ਲਖਨਊ: ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੇਸ਼ 'ਚ ਅੱਤਵਾਦੀਆਂ,ਗੈਂਗਸਟਰਾਂ ਅਤੇ ਡਰੱਗ ਤਸਕਰੀ ਦੇ ਨੈੱਟਵਰਕ ਨੂੰ ਖਤਮ ਕਰਨ ਦੀ ਦਿਸ਼ਾ 'ਚ ਸਖਤ ਕਦਮ ਚੁੱਕ ਰਹੀ ਹੈ। ਇਸੇ ਸਿਲਸਿਲੇ ਵਿੱਚ ਸ਼ਨੀਵਾਰ ਨੂੰ ਐਨਆਈਏ ਨੇ ਵਿਕਾਸ ਸਿੰਘ ਦੇ ਗੋਮਤੀ ਨਗਰ ਐਕਸਟੈਨਸ਼ਨ ਵਿੱਚ ਫਲੈਟ ਅਟੈਚ ਕਰ ਲਿਆ, ਜੋ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸੰਗਠਿਤ ਦਹਿਸ਼ਤੀ ਅਪਰਾਧ ਸਿੰਡੀਕੇਟ ਦੇ ਮੈਂਬਰਾਂ ਨੂੰ ਪਨਾਹ ਦੇ ਰਿਹਾ ਸੀ। ਸ਼ਨੀਵਾਰ ਨੂੰ ਕੀਤੀ ਗਈ ਇਸ ਕਾਰਵਾਈ ਤੋਂ ਬਾਅਦ NIA ਦੀ ਟੀਮ ਨੇ ਅਟੈਚਮੈਂਟ ਬੋਰਡ ਵੀ ਲਗਾ ਦਿੱਤਾ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਸ਼ਨੀਵਾਰ ਨੂੰ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਖਿਲਾਫ ਵੱਡੀ ਕਾਰਵਾਈ ਕੀਤੀ ਹੈ।
ਗੈਂਗਸਟਰ ਨੇ ਪਤਨੀ ਦੇ ਨਾਮ 'ਤੇ ਖਰੀਦਿਆ ਸੀ ਫਲੈਟ: NIA ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਵਿਕਾਸ ਸਿੰਘ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਵਿਕਾਸ ਸਿੰਘ ਨੇ ਸਾਲ 2017 ਵਿੱਚ ਗੋਮਤੀਨਗਰ ਐਕਸਟੈਂਸ਼ਨ ਸਥਿਤ ਪਾਰਕ ਵਿਊ ਅਪਾਰਟਮੈਂਟ ਵਿੱਚ ਇੱਕ ਫਲੈਟ ਖਰੀਦਿਆ ਸੀ। ਇਹ ਫਲੈਟ ਵਿਕਾਸ ਦੀ ਪਤਨੀ ਅੰਜੂ ਸਿੰਘ ਦੇ ਨਾਂ 'ਤੇ ਹੈ। ਇਸ ਫਲੈਟ ਨੂੰ NIA ਨੇ ਜ਼ਬਤ ਕਰ ਲਿਆ ਹੈ। ਫਿਲਹਾਲ ਇਸ ਘਰ ਵਿੱਚ ਇੱਕ ਹੋਟਲ ਮਾਲਕ ਪਿਛਲੇ ਦੋ ਸਾਲਾਂ ਤੋਂ ਕਿਰਾਏ 'ਤੇ ਰਹਿ ਰਿਹਾ ਸੀ। ਜਿਸ ਦੇ ਮੁਤਾਬਿਕ ਅਪਾਰਟਮੈਂਟ 'ਚ ਗੈਂਗਸਟਰ ਵਿਕਾਸ ਸਿੰਘ ਜਦੋਂ ਵੀ ਫਲੈਟ 'ਚ ਆਉਂਦਾ ਸੀ ਤਾਂ ਉਨ੍ਹਾਂ ਦਾ ਕਾਫਲਾ ਨਾਲ ਹੀ ਆਉਂਦਾ ਸੀ।
- ਕਾਂਗਰਸ ਦੇ ਬਲਾਕ ਪ੍ਰਧਾਨ ਨੂੰ ਗੋਲੀਆਂ ਨਾਲ ਮਾਰ ਕੇ ਕੀਤਾ ਗੰਭੀਰ ਜ਼ਖ਼ਮੀ, ਡੀਐਮਸੀ ਰੈਫਰ
- ਗੈਸ ਲੀਕ ਹੋਣ ਕਾਰਨ ਘਰ ਨੂੰ ਲੱਗੀ ਅੱਗ,ਪਰਿਵਾਰ ਦੇ ਤਿੰਨ ਮੈਂਬਰ ਬੁਰੀ ਤਰ੍ਹਾਂ ਝੁਲਸੇ
- ਧੁੰਦ ਦਾ ਕਹਿਰ ਜਾਰੀ: ਸੀਤ ਲਹਿਰ ਤੋਂ ਅਜੇ ਨਹੀਂ ਮਿਲੇਗੀ ਰਾਹਤ, ਲੋਕ ਘਰਾਂ ਅੰਦਰ ਰਹਿਣ ਲਈ ਮਜ਼ਬੂਰ
ਪੰਜਾਬ ਪੁਲਿਸ ਹੈੱਡਕੁਆਟਰ 'ਤੇ ਕੀਤਾ ਸੀ ਹਮਲਾ: ਇਸ ਦੋਰਾਨ ਉਹ ਆਪਣੇ ਨਾਲ ਕਈ ਵਾਹਨ ਅਤੇ ਗੰਨਰ ਨਾਲ ਲੈਕੇ ਆਉਂਦਾ ਸੀ। ਐਨਆਈਏ ਦੀ ਜਾਂਚ ਮੁਤਾਬਕ ਵਿਕਾਸ ਸਿੰਘ ਲਾਰੈਂਸ ਬਿਸ਼ਨੋਈ ਦਾ ਗੈਂਗ ਮੈਂਬਰ ਸੀ। ਉਸ ਨੇ ਪੰਜਾਬ ਪੁਲਿਸ ਦੇ ਹੈੱਡਕੁਆਰਟਰ 'ਤੇ ਹਮਲਾ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ 'ਤੇ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਵੀ ਦੋਸ਼ ਹੈ। ਪੰਜਾਬ ਪੁਲਿਸ ਹੈੱਡਕੁਆਰਟਰ 'ਤੇ ਰਾਕੇਟ-ਪ੍ਰੋਪੇਲਡ ਗ੍ਰਨੇਡ (ਆਰਪੀਜੀ) ਹਮਲੇ ਵਿੱਚ ਸ਼ਾਮਲ ਦੋਸ਼ੀਆਂ ਸਮੇਤ ਅੱਤਵਾਦੀਆਂ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਵਿਕਾਸ ਸਿੰਘ ਨੇ ਪਨਾਹ ਦਿੱਤੀ ਸੀ। ਇਸ ਲਈ ਹੁਣ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਉਤੇ ਕਾਰਵਾਈ ਕੀਤੀ ਜਾ ਰਹੀ ਹੈ।
ਪਹਿਲਾਂ ਵੀ ਹੋਈ ਕਾਰਵਾਈ : ਜ਼ਿਕਰਯੋਗ ਹੈ ਕਿ ਪਹਿਲਾਂ ਵੀ ਪੁਲਿਸ ਵੱਲੋਂ ਅਤੇ ਦਿੱਲੀ ਸਪੈਸ਼ਲ ਸੈੱਲ ਵੱਲੋਂ ਗੈਂਗਸਟਰਾਂ ਖਿਲਾਫ ਕਾਰਵਾਈ ਕੀਤੀ ਜਾ ਚੁਕੀ ਹੈ। ਕਈਆਂ ਦਾ ਐਂਨਕਾਉਂਟਰ ਕੀਤਾ ਗਿਆ ਅਤੇ ਕਈ ਕਾਬੂ ਕਰਕੇ ਜੇਲ੍ਹਾਂ 'ਚ ਸੁੱਟੇ ਜਾ ਚੁਕੇ ਹਨ।