ਮੁੰਬਈ: ਭਾਰਤੀ ਜਲ ਸੈਨਾ ਨੇ ਅਰਬ ਸਾਗਰ ਵਿੱਚ ਆਏ ਚੱਕਰਵਾਤੀ ਤੂਫਾਨ ‘ਤੌਕਤੇ’ ਕਾਰਨ ਸਮੁੰਦਰ ਵਿੱਚ ਬੇਕਾਬੂ ਹੋ ਕੇ ਵਹਿ ਰਹੇ ਇੱਕ ਬੈਰਜ ‘ਤੇ 146 ਲੋਕਾਂ ਨੂੰ ਬਚਾ ਲਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਜਲ ਸੈਨਾ ਨੇ ਮੰਗਲਵਾਰ ਸਵੇਰੇ ਬਚਾਅ ਕਾਰਜਾਂ ਲਈ ਪੀ-81 ਤਾਇਨਾਤ ਕੀਤਾ ਸੀ। ਇਹ ਸਰਚ ਅਤੇ ਬਚਾਅ ਕਾਰਜਾਂ ਲਈ ਜਲ ਸੈਨਾ ਦਾ ਮਲਟੀ-ਮਿਸ਼ਨ ਸਮੁੰਦਰੀ ਗਸ਼ਤ ਕਰਨ ਵਾਲਾ ਜਹਾਜ਼ ਹੈ।
ਇਸ ਤੋਂ ਪਹਿਲਾਂ, ਸੋਮਵਾਰ ਨੂੰ ਉਸਾਰੀ ਕੰਪਨੀ 'ਅਫਕਨਸ' ਦੇ ਬੰਬੇ ਹਾਈ ਤੇਲ ਖੇਤਰ ਵਿੱਚ ਸਮੁੰਦਰੀ ਜ਼ਹਾਜ਼ ਦੀ ਖੱਡ ਲਈ ਤਾਇਨਾਤ ਦੋ ਬੈਰਜ ਐਂਕਰਾਂ ਤੋਂ ਖਿਸਕ ਗਏ ਅਤੇ ਉਹ ਸੁਮੰਦਰ ਵਿੱਚ ਅਸੰਤੁਲਿਤ ਹੋ ਕੇ ਵਹਿਣ ਲਗੇ ਸੀ। ਜਿਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਨੌ ਸੈਨਾਂ ਨੇ 3 ਫਰੰਟਲਾਈਨ ਲੜਾਕੂ ਜਹਾਜ਼ਾਂ ਨੂੰ ਤਾਇਨਾਤ ਕੀਤਾ ਸੀ। ਇਨ੍ਹਾਂ ਦੋ ਬੈਰਜਾਂ ਉੱਤੇ 410 ਲੋਕ ਸਵਾਰ ਸਨ।
ਇਨ੍ਹਾਂ ਦੋ ਬੈਰਜ ਦੀ ਸਹਾਇਤਾ ਲਈ ਆਈਐਨਐਸ ਕੋਲਕਾਤਾ, ਆਈਐਨਐਸ ਕੋਚੀ ਅਤੇ ਆਈਐਨਐਸ ਤਲਵਾੜ ਨੂੰ ਤੈਨਾਤ ਕੀਤਾ ਗਿਆ ਸੀ। ਨੇਵੀ ਦੇ ਇਕ ਬੁਲਾਰੇ ਨੇ ਅੱਜ ਕਿਹਾ ਕਿ ਸਮੁੰਦਰ ਵਿੱਚ ਬੈਰਾਜ ਪੀ-305 ਤੋਂ ਬੇਹੱਦ ਚਣੌਤੀ ਪੂਰਨ ਸਥਿਤੀ ਵਿੱਚ ਕੁੱਲ 146 ਲੋਕਾਂ ਨੂੰ ਬਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੋਰਾਂ ਨੂੰ ਬਚਾਉਣ ਲਈ ਸਰਚ ਅਤੇ ਬਚਾਅ ਕਾਰਜ (ਆਰਏਆਰ) ਪੂਰੀ ਰਾਤ ਚੱਲ ਰਿਹਾ ਸੀ।
-
#CycloneTauktae#Update
— SpokespersonNavy (@indiannavy) May 18, 2021 " class="align-text-top noRightClick twitterSection" data="
Search & Rescue Ops Barge P305 continued through the night by #INSKochi & #INSKolkata. Offshore Support Vessel Energy Star & Great Ship Ahalya have joined the effort.
132 personnel rescued so far in extremely challenging circumstances.@DefenceMinIndia https://t.co/9fbs7g8STl
">#CycloneTauktae#Update
— SpokespersonNavy (@indiannavy) May 18, 2021
Search & Rescue Ops Barge P305 continued through the night by #INSKochi & #INSKolkata. Offshore Support Vessel Energy Star & Great Ship Ahalya have joined the effort.
132 personnel rescued so far in extremely challenging circumstances.@DefenceMinIndia https://t.co/9fbs7g8STl#CycloneTauktae#Update
— SpokespersonNavy (@indiannavy) May 18, 2021
Search & Rescue Ops Barge P305 continued through the night by #INSKochi & #INSKolkata. Offshore Support Vessel Energy Star & Great Ship Ahalya have joined the effort.
132 personnel rescued so far in extremely challenging circumstances.@DefenceMinIndia https://t.co/9fbs7g8STl
ਇਹ ਵੀ ਪੜ੍ਹੋ:LIVE: ਅਮਿਤ ਸ਼ਾਹ ਨੇ ਤੌਕਤੇ ਤੂਫਾਨ ਨਾਲ ਪ੍ਰਭਾਵਿਤ ਹੋਏ ਸੂਬਿਆਂ ਦੀ ਸਥਿਤੀ ਦਾ ਲਿਆ ਜਾਇਜਾ
ਉਨ੍ਹਾਂ ਕਿਹਾ ਕਿ ਉੱਥੇ ਇੱਕ ਹੋਰ ਘਟਨਾ ਵਿੱਚ, ਆਈਐਨਐਸ ਕੋਲਕਾਤਾ ਨੇ ਬੇੜਾ ਰਾਫਟ ਪ੍ਰਭਾ ਦੇ ਜੀਵਣ ਬੇੜਾ ਤੋਂ ਵੀ ਦੋ ਵਿਅਕਤੀਆਂ ਨੂੰ ਬਚਾਇਆ ਅਤੇ ਪੀ 305 ਦੇ ਚਾਲਕ ਦਲ ਦੇ ਮੈਂਬਰਾਂ ਨੂੰ ਬਚਾਉਣ ਲਈ ਆਈਐਨਐਸ ਕੋਚੀ ਨਾਲ ਭਾਲ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਸਨ।