ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ : ਅੱਜ ਮੁੱਖ ਮੰਤਰੀ ਚੰਨੀ ਜਾਣਗੇ ਰਾਜਸਥਾਨ, ਹੋ ਸਕਦੀ ਹੈ ਪਾਣੀ ਦੇ ਮੁੱਦੇ 'ਤੇ ਚਰਚਾ

ETV Bharat Logo

Copyright © 2024 Ushodaya Enterprises Pvt. Ltd., All Rights Reserved.