ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ। ਦੱਸ ਦਈਏ ਕਿ ਹੁਣ ਨਵੀਂ ਮਰਸਡੀਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ਲੇ ਵਿੱਚ ਸ਼ਾਮਲ ਕੀਤੀ ਗਈ ਹੈ। ਇਹ ਕਾਰ ਬਹੁਤ ਸਾਰੇ ਨਵੇਂ ਤੇ ਸ਼ਾਨਦਾਰ ਹਾਈਟੈਕ ਫੀਚਰਾਂ ਨਾਲ ਲੈਸ ਹੈ। ਜੋ ਕਿ ਕਿਸੇ ਹੀ ਬੰਬ ਧਮਾਕੇ ਜਾਂ ਬੰਬ ਤੋਂ ਇਸ 'ਤੇ ਕੋਈ ਅਸਰ ਹੋਣ ਵਾਲਾ ਨਹੀ ਹੈ। ਇਸ ਕਾਰ ਦਾ ਨੰਬਰ Mercedes-Maybach S650 Guard ਹੈ।
ਦੱਸ ਦਈਏ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਭਾਰਤ ਦੌਰੇ ਦੌਰਾਨ ਪੀ.ਐੱਮ ਮੋਦੀ ਨੂੰ ਪਹਿਲੀ ਵਾਰ ਇਸ ਕਾਰ 'ਚ ਦੇਖਿਆ ਗਿਆ ਸੀ। ਮੋਦੀ ਦੀ ਇਸ ਨਵੀਂ ਕਾਰ 'ਚ ਕੀ ਹੈ ਖਾਸ ਜਾਣਨ ਲਈ ਪੜੋ ਸਾਡੀ ਪੂਰੀ ਖ਼ਬਰ ਤੇ ਲਵੋਂ ਪੂਰੀ ਜਾਣਕਾਰੀ।
ਜਾਣੋ Mercedes-Maybach S650 ਗੱਡੀ ਦੀ ਸੁਰੱਖਿਆ ਸਬੰਧੀ ਜਾਣਕਾਰੀ।
- Mercedes-Maybach S650 ਗਾਰਡ 'ਚ ਵਿਸ਼ੇਸ਼ ਰਨ-ਫਲੈਟ ਟਾਇਰਾਂ 'ਤੇ ਵੀ ਚੱਲ ਸਕਦੀ ਹੈ, ਹਮਲੇ ਤੋਂ ਬਾਅਦ ਟਾਇਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਸੂਰਤ ਵਿੱਚ ਵੀ ਗੱਡੀ ਰਫ਼ਤਾਰ ਫੜ ਸਕਦੀ ਹੈ।
- Mercedes-Maybach 'ਚ ਹਾਈ ਲੈਵਲ ਸੇਫਟੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਕਾਰ ਦੀ ਖਿੜਕੀ ਦੇ ਸ਼ੀਸ਼ੇ ਅਤੇ ਬਾਡੀ ਸ਼ੈੱਲ ਇੰਨੇ ਮਜ਼ਬੂਤ ਹਨ ਕਿ AK-47 ਵਰਗੀਆਂ ਖਤਰਨਾਕ ਰਾਈਫਲ ਦੀਆਂ ਗੋਲੀਆਂ ਵੀ ਬੇਅਸਰ ਹਨ।
- Mercedes-Maybach ਦੀ ਫਿਊਲ ਟੈਂਕ ਨੂੰ ਇੱਕ ਵਿਸ਼ੇਸ਼ ਤੱਤ ਨਾਲ ਕੋਟ ਕੀਤਾ ਗਿਆ ਹੈ, ਜੋ ਆਪਣੇ ਆਪ ਹੀ ਗੋਲੀ ਦੇ ਕਾਰਨ ਹੋਣ ਵਾਲੇ ਮੋਰੀ ਨੂੰ ਸੀਲ ਕਰ ਦਿੰਦਾ ਹੈ। ਇਹ ਬੋਇੰਗ ਏਐਚ-64, ਅਪਾਚੇ ਟੈਂਕ ਅਟੈਕ ਹੈਲੀਕਾਪਟਰਾਂ ਵਿੱਚ ਵਰਤੀ ਜਾਂਦੀ ਸਮਾਨ ਸਮੱਗਰੀ ਤੋਂ ਬਣਿਆ ਹੈ।
- Mercedes-Maybach ਨੂੰ ਐਕਸਪਲੋਸਿਵ ਰੇਸਿਸਟੈਂਟ ਵਹੀਕਲ (ERV) 2010 ਰੇਟਿੰਗ ਮਿਲੀ ਹੈ। ਇਸ ਵਿੱਚ ਬੈਠਾ ਵਿਅਕਤੀ 15 ਕਿਲੋਗ੍ਰਾਮ ਤੱਕ ਦੇ ਟੀਐਨਟੀ ਧਮਾਕੇ ਤੋਂ ਵੀ ਸੁਰੱਖਿਅਤ ਰਹਿ ਸਕਦਾ ਹੈ ਜੋ ਸਿਰਫ਼ 2 ਮੀਟਰ ਦੀ ਦੂਰੀ 'ਤੇ ਹੁੰਦਾ ਹੈ।
ਜਾਣੋ, Mercedes-Maybach S650 ਗਾਰਡ ਦੀ ਕਿੰਨੀ ਕੀਮਤ ਹੈ।
ਦੱਸ ਦਈਏ ਕਿ ਇਸ ਕਾਰ ਦੀ ਕੀਮਤ 12 ਕਰੋੜ ਰੁ ਹੈ, ਇਹ ਕਾਰ ਇੱਕ ਫੇਸਲਿਫਟ ਮਾਡਲ ਕਾਰ ਹੈ। ਇਹ ਕਾਰ ਹੋਰ ਕਿਸੇ ਵੀ ਕਾਰ ਦੇ ਮੁਕਾਬਲੇ ਵਿੱਚ ਸਭ ਤੋਂ ਵੱਧ ਸੁਰੱਖਿਆ ਵਾਲੀ ਕਾਰ ਹੈ। ਇਸ ਗੱਡੀ ਨੂੰ ਪਿਛਲੇ ਸਾਲ ਭਾਰਤ ਵਿੱਚ 10.5 ਕਰੋੜ ਰੁਪਏ ਵਿੱਚ ਲਾਂਚ ਕੀਤਾ ਸੀ।
ਜਾਣੋ, Mercedes-Maybach S650 ਦੇ ਗਾਰਡ ਇੰਜਣ ਦੀ ਪੂਰੀ ਜਾਣਕਾਰੀ
Mercedes-Maybach S650 ਦਾ ਇੰਜਣ ਇਕ ਉੱਚ ਪੱਧਰੀ 6.0-ਲੀਟਰ ਟਵਿਨ-ਟਰਬੋ V12 ਇੰਜਣ ਦੁਆਰਾ ਸੰਚਾਲਿਤ ਹੈ। ਇਹ 516bhp ਦੀ ਪਾਵਰ ਅਤੇ 900Nm ਦਾ ਟਾਰਕ ਜਨਰੇਟ ਕਰ ਸਕਦਾ ਹੈ। ਇਸ ਕਾਰ ਦੀ ਟਾਪ ਸਪੀਡ 160 kmph ਹੈ।
ਇਹ ਵੀ ਪੜੋ:- Assembly Election 2022: 5 ਜਨਵਰੀ ਨੂੰ ਪੰਜਾਬ ਦੌਰੇ 'ਤੇ ਆ ਰਹੇ ਹਨ ਪ੍ਰਧਾਨ ਮੰਤਰੀ