ਹੈਦਰਾਬਾਦ: ਟੋਲ ਦੇ ਨਵੇਂ ਨਿਯਮਾਂ ਦੇ ਅਨੁਸਾਰ ਨੈਸ਼ਨਲ ਹਾਈਵੇਅ 'ਤੇ 60 ਕਿਲੋਮੀਟਰ 'ਚ ਸਿਰਫ ਇੱਕ ਵਾਰ ਹੀ ਟੋਲ ਦੇਣਾ ਪਇਗਾ। ਇਹ ਐਲਾਨ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵੱਲੋਂ ਕੀਤੀ ਗਿਆ ਹੈ। ਇਸ 'ਤੇ ਬੋਲਦਿਆਂ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਮੈਂ ਇਹ ਯਕੀਨੀ ਬਣਾਉਂਦਾ ਹਾਂ ਕਿ 60 ਕਿਲੋਮੀਟਰ ਦੇ ਅੰਦਰ ਸਿਰਫ਼ ਇੱਕ ਟੋਲ ਪਲਾਜ਼ਾ ਹੋਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਟੋਲ ਪਲਾਜ਼ਾ ਹੋਇਆ ਤਾਂ ਉਸ ਨੂੰ ਬੰਦ ਕੀਤਾ ਜਾਵੇਗਾ।
ਲੋਕ ਸਭਾ ਵਿੱਚ ਮੰਤਰੀ ਨਿਤਿਨ ਗਡਕਰੀ ਵੱਲੋਂ ਕੀਤੇ ਗਏ ਐਲਾਨਾਂ ਵਿੱਚ ਟੋਲ ਪਲਾਜ਼ਿਆਂ ਦੇ ਨੇੜੇ ਰਹਿਣ ਵਾਲੇ ਵਸਨੀਕਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਟੋਲ ਪਲਾਜ਼ਿਆਂ ਦੇ ਨੇੜੇ ਰਹਿੰਦੇ ਵਾਲੇ ਵਸਨੀਕਾਂ ਨੂੰ ਪਾਸ ਮੁਹੱਈਆ ਕਰਵਾਵਾਂਗੇ, ਜਿਸ ਦੇ ਚੱਲਦੇ ਉਨ੍ਹਾਂ ਨੂੰ ਟੋਲ ਨਹੀਂ ਦੇਣਾ ਹੋਵੇਗਾ। ਇਸ ਦੀ ਸ਼ਰਤ ਹੋੋਵੇਗੀ ਕਿ ਉਨ੍ਹਾਂ ਕੋਲ ਆਧਾਰ ਕਾਰਡ ਹੋਣਾ ਜਰੂਰੀ ਹੈ।
ਕੇਂਦਰੀ ਮੰਤਰੀ ਨੇ ਦੱਸਿਆ ਕਿਹਾ ਕਿ ਮੈਂ ਇਹ ਯਕੀਨੀ ਬਣਾਉਂਦਾ ਹਾਂ ਕਿ 60 ਕਿਲੋਮੀਟਰ ਦੇ ਅੰਦਰ ਸਿਰਫ਼ ਇੱਕ ਟੋਲ ਪਲਾਜ਼ਾ ਹੋਵੇਗਾ। ਇਸ ਅਲਾਵਾ ਜੇਕਰ ਕੋਈ ਹੋਰ ਟੋਲ ਪਲਾਜ਼ਾ ਹੈ ਤਾਂ ਅਗਲੇ 3 ਮਹੀਨਿਆਂ ਵਿੱਚ ਉਸ ਨੂੰ ਬੰਦ ਕਰ ਦਿੱਤਾ ਜਾਵੇਗਾ। ਨਿਤਿਨ ਗਡਕਰੀ ਵੱਲੋਂ ਕਿਹਾ ਗਿਆ ਕਿ 2024 ਤੱਕ ਭਾਰਤ ਦਾ ਸੜਕੀ ਬੁਨਿਆਦੀ ਢਾਂਚਾ ਅਮਰੀਕਾ ਦੇ ਬਰਾਬਰ ਹੋ ਜਾਵੇਗਾ। ਇਸ ਦਾ ਸਿੱਥਾ ਸਬੰਧ ਸਾਡੇ ਨਾਲ ਵਿਕਾਸ ਅਤੇ ਆਰਥਿਕ ਵਿਕਾਸ ਹੋਵੇਗਾ
ਇਹ ਵੀ ਪੜੋ: ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਮਾਮਲਾ: ਐਸਜੀਪੀਸੀ ਵੱਲੋਂ ਬੋਰਡ ਲਗਾ ਸੰਗਤ ਨੂੰ ਕੀਤਾ ਗਿਆ ਜਾਗਰੂਕ