ETV Bharat / bharat

ਮੌਤ ਦੀ ਨੀਂਦ ਸੌਂ ਗਈ ਮੁੰਬਈ ਦੀ ਨਿਰਭਯਾ

author img

By

Published : Sep 11, 2021, 12:54 PM IST

ਮੁੰਬਈ ਵਿਖੇ ਦਿੱਲੀ ਦੇ ਨਿਰਭਯਾ ਕਾਂਡ ਵਾਂਗ ਵਾਪਰੀ ਘਟਨਾ ਦੀ ਸ਼ਿਕਾਰ 30 ਸਾਲਾ ਮਹਿਲਾ ਆਖਰ ਦਮ ਤੋੜ (rape victim dies) ਗਈ। ਉਹ ਜਿੰਦਗੀ ਤੇ ਮੌਤ ਦੀ ਲੜਾਈ ਦੌਰਾਨ ਰਾਜਾਵਾੜੀ ਹਸਪਤਾਲ ਵਿੱਚ ਸਦਾ ਲਈ ਸੌਂ ਗਈ। ਵਾਰਦਾਤ ਦੇ 24 ਘੰਟਿਆਂ ਦਰਮਿਆਨ ਹੀ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਵੱਧ ਖੂਨ ਵਗਣ ਕਾਰਨ ਹੋਈ ਦੱਸੀ ਜਾਂਦੀ ਹੈ।

ਮੁੰਬਈ ਨਿਰਭਯਾ ਦੀ ਮੌਤ
ਮੁੰਬਈ ਨਿਰਭਯਾ ਦੀ ਮੌਤ

ਮੁੰਬਈ: ਮੁੰਬਈ ਵਿੱਚ ਨਿਰਭਯਾ (Mumbai Nirbhya) ਦਾ ਸੰਘਰਸ਼ ਦੌਰਾਨ ਮੌਤ ਦੇ ਨਾਲ ਅੰਤ ਹੋ ਗਿਆ। ਸਾਕੀਨਾਕਾ ਬਲਾਤਕਾਰ ਪੀੜਤਾ (Sakinaka rape victim) ਦੀ ਰਾਜਾਵਾੜੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਘਟਨਾ ਦੇ 24 ਘੰਟਿਆਂ ਵਿਚਕਾਰ ਮੌਤ ਨਾਲ ਲੜਦੇ ਹੋਏ ਆਖਰ ਉਹ ਦਮ ਤੋੜ ਗਈ। ਹਸਪਤਾਲ ਦੇ ਸੂਤਰਾਂ ਦਾ ਕਹਿਣਾ ਹੈ ਕਿ ਵੱਧ ਖੂਨ ਵਗਣ ਕਾਰਨ ਇਸ ਬਲਾਤਕਾਰ ਪੀੜਤ ਮਹਿਲਾ ਦੀ ਮੌਤ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ।

ਆਖਰ ਫੇਰ ਸਾਬਤ ਹੋ ਗਿਆ ਮੁੰਬਈ ਹਾਦਸਿਆਂ ਹੀ ਨਹੀਂ ਅਪਰਾਧਾਂ ਦਾ ਸ਼ਹਿਰ ਵੀ ਹੈ। ਦਿੱਲੀ ਦੀ ਘਟਨਾ ਦੇ ਜਖ਼ਮ ਅਜੇ ਭਰੇ ਨਹੀਂ ਸੀ ਕਿ ਸੜ੍ਹਕ ‘ਤੇ ਜਾਂਦੀ ਇੱਕ ਹੋਰ ਮਜਲੂਮ ਮਹਿਲਾ ਮੁੰਬਈ ਵਿੱਚ ਦਰਿੰਦਗੀ ਦਾ ਸ਼ਿਕਾਰ ਹੋ ਗਈ ਤੇ ਉਸ ਦੀ ਮੌਤ ਹੋ ਗਈ। ਵੀਰਵਾਰ ਰਾਤ ਇਸ 30 ਸਾਲਾ ਮਹਿਲਾ ਨਾਲ ਬਲਾਤਕਾਰ (RAPE) ਦੀ ਵਾਰਦਾਤ ਵਾਪਰੀ ਸੀ।

30 ਸਾਲਾ ਮਹਿਲਾ ਰਾਤ ਦੇ ਸਮੇਂ ਬੇਹੋਸ਼ੀ (LADY FOUND UNCONSCIOUS)ਦੀ ਹਾਲਤ ਵਿੱਚ ਮਿਲੀ ਸੀ ਤੇ ਉਸ ਨੂੰ ਮੁੰਬਈ ਦੇ ਰਾਜਾਵਾੜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਮੁੰਬਈ ਪੁਲਿਸ ਦੇ ਸੂਤਰਾਂ ਮੁਤਾਬਕ ਉਸ ਨਾਲ ਬਲਾਤਕਾਰ ਹੋਣ ਦੀ ਪੁਸ਼ਟੀ ਹੋਈ ਹੈ। ਇਸ ਘਟਨਾ ਦੇ ਸਬੰਧ ਵਿੱਚ ਬਲਾਤਕਾਰ ਦਾ ਮਾਮਲਾ ਦਰਜ ਕਰਕੇ ਇੱਕ ਮੁਲਜਮ ਨੂੰ ਗਿਰਫਤਾਰ ਕੀਤਾ ਗਿਆ ਸੀ ਤੇ ਮਾਮਲੇ ਦੀ ਦੀ ਜਾਂਚ ਚੱਲ ਰਹੀ ਸੀ ਕਿ ਇਸੇ ਦੌਰਾਨ ਬਲਾਤਕਾਰ ਪੀੜਤ ਮਹਿਲਾ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।

ਮੁੰਬਈ ਦੇ ਸਕੀਨਾਕਾ ਖੇਤਰ ਵਿੱਚੋਂ ਮਿਲੀ ਸੀ ਮਹਿਲਾ

ਘਟਨਾ ਮੁੰਬਈ ਦੇ ਸਕੀਨਾਕਾ ਖੇਤਰ ਵਿੱਚ ਹੋਈ ਸੀ। ਸੂਤਰ ਦੱਸਦੇ ਹਨ ਕਿ ਇਥੋਂ ਖੈਰਾਨੀ ਮਾਰਗ ‘ਤੇ 30 ਸਾਲਾ ਮਹਿਲਾ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਹੋਣ ਦੀ ਸੂਚਨਾ ‘ਤੇ ਮੁੰਬਈ ਪੁਲਿਸ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਤਾਂ ਹਸਪਤਾਲ ਵਿੱਚ ਡਾਕਟਰੀ ਜਾਂਚ ਦੇ ਦੌਰਾਨ ਉਸ ਨਾਲ ਬਲਾਤਕਾਰ ਹੋਏ ਹੋਣ ਦੀ ਪੁਸ਼ਟੀ ਹੋਈ ਸੀ।

ਪੁਲਿਸ ਨੇ ਦਰਜ ਕੀਤਾ ਮਾਮਲਾ, ਇੱਕ ਗਿਰਫਤਾਰ

ਪੁਲਿਸ ਨੇ ਬਲਾਤਕਾਰ ਦਾ ਮਾਮਲਾ ਦਰਜ (RAPE CASE REGISTERED) ਕਰ ਲਿਆ ਸੀ ਤੇ ਹਿਰਾਸਤ ਵਿੱਚ ਲਏ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਮਾਮਲਾ ਗੈਂਗ ਰੇਪ ਦਾ ਵੀ ਨਿਕਲ ਸਕਦਾ ਹੈ। ਫਿਲਹਾਲ ਇਸ ਮਾਮਲੇ ਵਿੱਚ ਕਤਲ ਦੀ ਧਾਰਾ ਵੀ ਜੁੜਨ ਦੇ ਮਜਬੂਤ ਆਸਾਰ ਬਣ ਗਏ ਹਨ। ਜਿਕਰਯੋਗ ਹੈ ਕਿ ਮੁੰਬਈ ਵਿੱਚ ਸੜ੍ਹਕ ‘ਤੇ ਮਹਿਲਾ ਰਾਤ ਵੇਲੇ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਸੀ ਤੇ ਉਸ ਨਾਲ ਬਲਾਤਕਾਰ ਹੋਣ ਦੀ ਪੁਸ਼ਟੀ ਨਾਲ ਇੱਕ ਵਾਰ ਫੇਰ ਸਾਬਤ ਹੋ ਗਿਆ ਹੈ ਕਿ ਦੇਸ਼ ਵਿੱਚ ਮਹਿਲਾਵਾਂ ਸੁਰੱਖਿਅਤ ਨਹੀਂ ਹਨ। ਭਾਵੇਂ ਜਿੰਨੇ ਮਰਜੀ ਸਖ਼ਤ ਕਾਨੂੰਨ ਬਣਾ ਲਏ ਜਾਣ ਪਰ ਦਰਿੰਦੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਨਹੀਂ ਡਰਦੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.