ਨਵੀਂ ਦਿੱਲੀ: ਏਅਰ ਇੰਡੀਆ ਟਾਟਾ ਗਰੁੱਪ ਕੋਲ ਪਹੁੰਚਦੇ ਹੀ ਹੁਣ ਦੇਸ਼ ਵਿੱਚ ਟਾਟਾ ਦੀਆਂ ਤਿੰਨ ਏਅਰਲਾਈਨਜ਼ ਹੋ ਗਈਆਂ ਹਨ। ਇਸ ਵਿੱਚ ਵਿਸਤਾਰਾ, ਏਅਰਏਸ਼ੀਆਂ ਅਤੇ ਏਅਰ ਇੰਡੀਆ ਸ਼ਾਮਲ ਹਨ। ਟਾਟਾ ਗਰੁੱਪ ਨੇ ਇਨ੍ਹਾਂ ਏਅਰਲਾਈਨਜ਼ ਵਿਚਾਲੇ ਸਹਿਯੋਗ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਦਾ ਪਹਿਲਾਂ ਫ਼ਾਇਦਾ ਏਅਰ ਇੰਡੀਆ ਅਤੇ ਏਅਰ ਏਸ਼ੀਆ ਦੇ ਗਾਹਕਾਂ ਨੂੰ ਮਿਲਣ ਜਾ ਰਿਹਾ ਹੈ।
ਏਅਰ ਇੰਡੀਆ ਅਤੇ ਏਅਰ ਏਸ਼ੀਆ ਨੇ 'ਇੰਟਰਲਾਈਨ ਕੰਸੀਡਰੇਸ਼ਨ ਆਨ ਅਨਿਯਮਿਤ ਸੰਚਾਲਨ' (IROPs) ਸਮਝੌਤੇ ਉੱਤੇ ਹਸਤਾਖ਼ਰ ਕੀਤੇ ਹਨ। ਇਸ ਦਾ ਮਤਲਬ ਹੈ ਕਿ ਜੇਕਰ ਕਿਸੇ ਵੀ ਏਅਰਲਾਈਨ ਦੀ ਸੇਵਾ ਵਿੱਚ ਅੜਚਨ ਆਉਂਦੀ ਹੈ ਤਾਂ ਉਸ ਦੇ ਯਾਤਰੀ ਨੂੰ ਦੂਜੀ ਫਲਾਈਟ ਏਅਰਲਾਈਨ ਦੀ ਪਹਿਲੀ ਉਪਲਬਧ ਫਲਾਈਟ ਉੱਤੇ ਉਡਾਣ ਭਰਨ ਦੀ ਸਹੂਲਤ ਦਿੱਤੀ ਜਾਵੇਗੀ।
IROPS ਸਮਝੌਤਾ ਕੀ ਹੈ
ਦੋਵੇਂ ਏਅਰਲਾਈਨਜ਼ ਟਾਟਾ ਗਰੁੱਪ ਨਾਲ ਸਬੰਧਤ ਹਨ। ਦੋਵਾਂ ਏਅਰਲਾਈਨਾਂ ਵਿਚਾਲੇ IROPS ਸਮਝੌਤੇ 'ਤੇ ਹਸਤਾਖ਼ਰ ਕੀਤੇ ਗਏ ਹਨ। ਇਹ ਸਮਝੌਤਾ ਕਿਸੇ ਵੀ ਕਾਰਨ ਕਰਕੇ ਉਡਾਣ ਵਿੱਚ ਦੇਰੀ ਹੋਣ ਦੀ ਸਥਿਤੀ ਵਿੱਚ ਏਅਰਲਾਈਨਾਂ ਨੂੰ ਇੱਕ ਦੂਜੇ ਦੇ ਯਾਤਰੀਆਂ ਨੂੰ ਸਾਂਝਾ ਕਰਨ ਦੀ ਇਜਾਜ਼ਤ ਦਿੰਦਾ ਹੈ।
ਘਰੇਲੂ ਉਡਾਣਾਂ ਲਈ ਸਮਝੌਤਾ
ਦੋਵਾਂ ਏਅਰਲਾਈਨਾਂ ਵਿਚਾਲੇ ਇਹ ਸਮਝੌਤਾ ਘਰੇਲੂ ਉਡਾਣ ਦੌਰਾਨ ਵੈਧ ਹੋਵੇਗਾ। ਇਹ ਸਮਝੌਤਾ 2 ਸਾਲਾਂ ਲਈ ਕੀਤਾ ਗਿਆ ਹੈ, ਜਿਸ ਤਹਿਤ ਇਹ ਸਮਝੌਤਾ 10 ਫਰਵਰੀ 2022 ਤੋਂ 9 ਫਰਵਰੀ 2024 ਤੱਕ ਮੁਨਿਆਦ ਰਹੇਗੀ। ਆਈਆਰਓਪੀਐਸ ਸਮਝੌਤੇ ਵਿੱਚ ਕਿਹਾ ਗਿਆ ਹੈ ਕਿ, ਏਅਰਏਸ਼ੀਆ ਇੰਡੀਆ ਦੀ ਉਡਾਣ ਰੱਦ ਹੋਣ ਦੀ ਸਥਿਤੀ ਵਿੱਚ, ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਇਸ ਕਾਰਨ ਏਅਰ ਇੰਡੀਆ ਦੀ ਉਡਾਣ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ। ਇਹ ਸਮਝੌਤਾ ਟਾਟਾ ਗਰੁੱਪ ਨੇ ਏਅਰ ਇੰਡੀਆ ਦੀ ਸੇਵਾ ਨੂੰ ਬਿਹਤਰ ਬਣਾਉਣ ਲਈ ਕੀਤਾ ਹੈ। ਇਸ ਦੇ ਜ਼ਰੀਏ ਯਾਤਰੀ ਤੈਅ ਸਮੇਂ 'ਚ ਆਪਣੀ ਮੰਜ਼ਿਲ 'ਤੇ ਪਹੁੰਚ ਸਕਣਗੇ।
ਦੱਸ ਦਈਏ ਕਿ 68 ਸਾਲਾਂ ਬਾਅਦ, 26 ਜਨਵਰੀ 2022 ਨੂੰ, ਏਅਰ ਇੰਡੀਆ ਟਾਟਾ ਸਮੂਹ ਵਿੱਚ ਵਾਪਸ ਆ ਗਈ ਹੈ। ਟਾਟਾ ਸੰਨਜ਼ ਦੇ ਚੇਅਰਮੈਨ ਰਤਨ ਟਾਟਾ ਨੇ ਸੌਦੇ ਤੋਂ ਬਾਅਦ ਟਵੀਟ ਕਰਕੇ ਕਿਹਾ ਕਿ ਏਅਰ ਇੰਡੀਆ ਲਈ ਟਾਟਾ ਗਰੁੱਪ ਦੀ ਬੋਲੀ ਜਿੱਤਣਾ ਚੰਗੀ ਖ਼ਬਰ ਹੈ। ਏਅਰ ਇੰਡੀਆ ਨੂੰ ਮੁੜ ਸੁਰਜੀਤ ਕਰਨ ਲਈ ਕਾਫੀ ਮਿਹਨਤ ਕਰਨੀ ਪਵੇਗੀ। ਇਸ ਨਾਲ ਉਨ੍ਹਾਂ ਨੇ ਉਮੀਦ ਜਤਾਈ ਕਿ ਟਾਟਾ ਏਵੀਏਸ਼ਨ ਨੂੰ ਬਾਜ਼ਾਰ 'ਚ ਚੰਗਾ ਮੌਕਾ ਮਿਲੇਗਾ।
ਇਹ ਵੀ ਪੜ੍ਹੋ: ਸਾਂਸਦ ਰਵਨੀਤ ਬਿੱਟੂ ਦਾ ਮੋਦੀ ਦੀ ਪੰਜਾਬ ਰੈਲੀ ’ਤੇ ਤੰਜ਼, ਕਿਹਾ- ਬੇਇਜ਼ਤੀ ਨਾ ਹੋਵੇ ਇਸ ਲਈ ਅਸੀਂ ਭੇਜ ਦੇਵਾਂਗੇ ਲੋਕ