ਬੈਂਗਲੁਰੂ: ਕਰਨਾਟਕ ਪੁਲਿਸ ਅਤੇ ਮਿਲਟਰੀ ਇੰਟੈਲੀਜੈਂਸ ਦੇ ਅਧਿਕਾਰੀਆਂ ਨੇ ਇੱਕ ਸੰਯੁਕਤ ਆਪ੍ਰੇਸ਼ਨ ਵਿੱਚ ਪਾਕਿਸਤਾਨ ਨੂੰ ਸੰਵੇਦਨਸ਼ੀਲ ਭਾਰਤੀ ਰੱਖਿਆ ਇਨਪੁਟਸ ਭੇਜਣ ਦੇ ਇੱਕ ਰੈਕੇਟ ਦਾ ਪਰਦਾਫਾਸ਼ ਕੀਤਾ ਹੈ, ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ। ਉਨ੍ਹਾਂ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਂਚ ਨੇ ਪਾਕਿਸਤਾਨੀ ਖੁਫੀਆ ਏਜੰਸੀ ਤੋਂ ਭਾਰਤੀ ਹਥਿਆਰਬੰਦ ਬਲਾਂ 'ਤੇ ਇਨਪੁਟ ਮੰਗਣ ਵਾਲੀਆਂ ਕਾਲਾਂ ਦੀ ਪੁਸ਼ਟੀ ਕੀਤੀ ਹੈ। ਕਾਲਾਂ ਪਾਕਿਸਤਾਨ ਤੋਂ ਡਾਰਕਨੈੱਟ ਰਾਹੀਂ ਕੀਤੀਆਂ ਗਈਆਂ ਸਨ ਅਤੇ ਇਨ੍ਹਾਂ ਨਾਲ ਹੱਥ ਮਿਲਾਉਣ ਵਾਲੇ ਮੁਲਜ਼ਮਾਂ ਨੇ ਅੰਤਰਰਾਸ਼ਟਰੀ ਕਾਲਾਂ ਨੂੰ ਲੋਕਲ ਕਾਲਾਂ ਵਿੱਚ ਤਬਦੀਲ ਕਰਨ ਦੀ ਮੁਹਾਰਤ ਹਾਸਲ ਕੀਤੀ ਸੀ।
ਜਾਂਚ ਟੀਮ ਨੇ ਛਾਪੇਮਾਰੀ ਕਰਕੇ ਸ਼ਰਾਫੂਦੀਨ ਨੂੰ ਬੈਂਗਲੁਰੂ ਤੋਂ ਕਾਬੂ ਕੀਤਾ। ਉਹ ਕੇਰਲ ਦੇ ਵਾਇਨਾਡ ਜ਼ਿਲ੍ਹੇ ਦਾ ਮੂਲ ਨਿਵਾਸੀ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਨੇ ਬੈਂਗਲੁਰੂ 'ਚ ਚਾਰ ਥਾਵਾਂ 'ਤੇ ਸਿਮ ਬਾਕਸ ਰੱਖੇ ਹੋਏ ਸਨ। ਇਹ ਛਾਪੇਮਾਰੀ ਭੁਵਨੇਸ਼ਵਰੀਨਗਰ, ਚਿੱਕਾਸੰਦਰਾ, ਸਿੱਧੇਸ਼ਵਾਰਾ ਲੇਆਉਟ ਅਤੇ ਸ਼ਹਿਰ ਦੇ ਹੋਰ ਥਾਵਾਂ 'ਤੇ ਕੀਤੀ ਗਈ ਹੈ।
ਛਾਪੇਮਾਰੀ ਕਰਨ ਵਾਲੇ ਸੂਹੀਆਂ ਨੇ ਮੁਲਜ਼ਮਾਂ ਕੋਲੋਂ 2,144 ਸਿਮ ਕਾਰਡ, 58 ਸਿਮ ਬਾਕਸ ਅਤੇ ਇਲੈਕਟ੍ਰਾਨਿਕ ਉਪਕਰਨ ਜ਼ਬਤ ਕੀਤੇ ਹਨ। ਇਹ ਗਿਰੋਹ ਅੰਤਰਰਾਸ਼ਟਰੀ ਕਾਲਾਂ ਨੂੰ ਲੋਕਲ ਕਾਲਾਂ ਵਿੱਚ ਤਬਦੀਲ ਕਰਨ ਵਿੱਚ ਸ਼ਾਮਲ ਸੀ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਖੁਫੀਆ ਏਜੰਸੀਆਂ ਨੇ ਇਸ ਨੈੱਟਵਰਕ ਦੀ ਵਰਤੋਂ ਕਰਕੇ ਭਾਰਤੀ ਫੌਜ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। (ਆਈਏਐਨਐਸ)
ਇਹ ਵੀ ਪੜ੍ਹੋ: ਬੈਂਗਲੁਰੂ 'ਚ 50 ਰੁਪਏ ਬਦਲੇ ਦੋਸਤ ਨੇ ਲਈ ਦੋਸਤ ਦੀ ਜਾਨ