ETV Bharat / bharat

Corona cases in India: ਕੋਰੋਨਾ ਦਾ ਕਹਿਰ, 24 ਘੰਟਿਆਂ ਚ 3.37 ਲੱਖ ਮਾਮਲੇ, 488 ਮੌਤਾਂ

ਦੇਸ਼ 'ਚ ਪਿਛਲੇ 24 ਘੰਟਿਆਂ 'ਚ 488 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਦੇਸ਼ ਵਿੱਚ ਹੁਣ ਤੱਕ 4,88,884 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਦੇਸ਼ ਦੇ 5 ਸਭ ਤੋਂ ਵੱਧ ਸੰਕਰਮਿਤ ਰਾਜਾਂ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਸਿਖਰ 'ਤੇ ਹੈ। ਜਦਕਿ ਪਿਛਲੇ 24 ਘੰਟਿਆਂ ’ਚ ਪੰਜਾਬ ’ਚ ਕੋਰੋਨਾ (Coronavirus in punjab update ) ਦੇ ਕਾਰਨ 28 ਲੋਕਾਂ ਦੀ ਮੌਤ ਹੋ ਗਈ ਹੈ।

ਕੋਰੋਨਾ ਦਾ ਕਹਿਰ
ਕੋਰੋਨਾ ਦਾ ਕਹਿਰ
author img

By

Published : Jan 22, 2022, 10:33 AM IST

ਨਵੀਂ ਦਿੱਲੀ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 3.37 ਲੱਖ ਮਾਮਲੇ ਸਾਹਮਣੇ ਆਏ ਹਨ। ਇਹ ਲਗਾਤਾਰ ਤੀਜਾ ਦਿਨ ਹੈ, ਜਦੋਂ ਦੇਸ਼ ਵਿੱਚ ਕੋਰੋਨਾ ਦੇ ਤਿੰਨ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿੱਚ ਐਕਟਿਵ ਕੇਸ 21 ਲੱਖ ਹੋ ਗਏ ਹਨ।

ਦੇਸ਼ 'ਚ ਪਿਛਲੇ 24 ਘੰਟਿਆਂ 'ਚ 488 ਲੋਕਾਂ ਦੀ ਕੋਰੋਨਾ ਕਾਰਨ ਜਾਨ ਚਲੀ ਗਈ ਹੈ। ਦੇਸ਼ ਵਿੱਚ ਹੁਣ ਤੱਕ 4,88,884 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਦੇਸ਼ ਦੇ 5 ਸਭ ਤੋਂ ਵੱਧ ਸੰਕਰਮਿਤ ਰਾਜਾਂ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਸਿਖਰ 'ਤੇ ਹੈ। ਮਹਾਰਾਸ਼ਟਰ ਵਿੱਚ ਕੋਰੋਨਾ ਦੇ 48,270 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਕਰਨਾਟਕ ’ਚ 48,049 ਮਾਮਲੇ, ਕੇਰਲ ’ਚ 41,668 ਮਾਮਲੇ, ਤਾਮਿਲਨਾਡੂ ’ਚ 29,870, ਗੁਜਰਾਤ ’ਚ 21,225 ਮਾਮਲੇ ਸਾਹਮਣੇ ਆਏ ਹਨ।

ਦੇਸ਼ ਵਿੱਚ ਪਾਏ ਗਏ ਕੁੱਲ ਕੇਸਾਂ ਵਿੱਚੋਂ 56.0% ਕੇਸ ਇਹਨਾਂ 5 ਰਾਜਾਂ ਵਿੱਚ ਪਾਏ ਗਏ ਹਨ। ਇਕੱਲੇ ਮਹਾਰਾਸ਼ਟਰ ਵਿਚ 14.29% ਮਾਮਲੇ ਹਨ। ਭਾਰਤ ਵਿੱਚ ਰਿਕਵਰੀ ਦਰ 93.31% ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ 2,42,676 ਮਰੀਜ਼ ਕੋਰੋਨਾ ਤੋਂ ਠੀਕ ਹੋਏ ਹਨ। ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ 3,63,01,482 ਮਰੀਜ਼ ਠੀਕ ਹੋ ਚੁੱਕੇ ਹਨ।

ਐਕਟਿਵ ਕੇਸ 21 ਲੱਖ ਹੋਏ

ਦੇਸ਼ ਭਰ ’ਚ ਕੋਰੋਨਾ ਦੇ ਐਕਟਿਵ ਕੇਸ 21,13,365 ਹੋ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਐਕਟਿਵ ਕੇਸਾਂ ਵਿੱਚ 94,540 ਦਾ ਵਾਧਾ ਹੋਇਆ ਹੈ। ਭਾਰਤ ਵਿੱਚ ਹੁਣ ਤੱਕ ਵੈਕਸੀਨ ਦੀਆਂ 1,61,16,60,078 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਪੰਜਾਬ ਚ ਕੋਰੋਨਾ ਦਾ ਭਿਆਨਕ ਰੂਪ

ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ’ਚ ਕੋਰੋਨਾ ਕਾਰਨ ਬੀਤੇ 24 ਘੰਟਿਆਂ ’ਚ 28 ਲੋਕਾਂ (Coronavirus in punjab update ) ਦੀ ਮੌਤ ਹੋ ਗਈ ਹੈ। ਜਦਕਿ 7792 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਹੁਣ ਪੰਜਾਬ ’ਚ ਕੋਰੋਨਾ ਦੇ 700222 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਚੋਂ 16913 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 635126 ਲੋਕਾਂ ਸਿਹਤਯਾਬ ਹੋ ਗਏ ਹਨ।

ਕਰਨਾਟਕ ’ਚ ਕੋਰੋਨਾ ਦੇ 48 ਹਜ਼ਾਰ ਤੋਂ ਜਿਆਦਾ ਨਵੇਂ ਮਾਮਲੇ, 22 ਦੀ ਮੌਤ

ਕਰਨਾਟਕ ਵਿੱਚ ਕੋਰੋਨਾ ਦੇ 48 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਸ਼ੁੱਕਰਵਾਰ ਸ਼ਾਮ ਦੀ ਰਿਪੋਰਟ ਦੇ ਮੁਤਾਬਿਕ ਪਿਛਲੇ 24 ਘੰਟਿਆਂ ਵਿੱਚ ਕਰਨਾਟਕ ਵਿੱਚ ਕੋਰੋਨਾ ਦੇ 48,049 ਨਵੇਂ ਮਾਮਲੇ ਸਾਹਮਣੇ ਆਏ ਹਨ। ਬੈਂਗਲੁਰੂ ਵਿੱਚ ਕੋਰੋਨਾ ਦੇ 29,068 ਨਵੇਂ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। ਸੂਬੇ ਵਿੱਚ ਕੋਰੋਨਾ ਪਾਜ਼ੀਟਿਵ ਦਰ 19.23 ਫੀਸਦ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 18,115 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਸੂਬੇ ਵਿੱਚ ਇਸ ਸਮੇਂ ਕੋਰੋਨਾ ਦੇ 3,23,143 ਐਕਟਿਵ ਕੇਸ ਹਨ। ਇਸ ਦੇ ਨਾਲ ਹੀ ਸੂਬੇ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 22 ਕੋਰੋਨਾ ਮਰੀਜ਼ਾਂ ਦੀ ਮੌਤ ਵੀ ਹੋਈ ਹੈ।

ਕੇਰਲ ਚ ਕੋਰੋਨਾ ਦਾ ਬਲਾਸਟ

ਸ਼ੁੱਕਰਵਾਰ ਨੂੰ ਕੇਰਲ 'ਚ ਕੋਰੋਨਾ ਦੇ 41,668 ਨਵੇਂ ਮਾਮਲੇ ਸਾਹਮਣੇ ਆਏ ਹਨ। ਤਿਰੂਵਨੰਤਪੁਰਮ ਵਿੱਚ ਸਭ ਤੋਂ ਵੱਧ 7896 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਏਰਨਾਕੁਲਮ ਵਿੱਚ 7339, ਕੋਝੀਕੋਡ ਵਿੱਚ 4143, ਤ੍ਰਿਸ਼ੂਰ ਵਿੱਚ 3667, ਕੋਟਾਯਮ ਵਿੱਚ 3182, ਕੋਲਮ ਵਿੱਚ 2660, ਪਲੱਕੜ ਵਿੱਚ 2345, ਵਾਇਨਾਡ ਵਿੱਚ 850 ਅਤੇ ਕਾਸਰਗੋਡ ਵਿੱਚ 563 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ ਵਿੱਚ 33 ਨਵੀਆਂ ਮੌਤਾਂ ਦੀ ਪੁਸ਼ਟੀ ਹੋਈ ਹੈ।

ਕੇਰਲ ’ਚ ਓਮੀਕਰੋਨ ਦੇ 54 ਨਵੇਂ ਮਾਮਲੇ

ਸ਼ੁੱਕਰਵਾਰ ਨੂੰ ਕੇਰਲ 'ਚ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਦੇ 54 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਤਿਰੂਵਨੰਤਪੁਰਮ 8 ਨਵੇਂ ਮਾਮਲਿਆਂ ਦੇ ਨਾਲ ਸੂਚੀ ਵਿੱਚ ਸਭ ਤੋਂ ਉੱਪਰ ਹੈ, ਇਸ ਤੋਂ ਬਾਅਦ ਏਰਨਾਕੁਲਮ, ਤ੍ਰਿਸ਼ੂਰ, ਮਲਪੁਰਮ ਅਤੇ ਕੰਨੂਰ 6-6, ਕੋਲਮ ਅਤੇ ਕੋਟਾਯਮ 5-5, ਅਲਾਪੁਝਾ 4, ਕੋਝੀਕੋਡ 3, ਪਲੱਕੜ ’ਚ 2 ਅਤੇ ਵਾਇਨਾਡ ਅਤੇ ਕਾਸਰਗੋਡ ਵਿੱਚ 1-1 ਨਵੇਂ ਮਾਮਲੇ ਸਾਹਮਣੇ ਆਏ ਹਨ।

161.05 ਕਰੋੜ ਤੋਂ ਜਿਆਦਾ ਦਿੱਤੀ ਗਈ ਵੈਕਸੀਨ

ਦੱਸ ਦਈਏ ਕਿ ਦੇਸ਼ ਵਿੱਚ ਹੁਣ ਤੱਕ ਐਂਟੀ-ਕੋਵਿਡ-19 ਵੈਕਸੀਨ ਦੀਆਂ 161.05 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ੁੱਕਰਵਾਰ ਨੂੰ ਸ਼ਾਮ 7 ਵਜੇ ਤੱਕ ਵੈਕਸੀਨ ਦੀਆਂ 58,37,209 ਖੁਰਾਕਾਂ ਦਿੱਤੀਆਂ ਗਈਆਂ। ਮੰਤਰਾਲੇ ਦੇ ਅਨੁਸਾਰ, ਪਛਾਣੇ ਗਏ ਲਾਭਪਾਤਰੀਆਂ ਨੂੰ ਹੁਣ ਤੱਕ 74,27,700 ਸਾਵਧਾਨੀ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਪਿਛਲੇ ਸਾਲ 16 ਜਨਵਰੀ ਨੂੰ ਦੇਸ਼ ਵਿੱਚ ਸਿਹਤ ਕਰਮਚਾਰੀਆਂ ਨੂੰ ਟੀਕੇ ਲਗਾਉਣ ਦੇ ਨਾਲ ਹੀ ਟੀਕਾਕਰਨ ਦੀ ਸ਼ੁਰੂਆਤ ਹੋਈ ਸੀ। ਇਸ ਤੋਂ ਬਾਅਦ 2 ਫਰਵਰੀ 2021 ਤੋਂ ਫਰੰਟਲਾਈਨ ਕਰਮਚਾਰੀਆਂ ਦਾ ਟੀਕਾਕਰਨ ਸ਼ੁਰੂ ਕੀਤਾ ਗਿਆ ਸੀ। ਵੈਕਸੀਨ ਨੂੰ ਬਾਅਦ ਦੇ ਪੜਾਵਾਂ ਵਿੱਚ ਦੂਜੇ ਸਮੂਹਾਂ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਸਾਲ 3 ਜਨਵਰੀ ਨੂੰ 15-18 ਸਾਲ ਦੇ ਕਿਸ਼ੋਰਾਂ ਨੂੰ ਟੀਕਾਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ।

ਇਹ ਵੀ ਪੜੋ: ਮਾਲਗੱਡੀ ਦੇ ਪਲਟੇ 4 ਡੱਬੇ , ਆਗਰਾ-ਦਿੱਲੀ ਰੇਲ ਮਾਰਗ ਬੰਦ

ETV Bharat Logo

Copyright © 2024 Ushodaya Enterprises Pvt. Ltd., All Rights Reserved.