ਰਾਜਸਥਾਨ : ਚਿਤੌੜਗੜ੍ਹ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੂੰ ਆਨਲਾਈਨ ਗੇਮ ਦੀ ਇੰਨੀ ਲਤ ਲੱਗ ਗਈ ਸੀ ਕਿ ਉਸ ਨੂੰ ਰੱਸੀਆਂ ਨਾਲ ਬੰਨ੍ਹਣਾ ਪਿਆ। ਪਰਿਵਾਰ ਨੇ ਦੱਸਿਆ ਕਿ ਆਨਲਾਈਨ ਗੇਮ ਫ੍ਰੀ ਫਾਇਰ ਦੇ ਚੱਕਰ 'ਚ ਪਾਗਲਾਂ ਵਰਗੀਆਂ ਹਰਕਤਾਂ ਕਰਨ ਲੱਗ ਗਿਆ ਹੈ।
ਸੜਕ ‘ਤੇ ਗੱਡੀਆਂ ਨੂੰ ਰੋਕ ਕੇ ਹੈਕਰ-ਹੈਕਰ ਚਿਲਾਉਂਦਾ ਹੈ। ਉਸ ਦੀਆਂ ਹਰਕਤਾਂ ਨੂੰ ਦੇਖਦੇ ਹੋਏ ਲੋਕਾਂ ਨੇ ਰੱਸੀਆਂ ਨਾਲ ਉਸ ਨੂੰ ਬੰਨ੍ਹ ਦਿੱਤਾ ਹੈ। ਜਿਵੇਂ ਹੀ ਰੱਸੀ ਖੁੱਲ੍ਹਦੀ ਹੈ ਉਹ ਫਿਰ ਤੋਂ ਭੱਜ ਜਾਂਦਾ ਹੈ। ਮਾਮਲਾ ਚਿਤੌੜਗੜ੍ਹ ਦੇ ਭਦੇਸਰ ਇਲਾਕੇ ਦਾ ਹੈ। ਦੱਸਿਆ ਜਾ ਰਿਹਾ ਹੈ ਕਿ 22 ਸਾਲ ਦਾ ਇਰਫਾਨ ਕੁਝ ਦਿਨ ਪਹਿਲਾਂ ਹੀ ਬਿਹਾਰ ਤੋਂ ਪਰਤਿਆ ਹੈ। ਉਹ ਕਈ ਘੰਟਿਆਂ ਤੱਕ ਮੋਬਾਈਲ ‘ਤੇ ਆਨਲਾਈਨ ਗੇਮ ਖੇਡਦਾ ਸੀ।
ਵੀਰਵਾਰ ਅਚਾਨਕ ਗੇਮ ਖੇਡਦੇ-ਖੇਡਦੇ ਉਹ ਦਾ ਫੋਨ ਬੰਦ ਹੋ ਗਿਆ। ਉਸ ਤੋਂ ਬਾਅਦ ਉਹ ਪਾਗਲਾਂ ਵਰਗੀਆਂ ਹਰਕਤਾਂ ਕਰਨ ਲੱਗਾ। ਬਾਨਸੇਨ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਮੋਬਾਈਲ ਖ਼ਰਾਬ ਹੋਣ ਨਾਲ ਨੌਜਵਾਨ ਦੀ ਮਾਨਸਿਕ ਸਥਿਤੀ ਖ਼ਰਾਬ ਹੋ ਗਈ। ਲੋਕ ਦੱਸਦੇ ਹਨ ਕਿ ਮੋਬਾਈਲ ਉਸ ਦੇ ਹੱਥ ਵਿਚ ਸੀ ਪਰ ਉਹ ਲੋਕਾਂ ‘ਤੇ ਮੋਬਾਈਲ ਚੋਰੀ ਦਾ ਇਲਜ਼ਾਮ ਲਗਾਉਣ ਲੱਗਾ।
ਉਹ ਵਾਰ-ਵਾਰ ਕਹਿੰਦਾ ਗਿਆ ਕਿ ਉਸ ਦਾ ਮੋਬਾਈਲ ਕਿਸੇ ਨੇ ਚੋਰੀ ਕਰ ਲਿਆ ਹੈ। ਇੰਨਾ ਹੀ ਨਹੀਂ ਉਹ ਹੋਰ ਵੀ ਅਜੀਬ-ਅਜੀਬ ਗੱਲਾਂ ਕਰਨ ਲੱਗਾ। ਉਹ ਕਹਿਣਾ ਲੱਗਾ ਕਿ ਘਰ ਦੇ ਪਿੱਛੇ ਜੋ ਖੇਤ ਹੈ। ਉਥੇ ਕੋਈ ਬਾਈਕ ਵਾਲਾ ਫਸਲਾਂ ਖਰਾਬ ਕਰ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਨੌਜਵਾਨ ਦੇ ਪਿਤਾ ਨੇ ਬਿਹਾਰ ਵਿਚ ਇੱਕ ਦੁਕਾਨ ਖੋਲ੍ਹੀ ਹੋਈ ਸੀ ਫਿਰ ਉਨ੍ਹਾਂ ਨੇ ਆਪਣੇ ਪਿੰਡ ਤੋਂ ਪੁੱਤਰ ਨੂੰ ਬੁਲਾ ਲਿਆ। ਫਿਰ ਬੇਟਾ ਬਿਹਾਰ ਚਲਾ ਗਿਆ। ਵਾਪਸ ਆਇਆ ਤਾਂ ਉਸ ਦੀ ਤਬੀਅਤ ਵਿਗੜ ਗਈ।
ਇਹ ਵੀ ਪੜ੍ਹੋ:- ਐਂਟੀ ਕਰੱਪਸ਼ਨ ਹੈਲਪਲਾਈਨ ਨੰਬਰ ’ਤੇ ਮਿਲੀ ਇੱਕ ਹੋਰ ਸ਼ਿਕਾਇਤ, ਪੁਲਿਸ ਨੇ ਲਿਆ ਵੱਡਾ ਐਕਸ਼ਨ