ETV Bharat / bharat

Nirmala Sitharaman on Congress: ਕਾਂਗਰਸ 'ਤੇ ਸੀਤਾਰਮਨ ਦਾ ਤੰਜ, ਕਿਹਾ- ਡੇਟੋਲ ਨਾਲ ਮੂੰਹ ਕਰੋ ਸਾਫ਼ - ਪੈਟਰੋਲ ਡੀਜ਼ਲ ਉੱਤੇ ਵੈਟ

ਬਜਟ ਸੈਸ਼ਨ 2023 ਲਗਾਤਾਰ ਰਿਵਾਇਤੀ ਪਾਰਟੀਆਂ ਦੇ ਵਿਵਾਦ ਨਾਲ ਭਖਿਆ ਹੋਇਆ ਹੈ ਅਤੇ ਹੁਣ ਕੇਂਦਰੀ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ 'ਚ ਜਵਾਬ ਦਿੰਦੇ ਹੋਏ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ 'ਤੇ ਨਿਸ਼ਾਨਾ ਸਾਧਿਆ। ਸਦਨ ਵਿੱਚ ਆਮ ਚਰਚਾ ਦੌਰਾਨ ਉਨ੍ਹਾਂ ਨੇ ਕਾਂਗਰਸ ਨੂੰ ਡੇਟੋਲ ਨਾਲ ਮੂੰਹ ਧੋਣ ਦੀ ਸਲਾਹ ਵੀ ਦਿੱਤੀ। ਵੈਟ ਦੇ ਮੁੱਦੇ 'ਤੇ ਵੀ ਵਿੱਤ ਮੰਤਰੀ ਨੇ ਕਾਂਗਰਸ ਨੂੰ ਘੇਰਿਆ।

NIRMALA SITHARAMAN TAUNTED CONGRESS IN PARLIAMENT SAID BEFORE SPEAKING ON CORRUPTION CLEAN YOUR MOUTH WITH DETTOL
Nirmala Sitharaman on Congress: ਕਾਂਗਰਸ 'ਤੇ ਸੀਤਾਰਮਨ ਦਾ ਤੰਜ, ਕਿਹਾ-ਡੈਟੋਲ ਨਾਲ ਮੂੰਹ ਸਾਫ਼ ਕਰੋ
author img

By

Published : Feb 11, 2023, 1:27 PM IST

ਨਵੀਂ ਦਿੱਲੀ: ਕੇਂਦਰੀ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਂਗਰਸ ਦੇ ਸੰਸਦ ਮੈਂਬਰਾਂ ਦੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਦਾ ਜਵਾਬ ਦਿੰਦੇ ਹੋਏ ਕਾਂਗਰਸ ਉੱਤੇ ਤੰਜ ਕੱਸਿਆ ਹੈ। ਲੋਕ ਸਭਾ 'ਚ 2023-24 ਦੇ ਬਜਟ 'ਤੇ ਚਰਚਾ ਕਰਦੇ ਹੋਏ ਉਨ੍ਹਾਂ ਕਿਹਾ, 'ਓਏ, ਭ੍ਰਿਸ਼ਟਾਚਾਰ ਦੇ ਸਿਖਰ ਉੱਤੇ ਬੈਠੀ ਕਾਂਗਰਸ ਭ੍ਰਿਸ਼ਟਾਚਾਰ ਦੀ ਗੱਲ ਕਰ ਰਹੀ ਹੈ, ਉਨ੍ਹਾਂ ਕਾਂਗਰਸ ਨੂੰ ਡੇਟੋਲ ਨਾਲ ਆਪਣਾ ਮੂੰਹ ਸਾਫ਼ ਕਰਨ ਦੀ ਸਲਾਹ ਦਿੱਤੀ। ਵਿੱਤ ਮੰਤਰੀ ਸੀਤਾਰਮਨ ਨੇ ਇਹ ਗੱਲ ਹਿਮਾਚਲ 'ਚ ਚੋਣਾਂ ਤੋਂ ਬਾਅਦ ਵੈਟ ਵਧਾਉਣ ਤੋਂ ਬਾਅਦ ਸਦਨ 'ਚ ਕਹੀ।

ਦਰਅਸਲ ਕਾਂਗਰਸ ਨੇ ਹਿਮਾਚਲ 'ਚ ਸਰਕਾਰ ਬਣਦੇ ਹੀ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਵਧਾ ਦਿੱਤਾ ਹੈ। ਵਿੱਤ ਮੰਤਰੀ ਨੇ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਕਾਂਗਰਸ ਨੇ ਹਿਮਾਚਲ 'ਚ ਸੱਤਾ 'ਚ ਆਉਂਦੇ ਹੀ ਡੀਜ਼ਲ 'ਤੇ ਵੈਟ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਇਹ ਕਾਂਗਰਸ ਦਾ ਸੱਭਿਆਚਾਰ ਹੈ ਉਨ੍ਹਾਂ ਅੱਗੇ ਕਾਂਗਰਸ 'ਤੇ ਹਮਲਾ ਕਰਦਿਆਂ ਕਿਹਾ ਕਿ 'ਉਹ ਇਲਜ਼ਾਮ ਲਾਉਣਗੇ, ਸਦਨ ਤੋਂ ਵਾਕਆਊਟ ਕਰਨਗੇ ਪਰ ਗੱਲ ਨਹੀਂ ਸੁਣਨਗੇ'।

ਖ਼ਜ਼ਾਨਾ ਮੰਤਰੀ ਸੀਤਾਰਮਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੈਟਰੋਲ ਡੀਜ਼ਲ 'ਤੇ ਵੀ ਵੈਟ ਵਧਾ ਦਿੱਤਾ ਹੈ, ਜਿਸ ਤੋਂ ਬਾਅਦ ਕੀਮਤਾਂ 95 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ। ਭਾਜਪਾ ਦੇ ਇਕ ਸੰਸਦ ਮੈਂਬਰ ਨੇ ਵਿੱਤ ਮੰਤਰੀ ਨੂੰ ਰਾਜਸਥਾਨ 'ਤੇ ਬੋਲਣ ਲਈ ਕਿਹਾ ਤਾਂ ਉਨ੍ਹਾਂ ਕਿਹਾ, 'ਰਾਜਸਥਾਨ 'ਚ ਕੁਝ ਗੜਬੜ ਹੈ ਭਾਈ। ਇਸ ਸਾਲ ਪਿਛਲੇ ਸਾਲ ਦਾ ਬਜਟ ਪੜ੍ਹਿਆ ਗਿਆ ਹੈ, ਪਰ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਕਿਸੇ ਦੇ ਸਾਹਮਣੇ ਅਜਿਹੀ ਸਥਿਤੀ ਨਾ ਆਵੇ ਕਿ ਕੋਈ ਪਿਛਲੇ ਸਾਲ ਦਾ ਬਜਟ ਪੜ੍ਹ ਲਵੇ।

ਇਹ ਵੀ ਪੜ੍ਹੋ: Car Fell In Canal: ਮੰਦਰ ਵਿੱਚ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, 3 ਮੌਤਾਂ

ਸੀਐਮ ਅਸ਼ੋਕ ਗਹਿਲੋਤ ਨੇ ਪਿਛਲੇ ਸਾਲ ਦਾ ਬਜਟ ਪੜ੍ਹਿਆ: ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਨੇ ਸੂਬੇ ਦਾ ਪਿਛਲੇ ਸਾਲ ਦਾ ਬਜਟ ਪੇਸ਼ ਕੀਤਾ। ਹਾਲਾਂਕਿ ਬਾਅਦ 'ਚ ਗਲਤੀ ਦਾ ਅਹਿਸਾਸ ਹੋਇਆ। ਉਨ੍ਹਾਂ ਗਲਤੀ ਸਵੀਕਾਰ ਕਰਦਿਆਂ ਕਿਹਾ ਕਿ ‘ਬਜਟ ਦਾ ਸਿਰਫ ਪਹਿਲਾ ਪੰਨਾ ਹੀ ਗਲਤ ਸੀ’।

ETV Bharat Logo

Copyright © 2025 Ushodaya Enterprises Pvt. Ltd., All Rights Reserved.