ਨਵੀਂ ਦਿੱਲੀ— ਪੁਲਿਸ ਸਿਸਟਮ 'ਚ ਸੁਧਾਰ ਕਰਨ ਦੀ ਲੋੜ ਹੈ ਤਾਂ ਜੋ ਉਹ ਅੱਜ ਦੇ ਸਮੇਂ 'ਚ ਕੁਸ਼ਲਤਾ ਨਾਲ ਕੰਮ ਕਰ ਸਕੇ। ਇਹ ਗੱਲਾਂ ਭਾਰਤ ਦੇ ਚੀਫ਼ ਜਸਟਿਸ ਐਨ.ਵੀ.ਰਮਨਾ ਨੇ ਸ਼ੁੱਕਰਵਾਰ ਨੂੰ ‘ਜਮਹੂਰੀਅਤ: ਜਾਂਚ ਏਜੰਸੀਆਂ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ’ ਵਿਸ਼ੇ ’ਤੇ ਕਰਵਾਏ ਸਮਾਗਮ ਦੌਰਾਨ ਕਹੀਆਂ। ਉਨ੍ਹਾਂ ਨੇ ਕਿਹਾ ਕਿ ਇਸ ਲਈ ਰਾਜਨੀਤਿਕ ਇੱਛਾ ਸ਼ਕਤੀ ਦੀ ਲੋੜ ਹੈ ਅਤੇ ਇੱਥੋਂ ਤੱਕ ਕਿ ਸਰਕਾਰੀ ਰਿਪੋਰਟਾਂ ਨੇ ਮੰਨਿਆ ਹੈ ਕਿ ਪੁਲਿਸ ਵਿੱਚ ਕਈ ਸੁਧਾਰਾਂ ਦੀ ਲੋੜ ਹੈ।
ਸੀਜੇਆਈ ਰਮਨਾ ਨੇ ਕਿਹਾ ਕਿ ਪੁਲਿਸ ਲਈ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨਾ ਜ਼ਰੂਰੀ ਹੈ। ਇੰਨਾ ਹੀ ਨਹੀਂ ਸੀਜੇਆਈ ਨੇ ਪੁਲਿਸ ਅਤੇ ਰਾਜਨੀਤੀ ਦੇ ਗਠਜੋੜ ਦਾ ਵੀ ਜ਼ਿਕਰ ਕੀਤਾ।
ਪੁਲਿਸ ਦੇ ਅਕਸ ਬਾਰੇ ਸੀਜੇਆਈ ਐਨਵੀ ਰਮਨਾ ਨੇ ਕਿਹਾ ਕਿ ਪੁਲਿਸ ਨੂੰ ਰਾਜਨੀਤਿਕ ਕਾਰਜਕਾਰਨੀ ਨਾਲ ਗਠਜੋੜ ਤੋੜਨਾ ਹੋਵੇਗਾ ਤੇ ਸਮਾਜ ਤੇ ਜਨਤਾ ਵਿਚਕਾਰ ਵਿਸ਼ਵਾਸ ਬਹਾਲ ਕਰਨਾ ਹੋਵੇਗਾ। ਪੁਲਿਸ ਨੂੰ ਨੈਤਿਕਤਾ ਤੇ ਇਮਾਨਦਾਰੀ ਨਾਲ ਖੜ੍ਹਨਾ ਚਾਹੀਦਾ ਹੈ, ਅਜਿਹਾ ਕਰਨਾ ਸਾਰੀਆਂ ਸੰਸਥਾਵਾਂ ਲਈ ਸਹੀ ਹੈ।
ਇਹ ਵੀ ਪੜ੍ਹੋ - ਕਰਨਾਟਕ: ਸ਼ਿਵਕੁਮਾਰਾ ਸਵਾਮੀ ਜੀ ਦੀ 115ਵੀਂ ਜੈਯੰਤੀ 'ਤੇ ਮੁਸਲਿਮ ਬੱਚੇ ਦਾ ਨਾਂ 'ਸ਼ਿਵਮਣੀ' ਰੱਖਿਆ
ਸੀਜੇਆਈ ਨੇ ਕਿਹਾ ਕਿ ਨਿਰਾਸ਼ਾ ਦੇ ਸਮੇਂ ਲੋਕ ਪੁਲਿਸ ਕੋਲ ਜਾਣ ਤੋਂ ਝਿਜਕਦੇ ਹਨ। ਭ੍ਰਿਸ਼ਟਾਚਾਰ, ਪੁਲਿਸ ਵਧੀਕੀਆਂ, ਨਿਰਪੱਖਤਾ ਦੀ ਘਾਟ ਤੇ ਸਿਆਸੀ ਗੱਠਜੋੜ ਕਾਰਨ ਪੁਲਿਸ ਦਾ ਅਕਸ ਖ਼ਰਾਬ ਹੋਇਆ ਹੈ। ਅਕਸਰ ਦੇਖਿਆ ਗਿਆ ਹੈ ਕਿ ਸੱਤਾ ਤਬਦੀਲੀ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ।
ਪੁਲਿਸ ਸਿਸਟਮ ਬਾਰੇ ਸੀਜੇਆਈ ਨੇ ਅੱਗੇ ਕਿਹਾ ਕਿ ਇਨਫਰਾ ਤੇ ਮੈਨ ਪਾਵਰ ਦੀ ਕਮੀ, ਹੇਠਲੇ ਪੱਧਰ ਦੇ ਅਣਮਨੁੱਖੀ ਹਾਲਾਤ, ਆਧੁਨਿਕ ਉਪਕਰਨਾਂ ਦੀ ਘਾਟ, ਸਬੂਤ ਹਾਸਲ ਕਰਨ ਦੇ ਸ਼ੱਕੀ ਤਰੀਕੇ ਅਤੇ ਨਿਯਮ ਬੁੱਕ ਅਨੁਸਾਰ ਕੰਮ ਕਰਨ ਵਿੱਚ ਅਸਫਲ ਰਹਿਣ ਵਾਲੇ ਅਧਿਕਾਰੀ ਅਤੇ ਅਜਿਹੇ ਅਧਿਕਾਰੀ ਹੋਣਗੇ ਤੇ ਜਵਾਬਦੇਹੀ ਦੀ ਕਮੀ ਵਰਗੇ ਮੁੱਦੇ ਪੁਲਿਸ ਸਿਸਟਮ ਨੂੰ ਪ੍ਰਭਾਵਿਤ ਕਰ ਰਹੇ ਹਨ।