ਦਾਵਣਗੇਰੇ/ ਕਰਨਾਟਕ : ਟ੍ਰੈਫਿਕ ਪੁਲਿਸ ਨੇ 26 ਵਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੋਪਹੀਆ ਵਾਹਨ ਚਾਲਕ ਨੂੰ 16 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਕੇਏ 17, ਈਏਐਚ 0498 ਵੀਰੇਸ਼ ਨਾਮਕ ਦੋਪਹੀਆ ਵਾਹਨ ਦੇ ਮਾਲਕ ਨੇ 16,000 ਰੁਪਏ ਦਾ ਜੁਰਮਾਨਾ (One biker was involved in 26 cases of traffic violation) ਭਰਿਆ ਹੈ। ਉਸ ਉੱਤੇ ਹੈਲਮੇਟ ਨਾ ਪਾਉਣ ਅਤੇ ਬਾਈਕ ਚਲਾਉਂਦੇ ਸਮੇਂ ਫੋਨ ਉੱਤੇ ਗੱਲ ਕਰਦੇ ਹੋਏ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ।
ਇਨ੍ਹਾਂ ਕਾਰਨਾਂ ਕਰਕੇ ਦਰਜ ਹੋਏ ਮਾਮਲੇ: ਦਾਵਣਗੇਰੇ ਸ਼ਹਿਰ ਦਾ ਰਹਿਣ ਵਾਲਾ ਵੀਰੇਸ਼ 26 ਵਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ। 26 ਕੇਸਾਂ ਵਿੱਚੋਂ 23 ਕੇਸ ਬਿਨਾਂ ਹੈਲਮੇਟ ਦੇ ਸਵਾਰੀ ਅਤੇ 3 ਕੇਸ ਮੋਟਰ ਸਾਈਕਲ ਚਲਾਉਣ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਦਰਜ ਕੀਤੇ ਗਏ। ਇਸ ਸਬੰਧੀ ਉੱਤਰੀ ਟ੍ਰੈਫਿਕ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਦਾਵਣਗੇਰੇ ਟ੍ਰੈਫਿਕ ਸਟੇਸ਼ਨ ਦੀ ਪੁਲਿਸ ਨੇ ਜਦੋਂ ਅਚਾਨਕ ਵੀਰੇਸ਼ ਦੀ ਬਾਈਕ ਲੱਭੀ ਤਾਂ 26 ਮਾਮਲਿਆਂ 'ਚ ਕੁੱਲ 16,000 ਰੁਪਏ ਜੁਰਮਾਨਾ ਲਗਾਇਆ ਗਿਆ।
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਬੰਧਤ ਸਰਕਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਰੂਟ 'ਤੇ ਸਫਰ ਕਰਨ ਵਾਲੇ ਵੀਰੇਸ਼ ਨੇ ਕਈ ਵਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਸੀ। ਇਸ ਲਈ ਸਬੰਧਤ ਅਧਿਕਾਰੀਆਂ ਨੇ ਬਾਈਕ ਮਾਲਕ ਨੂੰ (26 cases of traffic violation in Karnataka) ਜੁਰਮਾਨਾ ਭਰਨ ਲਈ ਕਈ ਵਾਰ ਨੋਟਿਸ ਭੇਜੇ ਸਨ, ਪਰ ਵੀਰੇਸ਼ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਸੀ। ਸੋਮਵਾਰ ਨੂੰ ਜਦੋਂ ਇਸ ਨੂੰ ਮੁਲਾਜ਼ਮਾਂ ਨੇ ਫੜ੍ਹਿਆ ਤਾਂ ਪਤਾ ਲੱਗਾ ਕਿ ਇਸ ਵੱਲੋਂ 16 ਹਜ਼ਾਰ ਰੁਪਏ ਜੁਰਮਾਨਾ ਅਦਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬਾ ਬੀਮਾਰ, ਇਲਾਜ ਲਈ ਹਸਪਤਾਲ 'ਚ ਭਰਤੀ