ETV Bharat / bharat

ਖੇਤੀ ਕਾਨੂੰਨਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਈ ਪੱਤਰ ਨਹੀਂ ਮਿਲਿਆ: ਨੱਢਾ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਲਿਖੇ ਪੱਤਰ ਬਾਰੇ ਬੁੱਧਵਾਰ ਰਾਜ ਸਭਾ ਮੈਂਬਰ ਅਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਜਿਹਾ ਕੋਈ ਪੱਤਰ ਅਜੇ ਤੱਕ ਪ੍ਰਾਪਤ ਨਹੀਂ ਹੋਇਆ ਹੈ, ਜਿਸ ਬਾਰੇ ਮੀਡੀਆ ਵਿੱਚ ਚਰਚਾ ਹੋ ਰਹੀ ਹੈ।

ਖੇਤੀ ਕਾਨੂੰਨਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਈ ਪੱਤਰ ਨਹੀਂ ਮਿਲਿਆ: ਨੱਢਾ
ਖੇਤੀ ਕਾਨੂੰਨਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਈ ਪੱਤਰ ਨਹੀਂ ਮਿਲਿਆ: ਨੱਢਾ
author img

By

Published : Nov 4, 2020, 10:38 PM IST

ਨਵੀਂ ਦਿੱਲੀ: ਮੁੱਖ ਮੰਤਰੀ ਪੰਜਾਬ ਵੱਲੋਂ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਲਿਖੇ ਪੱਤਰ ਬਾਰੇ ਬੁੱਧਵਾਰ ਰਾਜ ਸਭਾ ਮੈਂਬਰ ਅਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਜਿਹਾ ਕੋਈ ਪੱਤਰ ਅਜੇ ਤੱਕ ਪ੍ਰਾਪਤ ਨਹੀਂ ਹੋਇਆ ਹੈ, ਜਿਸ ਬਾਰੇ ਮੀਡੀਆ ਵਿੱਚ ਚਰਚਾ ਹੋ ਰਹੀ ਹੈ।

ਭਾਜਪਾ ਪ੍ਰਧਾਨ ਨੇ ਆਪਣੇ ਟਵਿੱਟਰ ਖਾਤੇ 'ਤੇ ਇੱਕ ਟਵੀਟ ਰਾਹੀਂ ਲਿਖਿਆ, ''ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੁੱਲੇ ਪੱਤਰ ਬਾਰੇ ਮੇਰਾ ਜਵਾਬ ਇਹ ਹੈ ਕਿ ਉਨ੍ਹਾਂ ਨੇ 1 ਨਵੰਬਰ 2020 ਨੂੰ ਮੀਡੀਆ ਦੇ ਅਨੁਸਾਰ ਮੈਨੂੰ ਕੋਈ ਪੱਤਰ ਭੇਜਿਆ ਸੀ, ਹਾਲਾਂਕਿ ਇਸ ਸਮੇਂ ਤੱਕ ਮੈਨੂੰ ਉਨ੍ਹਾਂ ਵੱਲੋਂ ਕੋਈ ਅਜਿਹਾ ਪੱਤਰ ਨਹੀਂ ਮਿਲਿਆ ਹੈ, ਫਿਰ ਵੀ ਮੈਂ ਮੀਡੀਆ ਰਾਹੀਂ ਪ੍ਰਾਪਤ ਉਨ੍ਹਾਂ ਦੇ ਪੱਤਰ ਦਾ ਜਵਾਬ ਦੇ ਰਿਹਾ ਹਾਂ।''

  • ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੁੱਲੇ ਪੱਤਰ ਬਾਰੇ ਮੇਰਾ ਜਵਾਬ ਇਹ ਹੈ ਕਿ ਉਹਨਾਂ ਨੇ 1 ਨਵੰਬਰ 2020 ਨੂੰ ਮੀਡੀਆ ਦੇ ਅਨੁਸਾਰ ਮੈਨੂੰ ਕੋਈ ਪੱਤਰ ਭੇਜਿਆ ਸੀ, ਹਾਲਾਂਕਿ ਇਸ ਸਮੇਂ ਤੱਕ ਮੈਨੂੰ ਉਹਨਾਂ ਵੱਲੋਂ ਕੋਈ ਅਜਿਹਾ ਪੱਤਰ ਨਹੀਂ ਮਿਲਿਆ ਹੈ, ਫਿਰ ਵੀ ਮੈਂ ਮੀਡੀਆ ਰਾਹੀਂ ਪ੍ਰਾਪਤ ਉਹਨਾਂ ਦੇ ਪੱਤਰ ਦਾ ਜਵਾਬ ਦੇ ਰਿਹਾ ਹਾਂ। pic.twitter.com/6tfhfVTqVy

    — Jagat Prakash Nadda (@JPNadda) November 4, 2020 " class="align-text-top noRightClick twitterSection" data=" ">

ਜ਼ਿਕਰਯੋਗ ਹੈ ਕਿ ਇੱਕ ਨਵੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਵੱਲੋਂ ਕਿਸਾਨੀ ਅੰਦੋਲਨ ਦੀ ਨਕਸਲਵਾਦ ਨਾਲ ਤੁਲਨਾ ਅਤੇ ਰੇਲਵੇ ਵੱਲੋਂ ਮਾਲ ਗੱਡੀਆਂ ਦੀ ਨਿਰੰਤਰ ਮੁਅੱਤਲੀ ਨੂੰ ਲੈ ਕੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੂੰ ਇੱਕ ਪੱਤਰ ਲਿੱਖ ਕੇ ਚਿਤਾਵਨੀ ਦਿੱਤੀ ਸੀ ਕਿ ਇਸ ਦੇ ਨਾ ਸਿਰਫ਼ ਪੰਜਾਬ ਬਲਕਿ ਦੇਸ਼ ਲਈ ਖ਼ਤਰਨਾਕ ਨਤੀਜੇ ਹੋ ਸਕਦੇ ਹਨ।

  • ਮੈਂ ਕੈਪਟਨ ਸਾਹਿਬ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਭਾਜਪਾ ਕਿਸਾਨਾਂ ਅਤੇ ਦੇਸ਼ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਮੁੱਖ ਮੰਤਰੀ ਪੰਜਾਬ ਨੇ ਪੱਤਰ ਵਿੱਚ ਨੱਢਾ ਨੂੰ ਲਿਖਿਆ ਸੀ ਕਿ ਕੇਂਦਰ ਨੂੰ ਇਸ ਗੰਭੀਰ ਮੁੱਦੇ ਨੂੰ ਸੁਲਝਾਉਣ ਲਈ ਅਗਵਾਈ ਕਰਨੀ ਚਾਹੀਦੀ ਹੈ, ਜੋ ਨਾ ਸਿਰਫ਼ ਪੰਜਾਬ ਨੂੰ, ਬਲਕਿ ਦੂਜੇ ਰਾਜਾਂ ਅਤੇ ਰਾਸ਼ਟਰੀ ਸੁਰੱਖਿਆ ਨੂੰ ਵੀ ਅਣਸੁਖਾਵੀਂ ਦੁਰਦਸ਼ਾ ਅਤੇ ਨੁਕਸਾਨ ਪਹੁੰਚਾ ਰਹੇ ਹਨ ਅਤੇ ਤੁਸੀਂ ਕੇਂਦਰ ਦੀ ਪ੍ਰਮੁੱਖ ਪਾਰਟੀ ਦੇ ਨੇਤਾ ਵਜੋਂ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਸਕਦੇ ਹੋ।

ਬੁੱਧਵਾਰ ਪੱਤਰ ਬਾਰੇ ਭਾਜਪਾ ਪ੍ਰਧਾਨ ਨੇ ਅੱਗੇ ਟਵੀਟ ਵਿੱਚ ਲਿਖਿਆ ਕਿ ਅਜਿਹਾ ਲੱਗਦਾ ਹੈ ਕਿ ਕੈਪਟਨ ਨੇ ਇਹ ਪੱਤਰ ਸਿਰਫ਼ ਮੀਡੀਆ ਲਈ ਲਿਖਿਆ ਸੀ, ਜਿਸ ਦਾ ਅਰਥ ਹੈ ਕਿ ਉਨ੍ਹਾਂ ਦਾ ਉਦੇਸ਼ ਸਿਰਫ਼ ਅਤੇ ਸਿਰਫ਼ ਸਿਆਸੀ ਰੌਲਾ ਪਾਉਣਾ ਸੀ ਅਤੇ ਇਸ ਪੱਤਰ ਦਾ ਉਠਾਏ ਗਏ ਮਸਲਿਆਂ ਬਾਰੇ ਕੋਈ ਸਰੋਕਾਰ ਨਹੀਂ ਹੈ।

ਨੱਢਾ ਨੇ ਕਿਹਾ ਕਿ ਉਹ ਇਸ ਜਵਾਬ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਦੱਸਣਾ ਚਾਹੁੰਦੇ ਹਨ ਭਾਜਪਾ ਕਿਸਾਨਾਂ ਅਤੇ ਦੇਸ਼ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.