ਮੁੰਬਈ: ਮਹਾਰਾਸ਼ਟਰ ਵਿੱਚ ਓਮੀਕਰੋਨ ਦੇ ਹੁਣ ਤੱਕ 17 ਮਾਮਲੇ ਸਾਹਮਣੇ (Maharashtra Omicron case) ਆ ਚੁੱਕੇ ਹਨ ਤੇ ਇਕੱਲੇ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਵਿੱਚ ਓਮੀਕਰੋਨ ਦੇ 7 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 3 ਮਾਮਲੇ ਮੁੰਬਈ 'ਚ ਅਤੇ 4 ਮਾਮਲੇ ਪਿੰਪਰੀ ਚਿੰਚਵਾੜ ਨਗਰ ਨਿਗਮ 'ਚ ਪਾਏ ਗਏ ਹਨ। ਇਹ ਤਿੰਨੋਂ ਨਾਗਰਿਕ ਤਨਜ਼ਾਨੀਆ, ਬ੍ਰਿਟੇਨ ਅਤੇ ਦੱਖਣੀ ਅਫਰੀਕੀ ਦੇਸ਼ ਤੋਂ ਆਏ ਹਨ , ਜਦੋਂਕਿ ਪਿੰਪਰੀ ਚਿੰਚਵਾੜ ਵਿੱਚ ਪਾਏ ਗਏ ਚਾਰੇ ਮਾਮਲੇ ਇੱਕ ਨਾਈਜੀਰੀਅਨ ਔਰਤ ਨਾਲ ਸਮਝੌਤੇ ਤਹਿਤ ਆਏ ਸਨ।
ਜਿਕਰਯੋਗ ਹੈ ਕਿ ਮੁੰਬਈ ਵਿੱਚ ਓਮੀਕਰੋਨ ਦੇ ਕਾਰਣ 11-12 ਦਸੰਬਰ ਲਈ ਲਾਗੂ ਕੀਤੀ ਗਈ ਧਾਰਾ 144 ਤੋੜਨ 'ਤੇ ਭਾਰਤੀ ਦੰਡਾਵਲੀ ਦੀ ਧਾਰਾ 188 ਅਤੇ ਹੋਰ ਕਾਨੂੰਨੀ ਵਿਵਸਥਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਇੱਕ ਪਾਸੇ ਮੁੰਬਈ ਵਿਖੇ ਧਾਰਾ 144 ਲਗਾਈ ਗਈ ਹੈ, ਦੂਜੇ ਪਾਸੇ ਮਹਾਰਾਸ਼ਟਰ ਦੇ ਪੁਣੇ ਵਿੱਚ ਹੀ ‘ਪੇਡੇਸਟ੍ਰੀਅਨ ਡੇ’ (Pedestrian Day celebration in Pune) ਦੇ ਸਬੰਧ ਵਿੱਚ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਤੇ ਪੁਣੇ ਮਿਊਨੀਸੀਪਲ ਕਾਰਪੋਰੇਸ਼ਨ ਨੇ ਇਸ ਸਮਾਗਮ ਦੇ ਸਬੰਧ ਵਿੱਚ ਲਕਸ਼ਮੀ ਰੋਡ ’ਤੇ ਨਿਜੀ ਵਾਹਨਾਂ ਦੀ ਆਵਾਜਾਹੀ ’ਤੇ ਰੋਕ ਲਗਾ ਦਿੱਤੀ ਹੈ। ਇਹ ਪਾਬੰਦੀ ਸ਼ਨੀਵਾਰ ਸਵੇਰੇ 10 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਰਹੇਗੀ।
ਜਿਕਰਯੋਗ ਹੈ ਕਿ ਮਹਾਰਾਸ਼ਟਰ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਗੁਜਰਾਤ ਦੇ ਜਾਮਨਗਰ ਵਿੱਚ ਓਮੀਕਰੋਨ ਨਾਲ ਸੰਕਰਮਿਤ 2 ਮਾਮਲੇ ਸਾਹਮਣੇ ਆਏ ਸਨ। ਇੱਥੇ ਪਹਿਲੇ ਸੰਕਰਮਿਤ ਵਿਅਕਤੀ ਦੀ ਪਤਨੀ ਅਤੇ ਜੀਜਾ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਸੀ। ਇਹ ਵਿਅਕਤੀ ਜ਼ਿੰਬਾਬਵੇ ਤੋਂ ਪਰਤ ਕੇ ਭਾਰਤ ਆਇਆ ਸੀ। ਇਸ ਦੀ ਰਿਪੋਰਟ ਕੁਝ ਦਿਨ ਪਹਿਲਾਂ ਹੀ ਓਮੀਕਰੋਨ ਪਾਜ਼ੇਟਿਵ ਆਈ ਸੀ।
ਭਾਰਤ ਦੀ ਗੱਲ ਕਰੀਏ ਤਾਂ ਨਵੇਂ ਵੇਰੀਐਂਟ ਦੇ 32 ਮਾਮਲੇ (Omicron case in India) ਸਾਹਮਣੇ ਆਏ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 17, ਰਾਜਸਥਾਨ ਵਿੱਚ 9, ਗੁਜਰਾਤ ਵਿੱਚ 3, ਦਿੱਲੀ ਵਿੱਚ 1 ਅਤੇ ਕਰਨਾਟਕ ਵਿੱਚ ਦੋ ਮਾਮਲੇ ਸਾਹਮਣੇ ਆਏ ਹਨ। ਰਾਹਤ ਦੀ ਗੱਲ ਇਹ ਹੈ ਕਿ ਰਾਜਸਥਾਨ ਦੇ ਸਾਰੇ 9 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਮਹਾਰਾਸ਼ਟਰ ਦੇ ਪੁਣੇ 'ਚ ਵੀ ਮਰੀਜ਼ ਦੀ ਰਿਪੋਰਟ ਨੈਗੇਟਿਵ ਆਈ ਹੈ। ਦੂਜੇ ਪਾਸੇ ਕਰਨਾਟਕ ਦਾ ਇੱਕ ਓਮੀਕਰੋਨ ਮਰੀਜ਼ ਦੁਬਈ ਭੱਜ ਗਿਆ ਹੈ।
ਇਹ ਵੀ ਪੜ੍ਹੋ: Omicron : ਦਿੱਲੀ 'ਚ ਓਮੀਕਰੋਨ ਦਾ ਦੂਜਾ ਮਾਮਲਾ ਆਇਆ ਸਾਹਮਣੇ, ਜ਼ਿੰਬਾਬਵੇ ਤੋਂ ਪਰਤਿਆ ਪੀੜਤ