ਚੰਡੀਗੜ੍ਹ: ਜਾਪਾਨ ਦੀ ਨਿਸ਼ਿਆ ਮੋਮੀਜੀ ਨੇ ਟੋਕਿਓ ਓਲੰਪਿਕ ਦੇ ਸਕੇਟ ਬੋਰਡਿੰਗ ਮੁਕਾਬਲੇ ਦੇ ਮਹਿਲਾ ਸਟ੍ਰੀਟ ਫਾਈਨਲ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਨਿਸ਼ਿਆ ਨੇ ਸਿਰਫ 13 ਸਾਲ ਦੀ ਉਮਰ ਵਿੱਚ ਓਲੰਪਿਕ ਸੋਨ ਤਗਮਾ ਜਿੱਤਿਆ ਹੈ।13 ਸਾਲ 330 ਦਿਨ ਦੀ ਉਮਰ ਵਿਚ ਸਕੇਟ ਬੋਰਡਿੰਗ ਵਿਚ ਪਹਿਲੀ ਵਾਰ ਸੋਨ ਤਗਮਾ ਜਿੱਤਿਆ।
-
NISHIYA Momiji🇯🇵 has won the #Olympics first female #Skateboarding #gold medal - women's street at #Tokyo2020 #UnitedByEmotion | #StrongerTogether pic.twitter.com/mQxTCim17N
— #Tokyo2020 (@Tokyo2020) July 26, 2021 " class="align-text-top noRightClick twitterSection" data="
">NISHIYA Momiji🇯🇵 has won the #Olympics first female #Skateboarding #gold medal - women's street at #Tokyo2020 #UnitedByEmotion | #StrongerTogether pic.twitter.com/mQxTCim17N
— #Tokyo2020 (@Tokyo2020) July 26, 2021NISHIYA Momiji🇯🇵 has won the #Olympics first female #Skateboarding #gold medal - women's street at #Tokyo2020 #UnitedByEmotion | #StrongerTogether pic.twitter.com/mQxTCim17N
— #Tokyo2020 (@Tokyo2020) July 26, 2021
ਹਾਲਾਂਕਿ, ਬ੍ਰਾਜ਼ੀਲ ਦੀ ਰਾਇਸਾ ਲੀਲ (Rayssa Leal)ਵੀ ਇਸ ਮੁਕਾਬਲੇ ਵਿੱਚ ਤਗਮੇ ਦੀ ਦੌੜ ਵਿੱਚ ਸੀ। ਜੋ ਨੀਸ਼ਿਆ (13 ਸਾਲ 203 ਦਿਨ) ਤੋਂ ਵੀ ਛੋਟੀ ਸੀ ਪਰ ਉਹ ਸੋਨ ਤਗਮੇ ਦੀ ਦੌੜ ਤੋਂ ਕੁਝ ਅੰਕ ਪਿੱਛੇ ਰਹਿ ਗਈ।ਜਿਸ ਕਾਰਨ ਉਸ ਨੂੰ ਸਿਲਵਰ ਮੈਡਲ ਨਾਲ ਸੰਤੁਸ਼ਟ ਹੋਣਾ ਪਿਆ।
-
A historic first on home soil!#JPN's Nishiya Momiji is the first women's Olympic #Skateboarding champion!@worldskatesb @Japan_Olympic pic.twitter.com/6W6ReQE3BS
— Olympics (@Olympics) July 26, 2021 " class="align-text-top noRightClick twitterSection" data="
">A historic first on home soil!#JPN's Nishiya Momiji is the first women's Olympic #Skateboarding champion!@worldskatesb @Japan_Olympic pic.twitter.com/6W6ReQE3BS
— Olympics (@Olympics) July 26, 2021A historic first on home soil!#JPN's Nishiya Momiji is the first women's Olympic #Skateboarding champion!@worldskatesb @Japan_Olympic pic.twitter.com/6W6ReQE3BS
— Olympics (@Olympics) July 26, 2021
ਤੁਹਾਨੂੰ ਦੱਸ ਦਈਏ ਕਿ ਜਾਪਾਨ ਦੀ 16 ਸਾਲਾ ਨਕਾਯਾਮਾ (Nakayama) ਨੇ ਇਸ ਸਕੇਟ ਬੋਰਡਿੰਗ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਤਰ੍ਹਾਂ ਜਾਪਾਨ ਨੇ ਕੁਲ ਦੋ ਤਗਮੇ ਜਿੱਤ ਕੇ ਸਕੇਟ ਬੋਰਡਿੰਗ ਵਿਚ ਦਬਦਬਾ ਬਣਾਇਆ। ਜਾਪਾਨ ਨੇ ਸਕੇਟ ਬੋਰਡਿੰਗ ਵਿਚ ਹੁਣ ਤਕ 6 ਵਿਚੋਂ 3 ਤਮਗੇ ਜਿੱਤੇ ਹਨ।
ਜਾਪਾਨ ਦੇ ਨੀਸ਼ਿਆ ਅਤੇ ਬ੍ਰਾਜ਼ੀਲ ਦੇ ਲੀਲ ਨੇ ਕੁਝ ਅਜਿਹੀਆਂ ਹੈਰਾਨੀਜਨਕ ਚਾਲਾਂ ਨੂੰ ਇੱਕ ਸਕੇਟ ਬੋਰਡ 'ਤੇ ਸਵਾਰ ਹੁੰਦੇ ਹੋਏ ਪ੍ਰਦਰਸ਼ਨ ਕੀਤਾ। ਜਿਸ ਨੇ ਜੱਜਾਂ ਨੂੰ ਵੀ ਹੈਰਾਨ ਕਰ ਦਿੱਤਾ।ਇਨ੍ਹਾਂ ਦੋਵਾਂ ਖਿਡਾਰੀਆਂ ਵਿਚਾਲੇ ਭਾਰੀ ਮੁਕਾਬਲਾ ਹੋਇਆ। ਇਸ ਦੌਰਾਨ ਸਿਰਫ 3 ਖਿਡਾਰੀ 14 ਅੰਕਾਂ ਦੇ ਅੰਕ ਨੂੰ ਪਾਰ ਕਰ ਸਕੇ।
ਅੰਤਿਮ ਚਾਲ ਤੋਂ ਪਹਿਲਾਂ ਰਾਇਸਾ ਲੀਲ ਦਾ ਸਕੋਰ 14.64 ਅਤੇ ਨਿਸ਼ਿਆ ਮੋਮੀਜੀ ਦਾ ਸਕੋਰ 14.74 ਸੀ ਪਰ ਬ੍ਰਾਜ਼ੀਲ ਦਾ ਇਹ ਛੋਟਾ ਜਿਹਾ ਸਿਤਾਰਾ 5 ਵਾਂ ਪੈਂਤਰਾ ਸਫਲਤਾ ਪੂਰਵਕ ਨਹੀਂ ਕਰ ਸਕਿਆ।ਜਿਸ ਕਾਰਨ ਜਾਪਾਨ ਦੇ ਖਿਡਾਰੀ ਨੇ ਸੋਨ ਤਮਗਾ ਆਪਣੇ ਨਾਮ ਕਰ ਲਿਆ ਹੈ।
ਇਹ ਵੀ ਪੜੋ:ਸੰਨੀ ਲਿਓਨ ਜ਼ਮੀਨ 'ਤੇ ਹੋਈ ਲੋਟਪੋਟ,ਦੋਖੋ ਐਕਟਰਸ ਦਾ ਮਜ਼ੇਦਾਰ ਵੀਡੀਓ