ਚੰਡੀਗੜ੍ਹ: ਨੂਹ ਵਿੱਚ ਬ੍ਰਜ ਮੰਡਲ ਯਾਤਰਾ ਦੌਰਾਨ ਹੋਈ ਹਿੰਸਾ 'ਚ ਹੁਣ ਤੱਕ 6 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ 88 ਲੋਕ ਜ਼ਖਮੀ ਹਨ। ਇਸ ਦੇ ਨਾਲ ਹੀ ਹਿੰਸਾ ਤੋਂ ਬਾਅਦ ਪੁਲਿਸ ਟੀਮ ਐਕਸ਼ਨ ਮੋਡ ਵਿੱਚ ਆ ਗਈ ਹੈ। ਨੂਹ ਹਿੰਸਾ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੁਣ ਤੱਕ ਕੁੱਲ 142 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਕੁੱਲ 312 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੁਣ ਤੱਕ 106 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਨੂਹ ਜ਼ਿਲ੍ਹੇ ਵਿੱਚ ਸਭ ਤੋਂ ਵੱਧ 57 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਪੁਲਿਸ ਟੀਮ ਮੁਲਜ਼ਮ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ।
ਨੂਹ ਜ਼ਿਲ੍ਹੇ ਵਿੱਚ 57 ਐਫਆਈਆਰ: ਨੂਹ ਵਿੱਚ ਬ੍ਰਜ ਮੰਡਲ ਯਾਤਰਾ ਦੌਰਾਨ ਦੋ ਭਾਈਚਾਰਿਆਂ ਦਰਮਿਆਨ ਹੋਈ ਹਿੰਸਾ ਦੇ ਸਬੰਧ ਵਿੱਚ ਜ਼ਿਲ੍ਹੇ ਵਿੱਚ ਹੁਣ ਤੱਕ 57 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 170 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਲੈਕਟਰ ਨੇ ਕਿਹਾ ਹੈ ਕਿ ਕਰਫਿਊ ਵਿੱਚ ਢਿੱਲ ਦੌਰਾਨ ਜ਼ਿਲ੍ਹੇ ਦੇ ਐਮਸੀ ਖੇਤਰਾਂ ਵਿੱਚ ਬੈਂਕ ਅਤੇ ਏਟੀਐਮ ਦੁਪਹਿਰ 3 ਵਜੇ ਤੱਕ ਖੁੱਲ੍ਹੇ ਰਹਿਣਗੇ। ਹਰਿਆਣਾ ਰਾਜ ਟਰਾਂਸਪੋਰਟ ਡਿਪੂ ਦੀ ਬੱਸ ਸੇਵਾ ਵੀ ਬਹਾਲ ਕਰ ਦਿੱਤੀ ਗਈ ਹੈ। ਨੂਹ ਹਿੰਸਾ ਤੋਂ ਬਾਅਦ ਇਸ ਇਲਾਕੇ 'ਚ ਬੱਸ ਸੇਵਾ ਬੰਦ ਕਰ ਦਿੱਤੀ ਗਈ ਸੀ। ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਅੱਜ ਰਾਤ ਤੱਕ ਇੰਟਰਨੈੱਟ ਸੇਵਾ ਬੰਦ ਰੱਖੀ ਗਈ ਹੈ।
ਫਰੀਦਾਬਾਦ ਜ਼ਿਲ੍ਹੇ 'ਚ ਧਾਰਾ-144 ਹਟਾਈ ਗਈ: ਨੂਹ 'ਚ ਹਿੰਸਾ ਤੋਂ ਬਾਅਦ ਹਾਲਾਤ ਆਮ ਵਾਂਗ ਹੋਣ 'ਤੇ ਫਰੀਦਾਬਾਦ ਜ਼ਿਲ੍ਹੇ 'ਚ ਧਾਰਾ-144 ਹਟਾ ਦਿੱਤੀ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਵਿਕਰਮ ਸਿੰਘ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹੇ ਵਿੱਚ ਪੂਰੀ ਤਰ੍ਹਾਂ ਸ਼ਾਂਤੀਪੂਰਨ ਸਥਿਤੀ ਨੂੰ ਦੇਖਦੇ ਹੋਏ ਧਾਰਾ-144 ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। ਦੱਸ ਦੇਈਏ ਕਿ ਹਿੰਸਾ ਪ੍ਰਭਾਵਿਤ ਖੇਤਰਾਂ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਧਾਰਾ-144 ਲਾਗੂ ਕੀਤੀ ਗਈ ਸੀ।
- Monsoon Session 2023 Updates: ਲੋਕ ਸਭਾ ਦੀ ਕਾਰਵਾਈ ਮੁਲਤਵੀ, ਭਾਜਪਾ ਸੰਸਦੀ ਦਲ ਦੀ ਬੈਠਕ 'ਚ ਪੀਐਮ ਮੋਦੀ ਨੇ ਕਿਹਾ- ਹੰਕਾਰੀ ਗਠਜੋੜ ਨੂੰ ਏਕਤਾ ਨਾਲ ਜਵਾਬ ਦਿਓ
- ਪਾਕਿਸਤਾਨ: ਬਲੋਚਿਸਤਾਨ ਦੇ ਪੰਜਗੁਰ ਵਿੱਚ ਧਮਾਕੇ ਦੌਰਾਨ ਯੂਸੀ ਚੇਅਰਮੈਨ ਸਮੇਤ 7 ਦੀ ਮੌਤ
- ਟਮਾਟਰਾਂ ਦੇ ਰੇਟਾਂ ਨੇ ਲੋਕਾਂ ਦੇ ਮੂੰਹ ਕੀਤੇ ਲਾਲ, ਗ੍ਰਾਹਕਾਂ ਨੇ ਸਰਕਾਰਾਂ ਨੂੰ ਕੀਤੀ ਵਿਸ਼ੇਸ਼ ਅਪੀਲ
ਇੰਟਰਨੈੱਟ ਸੇਵਾ 'ਤੇ ਹੈ ਰੋਕ: ਇਸ ਦੇ ਨਾਲ ਹੀ ਹਰਿਆਣਾ ਦੇ ਕੁਝ ਇਲਾਕਿਆਂ 'ਚ ਸਰਕਾਰ ਵਲੋਂ 8 ਅਗਸਤ ਤੱਕ ਇੰਟਰਨੈੱਟ ਸੇਵਾ 'ਤੇ ਰੋਕ ਲਗਾਈ ਸੀ ਤਾਂ ਜੋ ਕਿਸੇ ਵੀ ਤਰਾਂ ਦੀ ਅਫ਼ਵਾਹ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਜਿਸ ਦਾ ਕਿ ਅੱਜ ਆਖਰੀ ਦਿਨ ਹੈ। ਇਸ ਲਈ ਜੇਕਰ ਸਰਕਾਰ ਇਸ ਰੋਕ ਨੂੰ ਅੱਗੇ ਨਹੀਂ ਵਧਾਉਂਦੀ ਤਾਂ ਲੋਕ ਰਾਤ 12 ਵਜੇ ਤੋਂ ਬਾਅਦ ਪਹਿਲਾਂ ਦੀ ਤਰਾਂ ਇੰਟਰਨੈੱਟ ਦੀ ਵਰਤੋਂ ਕਰ ਸਕਣਗੇ।