ETV Bharat / bharat

ਵਤਨ ਪਰਤੇ ਟੋਕਿਓ ਚੈਂਪਿਅਨਸ, ਢੋਲ ਨਾਲ ਹੋਇਆ ਸਵਾਗਤ

author img

By

Published : Aug 9, 2021, 5:28 PM IST

ਟੋਕੀਓ ਓਲੰਪਿਕਸ ਵਿੱਚ ਇਤਿਹਾਸ ਰਚਣ ਤੋਂ ਬਾਅਦ ਭਾਰਤੀ ਟੀਮ ਦੇ ਸਾਰੇ ਖਿਡਾਰੀ ਅੱਜ ਨਵੀਂ ਦਿੱਲੀ ਪਹੁੰਚੇ। ਸੋਮਵਾਰ ਨੂੰ ਰਾਜਧਾਨੀ ਵਿੱਚ ਸੱਤ ਤਮਗਾ ਜੇਤੂਆਂ ਅਤੇ ਹੋਰਨਾਂ ਖਿਡਾਰੀਆਂ ਦਾ ਪੂਰੇ ਜੋਸ਼ ਤੇ ਢੋਲ ਨਾਲ ਸਵਾਗਤ ਕੀਤਾ ਗਿਆ।

ਵਤਨ ਪਰਤੇ ਟੋਕਿਓ ਚੈਂਪਿਅਨਸ
ਵਤਨ ਪਰਤੇ ਟੋਕਿਓ ਚੈਂਪਿਅਨਸ

ਨਵੀਂ ਦਿੱਲੀ : ਟੋਕੀਓ ਓਲੰਪਿਕਸ ਵਿੱਚ ਇਤਿਹਾਸ ਰਚਣ ਤੋਂ ਬਾਅਦ ਭਾਰਤੀ ਟੀਮ ਦੇ ਸਾਰੇ ਖਿਡਾਰੀ ਅੱਜ ਨਵੀਂ ਦਿੱਲੀ ਪਹੁੰਚੇ। ਸੋਮਵਾਰ ਨੂੰ ਰਾਜਧਾਨੀ ਵਿੱਚ ਸੱਤ ਤਮਗਾ ਜੇਤੂਆਂ ਅਤੇ ਹੋਰਨਾਂ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਦਿੱਲੀ ਦੇ ਅਸ਼ੋਕਾ ਹੋਟਲ ਵਿੱਚ ਸ਼ਾਮ 6.30 ਵਜੇ ਇੱਕ ਸਨਮਾਨ ਸਮਾਰੋਹ ਵੀ ਆਯੋਜਿਤ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਕੋਰੋਨਾ ਸੰਕਟ ਦੌਰਾਨ ਹੋਈਆਂ ਟੋਕੀਓ ਓਲੰਪਿਕਸ ਵਿੱਚ ਭਾਰਤ ਨੇ ਇਤਿਹਾਸ ਰਚਿਆ ਹੈ। ਇਸ ਵਾਰ ਭਾਰਤ ਨੂੰ 7 ਮੈਡਲ ਮਿਲੇ ਹਨ, ਜੋ ਕਿ ਕਿਸੇ ਵੀ ਓਲੰਪਿਕ ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਇਨ੍ਹਾਂ ਵਿੱਚ ਇੱਕ ਸੋਨ ਤਮਗਾ, ਦੋ ਚਾਂਦੀ ਦੇ ਤਮਗੇ ਅਤੇ ਚਾਰ ਕਾਂਸੀ ਦੇ ਤਮਗੇ ਸ਼ਾਮਲ ਹਨ।

ਭਾਰਤੀ ਪੁਰਸ਼ ਹਾਕੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ, ਜਦੋਂ ਕਿ ਮਹਿਲਾ ਹਾਕੀ ਟੀਮ ਚੌਥੇ ਸਥਾਨ 'ਤੇ ਰਹੀ। ਦੋਹਾਂ ਟੀਮਾਂ ਨੇ ਆਪਣੇ ਪ੍ਰਦਰਸ਼ਨ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ। 41 ਸਾਲਾਂ ਬਾਅਦ ਪੁਰਸ਼ ਹਾਕੀ ਟੀਮ ਨੇ ਓਲੰਪਿਕ ਤਮਗਾ ਆਪਣੀ ਝੋਲੀ ਵਿੱਚ ਪਾ ਕੇ ਦੇਸ਼ ਦਾ ਮਾਣ ਵਧਾਇਆ। ਜਦੋਂ ਕਿ ਮਹਿਲਾ ਟੀਮ ਭਾਵੇਂ ਮੈਡਲ ਤੋਂ ਖੁੰਝ ਗਈ, ਪਰ ਆਪਣੀ ਖੇਡ ਅਤੇ ਜਨੂੰਨ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਦੇ ਨਾਲ ਹੀ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਵਿੱਚ ਦੇਸ਼ ਲਈ ਸੋਨਾ ਤਮਗਾ ਲਿਆਂਦਾ ਹੈ।

ਓਲੰਪਿਕ ਵਿੱਚ ਭਾਰਤ ਦਾ ਝੰਡਾ ਲਹਿਰਾਉਣ ਵਾਲੇ ਨੀਰਜ ਚੋਪੜਾ 'ਤੇ ਹੁਣ ਉਨ੍ਹਾਂ ਦਾ ਕਾਲੇਜ ਪੈਸਿਆਂ ਦੀ ਵਰਖਾ ਕਰੇਗਾ।ਨੀਰਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਬੀਏ ਕਰ ਰਹੇ ਹਨ ਅਤੇ ਹੁਣ ਕਾਲੇਜ ਵੱਲੋਂ ਉਨ੍ਹਾਂ ਨੂੰ 50 ਲੱਖ ਰੁਪਏ ਦਾ ਨਗਦ ਇਨਾਮ ਮਿਲੇਗਾ।

ਟੋਕੀਓ ਓਲੰਪਿਕਸ ਦੇ ਚੈਂਪਿਅਨਸ ਵਤਨ ਪਰਤੇ। ਟੋਕੀਓ ਓਲੰਪਿਕਸ ਦੇ ਚੈਂਪਿਅਨਸ ਦੇ ਦਿੱਲੀ ਹਵਾਈ ਅੱਡੇ 'ਤੇ ਉਤਰੇ ਹੀ ਪੂਰੇ ਜੋਸ਼ ਤੇ ਢੋਲ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ 'ਚ ਲੋਕ ਏਅਰਪੋਰਟ ਦੇ ਬਾਹਰ ਨੱਚਦੇ ਤੇ ਖੁਸ਼ੀ ਮਨਾਉਂਦੇ ਹੋਏ ਨਜ਼ਰ ਆਏ। ਟੋਕੀਓ ਓਲੰਪਿਕਸ ਦੇ ਚੈਂਪਿਅਨਸ ਨੂੰ ਦੇਸ਼ ਵਾਸੀਆਂ ਵੱਲੋਂ ਬੇਹਦ ਪਿਆਰ ਤੇ ਸਨਮਾਨ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਇਨ੍ਹਾਂ ਤਸਵੀਰਾਂ ’ਚ ਟੋਕੀਓ ਓਲੰਪਿਕ ਦੇ 'ਤਗਮਾ ਜੇਤੂ', ਚਾਂਦੀ ਤੋਂ ਸ਼ੁਰੂ ਸਫਰ ਗੋਲਡ ’ਤੇ ਖਤਮ

ETV Bharat Logo

Copyright © 2024 Ushodaya Enterprises Pvt. Ltd., All Rights Reserved.