ਜੋਹਾਨਸਬਰਗ: ਦੱਖਣੀ ਅਫਰੀਕਾ ਵਿੱਚ ਮਾਹਰਾਂ ਨੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਕੋਵਿਡ-19 (covid 19 infection in children under 5) ਸੰਕਰਮਣ ਦੇ ਵਧਦੇ ਮਾਮਲਿਆਂ (Cases of infection increasing in children) 'ਤੇ ਚਿੰਤਾ ਪ੍ਰਗਟਾਈ ਹੈ। ਸ਼ੁੱਕਰਵਾਰ ਰਾਤ ਤੱਕ, ਦੇਸ਼ ਵਿੱਚ ਸੰਕਰਮਣ ਦੇ 16,055 ਨਵੇਂ ਮਾਮਲੇ ਸਾਹਮਣੇ ਆਏ ਸੀ ਅਤੇ 25 ਕੋਰੋਨਾ ਪੀੜਤ ਲੋਕਾਂ ਦੀ ਮੌਤ ਹੋ ਗਈ ਸੀ। ਨੈਸ਼ਨਲ ਇੰਸਟੀਚਿਊਟ ਆਫ਼ ਕਮਿਊਨੀਕੇਬਲ ਡੀਸੀਜ਼ (ਐਨਆਈਸੀਡੀ) ਦੀ ਡਾਕਟਰ ਵਸੀਲਾ ਜਸਤ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਪਹਿਲਾਂ ਬੱਚੇ ਕੋਵਿਡ ਮਹਾਂਮਾਰੀ (covid 19) ਤੋਂ ਇੰਨੇ ਪ੍ਰਭਾਵਿਤ ਨਹੀਂ ਹੋਏ ਸੀ, ਬੱਚਿਆਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਨ ਦੀ ਕੋਈ ਲੋੜ ਨਹੀਂ ਸੀ।
ਉਨ੍ਹਾਂ ਕਿਹਾ ਕਿ ਮਹਾਂਮਾਰੀ ਦੀ ਤੀਜੀ ਲਹਿਰ ਵਿੱਚ (Third wave of Corona) ਪੰਜ ਸਾਲ ਤੋਂ ਘੱਟ ਉਮਰ ਦੇ ਵਧੇਰੇ ਬੱਚੇ ਹਸਪਤਾਲ ਵਿੱਚ ਦਾਖਲ ਹੋਏ, 15 ਤੋਂ 19 ਸਾਲ ਦੀ ਉਮਰ ਦੇ ਕਿਸ਼ੋਰਾਂ ਨੂੰ ਵੀ ਹਸਪਤਾਲਾਂ ਵਿੱਚ ਦਾਖਲ ਹੋਣਾ ਪਿਆ।
ਜਸਤ ਨੇ ਕਿਹਾ, ਹੁਣ ਚੌਥੀ ਲਹਿਰ ਦੀ ਸ਼ੁਰੂਆਤ ਵਿੱਚ, ਸਾਰੇ ਉਮਰ ਸਮੂਹਾਂ ਵਿੱਚ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਪਰ ਕੇਸਾਂ ਵਿੱਚ ਖਾਸ ਕਰਕੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਵਾਧਾ ਹੋਇਆ ਹੈ। ਉਸਨੇ ਕਿਹਾ ਕਿ ਹਾਲਾਂਕਿ ਬੱਚਿਆਂ ਵਿੱਚ ਸੰਕਰਮਣ ਦੇ ਮਾਮਲੇ ਅਜੇ ਵੀ ਸਭ ਤੋਂ ਘੱਟ ਹਨ। ਜਿਆਦਾਤਰ ਮਾਮਲੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਚ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹਸਪਤਾਲ ਵਿੱਚ ਦਾਖਲ ਹੋਣ ਦੇ ਮਾਮਲੇ ਵਧੇ ਹਨ ਜਦਕਿ ਪਹਿਲਾਂ ਅਜਿਹਾ ਨਹੀਂ ਸੀ।
ਐਨਆਈਸੀਡੀ ਦੇ ਡਾ: ਮਾਈਕਲ ਗਰੂਮ ਨੇ ਕਿਹਾ ਕਿ ਬੱਚਿਆਂ ਲਈ ਬਿਸਤਰੇ ਅਤੇ ਸਟਾਫ਼ ਵਧਾਉਣ ਸਮੇਤ ਕੇਸਾਂ ਦੇ ਵਧਣ ਕਾਰਨ ਤਿਆਰੀ ਦੇ ਮਹੱਤਵ ਉੱਤੇ ਜ਼ੋਰ ਦੇਣ ਦੀ ਲੋੜ ਹੈ।
ਸਿਹਤ ਮੰਤਰੀ ਜੋਅ ਫਾਹਲਾ ਨੇ ਕਿਹਾ ਕਿ ਦੱਖਣੀ ਅਫਰੀਕਾ ਦੇ ਨੌਂ ਸੂਬਿਆਂ ਵਿੱਚੋਂ ਸੱਤ ਵਿੱਚ ਇਨਫੈਕਸ਼ਨ ਦੀ ਦਰ ਅਤੇ ਕੋਰੋਨਾ ਪੀੜਤਾਂ ਦੀ ਦਰ ਵੱਧ ਰਹੀ ਹੈ।
ਇਹ ਵੀ ਪੜੋ: Omicron Variant: ਭਾਰਤ ‘ਚ ਕੋਰੋਨਾ ਦੀ ਤੀਜੀ ਲਹਿਰ ਦਾ ਖਤਰਾ ? ਸਿਹਤ ਮੰਤਰਾਲੇ ਨੇ ਕਹੀਆਂ ਇਹ ਵੱਡੀਆਂ ਗੱਲਾਂ