ਝਾਰਖੰਡ: ਦੇਸ਼ ਵਿੱਚ ਕਿਤੇ ਵੀ ਸਾਈਬਰ ਅਪਰਾਧ ਦੀ ਕੋਈ ਵੱਡੀ ਘਟਨਾ ਵਾਪਰਦੀ ਹੈ, ਤਾਂ ਇਸ ਦਾ ਸੰਪਰਕ ਜਾਮਤਾੜਾ ਨਾਲ ਜੁੜ ਜਾਂਦਾ ਹੈ। ਇੱਥੋਂ ਦੇ ਸਾਈਬਰ ਅਪਰਾਧੀ ਵੱਡੇ ਲੀਡਰਾਂ, ਬਾਲੀਵੁੱਡ ਅਦਾਕਾਰਾਂ ਅਤੇ ਕਈ ਵੱਡੇ ਕਾਰੋਬਾਰੀਆਂ ਨੂੰ ਠੱਗ ਚੁੱਕੇ ਹਨ। ਹੁਣ ਜਾਮਤਾੜਾ part 2, ਝਾਰਖੰਡ ਦੇ ਦੇਵਘਰ ਜ਼ਿਲ੍ਹੇ 'ਚ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ।
ਦੇਵਘਰ ਬਣਿਆ ਸਾਈਬਰ ਅਪਰਾਧੀਆਂ ਦਾ ਅੱਡਾ
ਝਾਰਖੰਡ ਦੀ ਸਭਿਆਚਾਰਕ ਰਾਜਧਾਨੀ, ਦੇਵਘਰ ਦੀ ਪਛਾਣ ਭਗਵਾਨ ਸ਼ਿਵ ਤੋਂ ਹੈ। ਸ਼ਿਵ ਦਾ ਇਹ ਸ਼ਹਿਰ ਬਾਬਾਧਾਮ ਦੇ ਨਾਮ 'ਤੇ ਆਪਣੀ ਵੱਖਰੀ ਪਛਾਣ ਰੱਖਦਾ ਹੈ। ਪਰ ਹੁਣ ਇਹ ਜਗ੍ਹਾ ਸਾਈਬਰ ਅਪਰਾਧੀਆਂ ਦੀ ਜਗ੍ਹਾ ਬਣ ਗਈ ਹੈ। ਇਸ ਸਾਲ ਇੱਥੇ ਸਾਈਬਰ ਅਪਰਾਧ ਦੇ 87 ਕੇਸ ਦਰਜ ਕੀਤੇ ਗਏ ਹਨ। ਹੁਣ ਤੱਕ ਕੁੱਲ 372 ਸਾਈਬਰ ਅਪਰਾਧੀ ਸਲਾਖਾਂ ਪਿੱਛੇ ਜਾ ਚੁੱਕੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਫੜੇ ਗਏ ਨੌਜਵਾਨ ਬਹੁਤ ਹੀ ਘੱਟ ਪੜ੍ਹੇ ਲਿਖੇ ਹਨ, ਫਿਰ ਵੀ ਉਹ ਚੰਗੇ ਸਮਝਦਾਰ ਲੋਕਾਂ ਨੂੰ ਆਸਾਨੀ ਨਾਲ ਧੋਖਾ ਦਿੰਦੇ ਹਨ।
ਧਿਆਨ ਦੇਣ ਯੋਗ ਹੈ ਕਿ ਇਨ੍ਹਾਂ ਵਿੱਚੋਂ ਬਹੁਤੇ ਦੋਸ਼ੀ ਨੌਜਵਾਨ ਹਨ। ਉਨ੍ਹਾਂ ਵਿੱਚੋਂ ਕਈ ਪਹਿਲਾਂ ਵੀ ਧੋਖਾਧੜੀ ਦੇ ਦੋਸ਼ ਵਿੱਚ ਜੇਲ ਦੀ ਹਵਾ ਖਾ ਚੁੱਕੇ ਹਨ। ਪਰ ਜਿਵੇਂ ਹੀ ਉਹ ਸਲਾਖਾਂ ਤੋਂ ਬਾਹਰ ਨਿਕਲਦੇ ਹਨ, ਉਨ੍ਹਾਂ ਦੇ ਕਦਮ ਦੁਬਾਰਾ ਸਾਈਬਰ ਅਪਰਾਧ ਦੀ ਦਲਦਲ ਵਿੱਚ ਫਸ ਜਾਂਦੇ ਹਨ। ਦੋਸ਼ੀਆਂ ਵਿੱਚ ਇੰਜੀਨੀਅਰਿੰਗ ਵਿੱਚ ਪੜ੍ਹ ਰਹੇ ਨੌਜਵਾਨ ਵੀ ਸ਼ਾਮਲ ਹਨ। ਇਸ ਤੋਂ ਇਲਾਵਾ, ਬਹੁਤ ਸਾਰੇ ਪਰਿਵਾਰਕ ਮੈਂਬਰ ਵੀ ਮਿਲਕੇ ਠੱਗੀ ਕਰਦੇ ਹਨ। ਜ਼ਿਲ੍ਹਾ ਪੁਲਿਸ ਕਪਤਾਨ ਦੇ ਮੁਤਾਬਕ, ਮਹਿੰਗੇ ਸ਼ੌਕ ਅਤੇ ਈਜ਼ੀ ਮਨੀ ਦੀ ਸੋਚ ਨੌਜਵਾਨਾਂ ਨੂੰ ਅਪਰਾਧੀਆਂ ਦਾ ਸੌਖਾ ਸ਼ਿਕਾਰ ਬਣਾਉਂਦੀ ਹੈ।
ਸਾਈਬਰ ਅਪਰਾਧੀ ਫੋਨ ਕਾਲ ਰਾਹੀਂ ਕਰਦੇ ਹਨ ਠੱਗੀ
ਸਾਈਬਰ ਅਪਰਾਧੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਕਈ ਤਰ੍ਹਾਂ ਦੀਆਂ ਚਾਲਾਂ ਵਰਤਦੇ ਹਨ। ਕਈ ਵਾਰ ਕਸਟਮਰ ਕੇਅਰ ਅਫਸਰ ਬਣ ਕੇ ਅਤੇ ਕਦੇ ਬੈਂਕ ਅਧਿਕਾਰੀ ਬਣ ਕੇ ਤੁਹਾਨੂੰ ਏਟੀਐਮ ਬੰਦ ਕਰਨ ਤੇ ਕੇ.ਵਾਈ.ਸੀ. ਅਪਡੇਟ ਕਰਨ ਦੇ ਨਾਮ 'ਤੇ ਫੋਨ ਕਰਕੇ ਓਟੀਪੀ ਪ੍ਰਾਪਤ ਕਰਦੇ ਹਨ। ਸਾਈਬਰ ਅਪਰਾਧੀ ਧੋਖਾਧੜੀ ਲਾਟਰੀ ਅਤੇ ਇਨਾਮ ਦਾ ਲਾਲਚ ਦਿਲਾ ਕੇ ਵੀ ਤੁਹਾਨੂੰ ਆਪਣਾ ਸ਼ਿਕਾਰ ਬਣਾ ਸਕਦੇ ਹਨ। ਜਾਮਤਾੜਾ ਨਾਲ ਲੱਗਦਾ ਜ਼ਿਲ੍ਹਾ ਹੋਣ ਕਾਰਨ ਦੇਵਘਰ ਵਿੱਚ ਵੀ ਅਪਰਾਧੀ ਪ੍ਰਫੁੱਲਤ ਹੋ ਰਹੇ ਹਨ। ਇਸ ਅਪਰਾਧ ਨਾਲ ਜੁੜੇ ਲੋਕ ਖੇਤਾਂ, ਖੱਡਾਂ, ਜੰਗਲਾਂ ਅਤੇ ਨਦੀ-ਛੱਪੜਾਂ ਵਿੱਚ ਬੈਠ ਕੇ ਲੋਕਾਂ ਦਾ ਸ਼ਿਕਾਰ ਕਰ ਰਹੇ ਹਨ। ਪੁਲਿਸ ਦਿਨ ਰਾਤ ਛਾਪੇਮਾਰੀ ਕਰਕੇ ਅਜਿਹੇ ਲੋਕਾਂ ਨੂੰ ਉਨ੍ਹਾਂ ਦੀ ਸਹੀ ਜਗ੍ਹਾ ਭਾਵ ਜੇਲ ਭੇਜ ਰਹੀ ਹੈ।
ਚੌਕਸੀ ਹੀ ਸਾਈਬਰ ਅਪਰਾਧ ਤੋਂ ਬਚਾਅ ਦਾ ਹੱਲ
ਬਾਬਾਧਾਮ 'ਤੇ ਚੱਲ ਰਹੇ ਸੰਕਟ ਦੇ ਬੱਦਲ ਤੋਂ ਇੱਥੋਂ ਦੇ ਲੋਕ ਵੀ ਜਾਣੂ ਹਨ। ਚਿੰਤਾ ਲਾਜ਼ਮੀ ਹੈ ਪਰ ਇਸ ਯੁੱਗ ਵਿੱਚ ਮੋਬਾਈਲ ਅਤੇ ਕੰਪਿਊਟਰ ਤੋਂ ਦੂਰ ਰਹਿਣਾ ਮੁਸ਼ਕਲ ਹੈ। ਅਜਿਹੀ ਸਥਿਤੀ ਵਿੱਚ, ਚੌਕਸੀ ਸਾਈਬਰ ਅਪਰਾਧ ਵਿਰੁੱਧ ਸਭ ਤੋਂ ਵੱਡੀ ਢਾਲ ਹੈ।
ਹਾਲਾਂਕਿ, ਕੰਪਿਊਟਰ, ਮੋਬਾਈਲ ਅਤੇ ਨਵੀਂ ਬੈਂਕਿੰਗ ਸਹੂਲਤਾਂ ਕਾਰਨ ਜ਼ਿੰਦਗੀ ਥੋੜੀ ਸੌਖੀ ਹੋ ਗਈ ਹੈ, ਪਰ ਉਨ੍ਹਾਂ ਦੀ ਸਹੀ ਵਰਤੋਂ ਨੂੰ ਸਮਝਣਾ ਵੀ ਮਹੱਤਵਪੂਰਨ ਹੈ। ਇਹ ਧਿਆਨ ਰੱਖਣਾ ਲਾਜ਼ਮੀ ਹੈ ਕਿ ਬੱਚੇ ਅਤੇ ਨੌਜਵਾਨ ਇਨ੍ਹਾਂ ਸਹੂਲਤਾਂ ਦੀ ਵਰਤੋਂ ਕਿਵੇਂ ਕਰ ਰਹੇ ਹਨ। ਨਾਲ ਹੀ, ਬੱਚਿਆਂ ਦੇ ਵੱਧ ਰਹੇ ਸ਼ੌਂਕ ਅਤੇ ਗਤੀਵਿਧੀਆਂ 'ਤੇ ਥੋੜ੍ਹੀ ਜਿਹੀ ਨਿਗਰਾਨੀ ਕਰਨੀ ਵੀ ਜ਼ਰੂਰੀ ਹੈ ਅਤੇ ਹਾਂ, ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਸਾਈਬਰ ਅਪਰਾਧੀਆਂ ਦੇ ਲਾਲਚ ਵਿੱਚ ਨਾ ਫਸੋ, ਆਪਣੇ ਬੈਂਕ ਵੇਰਵੇ ਅਤੇ ਅਜਿਹੇ ਮਹੱਤਵਪੂਰਣ ਦਸਤਾਵੇਜ਼ਾਂ ਦੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ ਜੋ ਤੁਹਾਡੇ ਲਈ ਖਤਰੇ ਦਾ ਸਬੱਬ ਬਣ ਸਕਦੀ ਹੈ।
ਸਾਈਬਰ ਅਪਰਾਧ ਦੇ ਖਿਲਾਫ ਈਟੀਵੀ ਭਾਰਤ ਦੀ ਮੁਹਿੰਮ ਨਾਲ ਜੁੜੋ, ਸਾਵਧਾਨ ਰਹੋ, ਸਤਰਕ ਰਹੋ।
ਇਹ ਵੀ ਪੜ੍ਹੋ: ਘਰਾਂ ਦੀ ਉਸਾਰੀ 'ਚ ਕਰਾਂਤੀ ਲਿਆਉਣਗੇ ਮੂਵਿੰਗ ਹਾਊਸ