ਨਵੀਂ ਦਿੱਲੀ: ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਲੈਕੇ ਵੱਡੀ ਖਬਰ ਸਾਹਮਣੇ ਆਈ ਹੈ। ਨਵਜੋਤ ਸਿੰਘ ਸਿੱਧੂ (Navjot Singh Sidhu) ਵੱਲੋਂ ਆਪਣੀ ਪ੍ਰਧਾਨਗੀ ਤੋਂ ਦਿੱਤਾ ਅਸਤੀਫਾ ਵਾਪਿਲ ਲੈ ਲਿਆ ਗਿਆ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਇਹ ਅਸਤੀਫਾ ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਨਾਲ ਮੀਟਿੰਗ ਤੋਂ ਬਾਅਦ ਵਾਪਿਸ ਲਿਆ ਗਿਆ ਹੈ।
ਰਾਹੁਲ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਨਵਜੋਤ ਸਿੰਘ ਸਿੱਧੂ (Navjot Singh Sidhu) ਦਾ ਬਿਆਨ ਸਾਹਮਣੇ ਆਇਆ ਹੈ। ਸਿੱਧੂ ਨੇ ਦੱਸਿਆ ਕਿ ਉਨ੍ਹਾਂ ਮਸਲੇ ਰਾਹੁਲ ਗਾਂਧੀ ਨਾਲ ਸਾਂਝੇ ਕੀਤੇ ਹਨ। ਇਸਦੇ ਨਾਲ ਹੀ ਸਿੱਧੂ ਨੇ ਦੱਸਿਆ ਹੈ ਕਿ ਜਿਹੜੇ ਵੀ ਉਨ੍ਹਾਂ ਦੇ ਮਸਲੇ ਸਨ ਉਹ ਹੱਲ ਹੋ ਗਏ ਹਨ।
ਓਧਰ ਦੂਜੇ ਪਾਸੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ (Harish Rawat) ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਹੈ ਕਿ ਸਿੱਧੂ ਦੇ ਵੱਲੋਂ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਕੇ ਆਪਣੇ ਸਾਰੇ ਮਸਲੇ ਦੱਸੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿੱਧੂ ਨੇ ਰਾਹੁਲ ਗਾਂਧੀ ਦੇ ਸਾਹਮਮੇ ਮੰਨਿਆ ਹੈ ਕਿ ਉਹ ਪਹਿਲਾਂ ਵੀ ਕਾਂਗਰਸ ਦੀ ਪ੍ਰਧਾਨਗੀ ਤੇ ਕੰਮ ਕਰ ਰਹੇ ਸਨ ਅਤੇ ਅੱਗੇ ਵੀ ਇਸੇ ਤਰ੍ਹਾਂ ਜਾਰੀ ਰੱਖਣਗੇ। ਇਸ ਦਾ ਸਾਫ ਮਤਲਬ ਹੈ ਕਿ ਸਿੱਧੂ ਦੇ ਵੱਲੋਂ ਆਪਣਾ ਅਸਤੀਫਾ ਵਾਪਿਲ ਲੈ ਲਿਆ ਗਿਆ ਹੈ।
-
I have shared my concerns with @RahulGandhi Ji, was assured they will be sorted out. pic.twitter.com/cZwKQgjxuR
— Navjot Singh Sidhu (@sherryontopp) October 15, 2021 " class="align-text-top noRightClick twitterSection" data="
">I have shared my concerns with @RahulGandhi Ji, was assured they will be sorted out. pic.twitter.com/cZwKQgjxuR
— Navjot Singh Sidhu (@sherryontopp) October 15, 2021I have shared my concerns with @RahulGandhi Ji, was assured they will be sorted out. pic.twitter.com/cZwKQgjxuR
— Navjot Singh Sidhu (@sherryontopp) October 15, 2021
ਦੱਸ ਦਈਏ ਕਿ ਸਿੱਧੂ ਵੱਲੋਂ ਸੂਬੇ ਦੀ ਚੰਨੀ ਸਰਕਾਰ ਦੇ ਵੱਲੋਂ ਨਵੇਂ ਐਡਵੋਕੇਟ ਜਨਰਲ ਏਪੀਐੱਸ ਦਿਓਲ ਅਤੇ ਨਵੇਂ ਡੀਜੀਪੀ ਇਕਬਾਲ ਸਿੰਘ ਸਹੋਤਾ ਲਗਾਉਣ ਦੇ ਵਿਰੋਧ ਦੇ ਵਿੱਚ 28 ਸਿਤੰਬਰ ਨੂੰ ਆਪਣੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਵਿੱਚ ਸਿਆਸੀ ਭੂਚਾਲ ਆ ਗਿਆ ਸੀ। ਫਿਲਹਾਲ ਸਿੱਧੂ ਵੱਲੋਂ ਪਿਛਲੇ ਦੋ ਦਿਨ੍ਹਾਂ ਤੋਂ ਦਿੱਲੀ ਦਰਬਾਰ ਦੇ ਵਿੱਚ ਹਾਜ਼ਿਰ ਸਨ ਅਤੇ ਲਗਾਤਾਰ ਵੱਡੇ ਕਾਂਗਰਸੀ ਆਗੂਆਂ ਦੇ ਨਾਲ ਮੀਟਿੰਗ ਕੀਤੀਆਂ ਜਾ ਰਹੀਆਂ ਸਨ। ਇੰਨ੍ਹਾਂ ਮੀਟਿੰਗ ਤੋਂ ਸਾਫ ਹੋ ਗਿਆ ਹੈ ਕਿ ਸਿੱਧੂ ਨੂੰ ਮਨਾਉਣ ਦੇ ਵਿੱਚ ਕਾਂਗਰਸ ਹਾਈਕਮਾਨ ਸਫਲ ਹੋ ਗਈ ਹੈ ਅਤੇ ਹੁਣ ਸਿੱਧੂ ਆਪਣੇ ਅਹੁਦੇ ਤੇ ਬਰਕਰਾਰ ਰਹਿਣਗੇ।