ਅਜਮੇਰ: ਜੇਲ੍ਹ ਪ੍ਰਸ਼ਾਸਨ ਦੀ ਚੌਕਸੀ ਕਾਰਨ ਹਾਈ ਸਕਿਓਰਿਟੀ ਜੇਲ੍ਹ ਦੀ ਸੁਰੱਖਿਆ ਨੂੰ ਲਾਰੇਂਸ ਬਿਸ਼ਨੋਈ ਤੋੜਨ 'ਚ ਅਸਫਲ ਰਿਹਾ ਹੈ। ਇਸ ਨਾਲ ਹੀ ਬਦਨਾਮ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਜੇਲ੍ਹ ਸੈਲ 'ਚ ਮੋਬਾਈਲ ਲੈ ਜਾਣ ਦੇ ਇਰਾਦੇ 'ਚ ਪਾਣੀ ਫਿਰ ਗਿਆ।
ਸੂਬੇ ਦੀ ਇਕਲੌਤੀ ਹਾਈ ਸਕਿਓਰਿਟੀ ਜੇਲ੍ਹ 'ਚ ਲਾਰੇਂਸ ਬਿਸ਼ਨੋਈ ਨੂੰ ਭਰਤਪੁਰ ਜੇਲ੍ਹ 'ਚ ਤਬਦੀਲ ਕੀਤਾ ਗਿਆ ਸੀ। ਕੜੀ ਸੁਰੱਖਿਆ ਵਿਚਾਲੇ ਲਾਰੇਂਸ ਨੂੰ ਹਾਈ ਸਕਿਓਰਿਟੀ ਜੇਲ੍ਹ ਲਿਆਂਦਾ ਗਿਆ। ਜਿਥੇ ਬੈਗ ਸਕੈਨਰ ਨਹੀਂ ਹੋਣ ਕਾਰਨ ਉਸ ਦੇ ਸਾਮਾਨ ਨੂੰ ਜਾਂਚ ਲਈ ਕੇਂਦਰੀ ਕਾਰਾਗਾਰ ਜੇਲ੍ਹ ਲਿਆਂਦਾ ਗਿਆ। ਕੇਂਦਰੀ ਕਾਰਾਗਾਰ ਜੇਲ੍ਹ 'ਚ ਬੈਗ ਸਕੈਨਰ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।
ਜੇਲ੍ਹ ਸੁਪਰਡੈਂਟ ਪ੍ਰੀਤੀ ਚੌਧਰੀ ਨੇ ਦੱਸਿਆ ਕਿ ਲਾਰੇਂਸ ਬਿਸ਼ਨੋਈ ਦੇ ਚਾਰ ਬੈਗ ਸਨ, ਜਿਸ ਵਿਚੋਂ 2 ਬੈਗ 'ਚ ਗੁਪਤ ਜੇਬਾਂ ਬਣੀਆਂ ਹੋਈਆਂ ਸਨ। ਤਲਾਸ਼ੀ ਦੌਰਾਨ ਉਸ 'ਚੋਂ ਮੋਬਾਈਲ, 2 ਸਿਮ ਦੇ ਨਾਲ 4 ਡੇਟਾ ਕੇਬਲ ਤੇ ਇੱਕ ਈਅਰ ਫੋਨ ਬਰਾਮਦ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਮਾਮਲੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਦੀ ਇੱਕ ਟੀਮ ਜੇਲ੍ਹ ਵਿੱਚ ਹੋਏ ਕੇਸ ਦੀ ਜਾਂਚ ਰਿਪੋਰਟ ਲਵੇਗੀ। ਨਾਲ ਹੀ ਲਾਰੈਂਸ ਬਿਸ਼ਨੋਈ ਖ਼ਿਲਾਫ਼ ਸਿਵਲ ਲਾਈਨਜ਼ ਥਾਣੇ ਵਿਖੇ ਮੁਕੱਦਮਾ ਦਰਜ ਕੀਤਾ ਜਾਵੇਗਾ।